
ਵੱਡੀ ਲਾਪਰਵਾਹੀ ਦੇ ਚਲਦੇ ਇਕ ਨੌਜਵਾਨ ਦੀ ਮੌਤ ਦੇ ਮਾਮਲੇ ਵਿਚ 8 ਸਾਲ....
ਨਵੀਂ ਦਿੱਲੀ : ਵੱਡੀ ਲਾਪਰਵਾਹੀ ਦੇ ਚਲਦੇ ਇਕ ਨੌਜਵਾਨ ਦੀ ਮੌਤ ਦੇ ਮਾਮਲੇ ਵਿਚ 8 ਸਾਲ ਬਾਅਦ ਨੀਆ ਮਿਲਿਆ ਹੈ। ਬਹਾਦਰਗੜ੍ਹ ਕੋਰਟ ਵਿਚ ਤਿੰਨ ਡਾਕਟਰਾਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਦੋ-ਦੋ ਸਾਲ ਦੀ ਸਜਾ ਸੁਣਾਈ ਹੈ ਅਤੇ ਨਾਲ ਹੀ ਕੋਰਟ ਨੇ ਉਨ੍ਹਾਂ ਉਤੇ ਆਰਥਕ ਜੁਰਮਾਨਾ ਵੀ ਲਗਾਇਆ ਹੈ। ਮਾਮਲਾ ਬਹਾਦਰਗੜ੍ਹ ਦੇ ਲਾਈਨਪਾਰ ਨਿਵਾਸੀ ਰਾਹੁਲ ਦੀ ਮੌਤ ਦਾ ਸੀ। ਦਰਅਸਲ ਬਹਾਦਰਗੜ੍ਹ ਦੇ ਲਾਈਨਪਾਰ ਵਿਚ ਰਹਿਣ ਵਾਲੇ ਰਾਹੁਲ ਦਾ 21 ਜਨਵਰੀ 2011 ਨੂੰ ਟ੍ਰੇਨ ਦੁਰਘਟਨਾ ਹੋ ਗਈ ਸੀ। ਰੇਲਵੇ ਟ੍ਰੈਕ ਦੇ ਨਾਲ ਚੱਲਣ ਦੇ ਕਾਰਨ ਉਹ ਟ੍ਰੇਨ ਦੀ ਚਪੇਟ ਵਿਚ ਆ ਗਿਆ ਸੀ ਅਤੇ ਗੰਭੀਰ ਰੂਪ ਨਾਲ ਜਖ਼ਮੀ ਹੋ ਗਿਆ ਸੀ।
Doctor
ਰਾਹੁਲ ਨੂੰ ਇਲਾਜ ਲਈ ਬਹਾਦਰਗੜ੍ਹ ਦੇ ਜੀਵਨ ਜੋਤੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਪਰ ਸਮੇਂ ਸਿਰ ਚੰਗਾ ਇਲਾਜ ਨਾ ਮਿਲਣ ਦੇ ਕਾਰਨ ਰਾਹੁਲ ਦੀ ਮੌਤ ਹੋ ਗਈ ਸੀ। ਵਕੀਲ ਸੋਮਵਤੀ ਨੇ ਦੱਸਿਆ ਕਿ ਰਾਹੁਲ ਦੀ ਮੌਤ ਤੋਂ ਬਾਅਦ ਵੀ ਉਸ ਦੇ ਪਰਵਾਰ ਵਾਲਿਆਂ ਨੇ ਡਾਕਟਰਾਂ ਉਤੇ ਐਫਆਈਆਰ ਕਰਵਾਉਣ ਲਈ ਵੀ 6 ਮਹੀਨੇ ਤੱਕ ਧੱਕੇ ਖਾਣੇ ਪਏ ਸਨ। ਜਿਸ ਤੋਂ ਬਾਅਦ 12 ਜੂਨ 2011 ਨੂੰ ਡਾਕਟਰਾਂ ਦੇ ਵਿਰੁਧ ਐਫਆਈਆਰ ਦਰਜ ਕੀਤੀ ਗਈ ਅਤੇ ਹੁਣ ਕਰੀਬ 8 ਸਾਲ ਬਾਅਦ ਜੀਵਨ ਜੋਤੀ ਹਸਪਤਾਲ ਦੇ ਤਿੰਨ ਡਾਕਟਰਾਂ ਡਾਕਟਰ ਦੀਵਾ,
Doctor Care
ਰਿਤੇਸ਼ ਅਤੇ ਮਨੀਸ਼ ਪਾਲ ਨੂੰ ਰਾਹੁਲ ਦੇ ਇਲਾਜ ਵਿਚ ਲਾਪਰਵਾਹੀ ਵਰਤਣ ਦਾ ਦੋਸ਼ੀ ਮੰਨਿਆ ਗਿਆ ਹੈ। ਬਹਾਦਰਗੜ੍ਹ ਦੇ ਜੁਡੀਸ਼ਲ ਮਜਿਸਟ੍ਰੇਟ ਫ਼ਰਸਟ ਕਲਾਸ ਵਿਵੇਕ ਕੁਮਾਰ ਦੀ ਅਦਾਲਤ ਨੇ ਦੋਸ਼ੀ ਡਾਕਟਰਾਂ ਨੂੰ ਦੋ-ਦੋ ਸਾਲ ਦੀ ਸਖ਼ਤ ਸਜ਼ਾ ਅਤੇ ਆਰਥਕ ਜੁਰਮਾਨੇ ਦੀ ਸਜਾ ਸੁਣਾਈ ਹੈ। ਸਾਰੇ ਗਵਾਹਾਂ ਅਤੇ ਸਬੂਤਾਂ ਦੇ ਮੱਦੇਨਜਰ ਪੱਖਾਂ ਦੀ ਸੁਣਵਾਈ ਤੋਂ ਬਾਅਦ ਸਾਹਮਣੇ ਆਇਆ ਕਿ ਜੇਕਰ ਸਮੇਂ ਉਤੇ ਹਸਪਤਾਲ ਦੇ ਡਾਕਟਰਾਂ ਨੇ ਨਿਊਰੋ ਸਰਜਨ ਨਾਲ ਰਾਹੁਲ ਦਾ ਇਲਾਜ ਕੀਤਾ ਹੁੰਦਾ ਤਾਂ ਰਾਹੁਲ ਦੀ ਜਾਨ ਬਚਾਈ ਜਾ ਸਕਦੀ ਸੀ।