
ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਬਾਘ ਦੀ ਭਾਲ ਵਿਚ ਖੋਜ ਮੁਹਿੰਮ ਸ਼ੁਰੂ ਕਰ ਦਿਤੀ ਹੈ।
ਅਹਿਮਦਾਬਾਦ : ਸਾਲ 1992 ਵਿਚ ਸਰਹੱਦੀ ਖੇਤਰ ਵਿਚ 27 ਸਾਲਾਂ ਬਾਅਦ ਕਿਸੇ ਬਾਘ ਦੇ ਹੋਣ ਦੀ ਖ਼ਬਰ ਤਸਦੀਕ ਹੋਈ ਹੈ। ਮਹਿਸਾਗਰ ਦੇ ਇਕ ਸਕੂਲ ਵਿਚ ਅਧਿਆਪਕ ਮਹੇਸ਼ ਮਹੇਰਾ ਨੇ ਬੋਰੀਆ ਪਿੰਡ ਤੋਂ ਲੰਘਣ ਵੇਲ੍ਹੇ ਇਕ ਬਾਘ ਨੂੰ ਅਪਣੀ ਗੱਡੀ ਕੋਲ ਦੇਖਿਆ। ਸਥਾਨਕ ਲੋਕਾਂ ਨੇ ਪਹਿਲਾਂ ਵੀ ਬਾਘ ਦੇਖਣ ਦੀ ਗੱਲ ਕਹੀ ਸੀ। ਖ਼ਬਰਾਂ ਮੁਤਾਬਕ ਮਹੇਸ਼ ਮੇਹਰਾ ਨੇ ਦੱਸਿਆ ਕਿ ਪਹਿਲਾਂ ਉਸ ਨੂੰ ਯਕੀਨ ਹੀ ਨਹੀਂ ਹੋਇਆ
Tiger
ਕਿਉਂਕਿ ਮੈਂ ਉਸ ਨੂੰ ਅਪਣੀ ਕਾਰ ਤੋਂ ਸਿਰਫ 40 ਫੁੱਟ ਦੀ ਦੂਰੀ 'ਤੇ ਦੇਖ ਰਿਹਾ ਸਾਂ, ਪਰ ਮੈਂ ਸਥਾਨਕ ਲੋਕਾਂ ਕੋਲੋਂ ਉਸ ਦੀ ਮੌਜੂਦਗੀ ਬਾਰੇ ਸੁਣਿਆ ਹੋਇਆ ਸੀ। ਮੈਂ ਉਸ ਦੀ ਫੋਟੋ ਖਿੱਚ ਲਈ। ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਬਾਘ ਦੀ ਭਾਲ ਵਿਚ ਖੋਜ ਮੁਹਿੰਮ ਸ਼ੁਰੂ ਕਰ ਦਿਤੀ ਹੈ। ਪ੍ਰਿੰਸੀਪਲ ਚੀਫ ਫੋਰੈਸਟ ਕੰਜ਼ਰਵੇਟਰ ਅਕਸ਼ੈ ਸਕਸੈਨਾ ਨੇ ਸਥਾਨਕ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੂੰ ਬਾਘ ਦੀ ਤਲਾਸ਼
Govt of Gujarat
ਕਰਨ ਦੇ ਨਿਰਦੇਸ਼ ਦੇ ਦਿੱਤੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ਮਹੇਸ਼ ਮੇਹਰਾ ਵੱਲੋਂ ਖਿੱਚੀ ਗਈ ਫੋਟੋ ਦੀ ਜਾਂਚ ਕਰਨ ਲਈ ਵੀ ਕਿਹਾ। ਉਹਨਾਂ ਕਿਹਾ ਕਿ ਅਸੀਂ ਬਾਘ ਦੇ ਪੈਰਾਂ ਦੇ ਨਿਸ਼ਾਨ ਅਤੇ ਉਸ ਦੀ ਮੌਜੂਦਗੀ ਦੀ ਜਾਂਚ ਕਰਾ ਰਹੇ ਹਾਂ। ਤਿੰਨ ਨਾਈਟ ਵਿਜ਼ਨ ਕੈਮਰੇ ਲਗਾਏ ਗਏ ਹਨ, ਛੇਤੀ ਹੀ ਲਗਾਏ ਜਾਣਗੇ। ਬਾਘ ਦੀ ਮੌਜੂਦਗੀ ਦੀ ਪੁਸ਼ਟੀ ਹੋਣ ਤੇ ਕਾਰਜਕਾਰੀ ਯੋਜਨਾ ਤਿਆਰ ਕਰ ਕੇ ਇਸ ਦਿਸ਼ਾ ਵਿਚ ਕੰਮ ਕੀਤਾ ਜਾਵੇਗਾ।
Gujarat Forest Department
ਦੱਸ ਦਈਏ ਕਿ ਪਿਛਲੇ ਸਾਲ ਜੁਲਾਈ ਵਿਚ ਤਾਪੀ ਜਿਲ਼੍ਹੇ ਦੇ ਨੀਝਰ ਪਿੰਡ ਤੋਂ 15 ਕਿਮੀ ਦੂਰ ਕੁੱਝ ਸਥਾਨਕ ਲੋਕਾਂ ਨੇ ਬਾਘ ਦੇਖਣ ਦਾ ਦਾਅਵਾ ਕੀਤਾ ਸੀ। ਮਹਿਸਾਗਰ ਦੇ ਡਿਪਟੀ ਫਾਰੇਸਟ ਕੰਜ਼ਰਵੇਟਰ ਆਰ ਐਮ ਪਰਮਾਰ ਨੇ ਕਿਹਾ ਕਿ ਕੁੱਝ ਸਥਾਨਕ ਲੋਕਾਂ ਨੇ ਲੁਨਾਵੜਾ ਦੇ ਵਿਰਾਨਾ ਅਤੇ ਸੰਤਰਾਮਪੁਰ ਵਿਚ ਚਾਰ ਬਕਰੀਆਂ ਅਤੇ ਇਕ