ਭਾਰਤ ਨੂੰ ਮਿਲਿਆ ਪਹਿਲਾ ਚਿਨੂਕ ਹੈਲੀਕਾਪਟਰ
Published : Feb 10, 2019, 5:02 pm IST
Updated : Feb 10, 2019, 5:02 pm IST
SHARE ARTICLE
The Chinook helicopter
The Chinook helicopter

ਚੀਨ ਅਤੇ ਪਾਕਿਸਤਾਨ ਵੱਲੋਂ ਜਿਸ ਤਰ੍ਹਾਂ ਦੇ ਖ਼ਤਰੇ ਦੇਖੇ ਜਾ ਰਹੇ ਹਨ, ਅਜਿਹੇ ਵਿਚ ਚਿਨੂਕ ਅਤੇ ਅਪਾਚੇ ਹੈਲੀਕਾਪਟਰ ਭਾਰਤੀ ਹਵਾਈ ਫ਼ੌਜ ਲਈ ਬਹੁਤ ਅਹਿਮ ਮੰਨੇ ਜਾ ਰਹੇ ਹਨ। 

ਨਵੀਂ ਦਿੱਲੀ : ਭਾਰਤੀ ਹਵਾਈ ਫ਼ੌਜ ਦੀ ਤਾਕਤ ਨੂੰ ਵਧਾਉਣ ਲਈ ਅਮਰੀਕਾ ਤੋਂ ਵਿਨਾਸ਼ਕਾਰੀ ਚਿਨੂਕ ਹੈਲੀਕਾਪਟਰ ਦਾ ਪਹਿਲਾ ਬੈਚ ਮਿਲ ਗਿਆ ਹੈ। ਇਸ ਬੈਚ ਵਿਚ ਹਵਾਈ ਫ਼ੌਜ ਨੂੰ 4 ਹੈਲੀਕਾਪਟਰ ਮਿਲੇ ਹਨ। ਦੱਸ ਦਈਏ ਕਿ ਭਾਰਤ ਨੇ ਅਮਰੀਕਾ ਦੇ ਨਾਲ ਪਿਛਲੇ ਸਾਲ 21 ਹਜ਼ਾਰ ਕਰੋੜ ਰੁਪਏ ਦੀ ਕੀਮਤ ਵਿਚ 15 ਚਿਨੂਕ ਹੈਲੀਕਾਪਟਰਾਂ ਅਤੇ 22 ਅਪਾਚੇ ਹੈਲੀਕਾਪਟਰਾਂ ਦਾ ਸੌਦਾ ਕੀਤਾ ਸੀ।

Apache helicopterApache helicopter

ਇਸ ਸੌਦੇ ਅਧੀਨ 4 ਚਿਨੂਕ ਹੈਲੀਕਾਪਟਰਾਂ ਦਾ ਪਹਿਲਾ ਬੈਚ ਭਾਰਤ ਨੂੰ ਮਿਲਿਆ ਹੈ। ਇਹ ਹੈਲੀਕਾਪਟਰਾ ਗੁਜਰਾਤ ਦੇ ਮੁੰਦਰਾ ਏਅਰਪੋਰਟ 'ਤੇ ਪਹੁੰਚੇ ਹਨ। ਭਾਰਤ ਨੇ ਇਹ ਸੌਦਾ ਬੋਇੰਗ ਅਤੇ ਅਮਰੀਕੀ ਸਰਕਾਰ ਦੇ ਨਾਲ ਕੀਤਾ ਸੀ। ਚਿਨੂਕ ਹੈਲੀਕਾਪਟਰ ਅਪਣੀ ਹੈਵੀ ਲਿਫਟ ਦੀ ਤਾਕਤ ਲਈ ਜਾਣੇ ਜਾਂਦੇ ਹਨ। ਪਹਿਲੀ ਵਾਰ ਇਹਨਾਂ ਹੈਲੀਕਾਪਟਰਾਂ ਨੇ 1962 ਵਿਚ ਉਡਾਨ ਭਰੀ ਸੀ।

Chinook helicopterChinook 

ਜਿਸ ਤੋਂ ਬਾਅਦ ਇਹਨਾਂ ਨੂੰ ਕਈ ਵਾਰ ਅਪਡੇਟ ਕੀਤਾ ਜਾ ਚੁੱਕਾ ਹੈ। ਹੁਣ ਹਾਲਤ ਇਹ ਹੈ ਕਿ ਚਿਨੂਕ ਹੈਲੀਕਾਪਟਰ ਦੁਨੀਆਂ ਦੇ ਸੱਭ ਤੋਂ ਵੱਧ ਆਧੁਨਿਕ ਹੈਵੀਲਿਫਟ ਚਾਪਰ ਮੰਨੇ ਜਾਂਦੇ ਹਨ। ਭਾਰਤ ਦੇ ਪੱਖ ਤੋਂ ਦੇਖੀਏ ਤਾਂ ਸਰਹੱਦੀ ਖੇਤਰਾਂ ਵਿਚ ਸੜਕ ਉਸਾਰੀ ਨੂੰ ਲੈ ਕੇ ਚਿਨੂਕ ਹੈਲੀਕਾਪਟਰ ਬਹੁਤ ਮਹੱਤਵ ਰੱਖਦੇ ਹਨ। ਚਿਨੂਕ ਹੈਵੀਲਿਫਟ ਹੈਲੀਕਾਪਟਰਾਂ ਦੀ ਮਦਦ ਨਾਲ

Usa-IndiaUsa-India

ਸਰਹੱਦੀ ਇਲਾਕਿਆਂ ਵਿਚ ਸੜਕ ਉਸਾਰੀ ਦੀ ਸਮੱਗਰੀ ਨੂੰ ਅਸਾਨੀ ਨਾਲ ਪਹੁੰਚਾਇਆ ਜਾ ਸਕਦਾ ਹੈ ਜਿਸ ਨਾਲ ਭਾਰਤੀ ਸਰਹੱਦਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਿਚ ਤੇਜ਼ੀ ਆਵੇਗੀ। ਦੂਜੇ ਪਾਸੇ ਜੇਕਰ ਅਪਾਚੇ ਹੈਲੀਕਾਪਟਰ ਦੀ ਗੱਲ ਕੀਤੀ ਜਾਵੇ ਤਾਂ ਇਹ ਹੈਲੀਕਾਪਟਰ ਦੁਨੀਆਂ ਦੇ ਸੱਭ ਤੋਂ ਵਿਨਾਸ਼ਕਾਰੀ ਹੈਲੀਕਾਪਟਰ ਮੰਨੇ ਜਾਂਦੇ ਹਨ।

Indian Air ForceIndian Air Force

ਇਹਨਾਂ ਹੈਲੀਕਾਪਟਰਾਂ ਦਾ ਨਿਰਮਾਣ 1984 ਵਿਚ ਕੀਤਾ ਗਿਆ ਸੀ। ਜਿਸ ਤੋਂ ਬਾਅਦ ਇਸ ਨੂੰ ਕਈ ਵਾਰ ਅਪਡੇਟ ਕੀਤਾ ਜਾ ਚੁੱਕਾ ਹੈ। ਭਾਰਤੀ ਹਵਾਈ ਫ਼ੌਜ ਦੇ ਪੱਖ ਤੋਂ ਦੇਖੀਏ ਤਾਂ ਤਕਨੀਕੀ ਲੜਾਈ ਦੇ ਸਮੇਂ ਇਹ ਬਹੁਤ ਲਾਹੇਵੰਦ ਸਿੱਧ ਹੋ ਸਕਦਾ ਹੈ। ਭਾਰਤ ਦੇ ਗੁਆਂਢੀ ਚੀਨ ਅਤੇ ਪਾਕਿਸਤਾਨ ਵੱਲੋਂ ਜਿਸ ਤਰ੍ਹਾਂ ਦੇ ਖ਼ਤਰੇ ਦੇਖੇ ਜਾ ਰਹੇ ਹਨ, ਅਜਿਹੇ ਵਿਚ ਚਿਨੂਕ ਅਤੇ ਅਪਾਚੇ ਹੈਲੀਕਾਪਟਰ ਭਾਰਤੀ ਹਵਾਈ ਫ਼ੌਜ ਲਈ ਬਹੁਤ ਅਹਿਮ ਮੰਨੇ ਜਾ ਰਹੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement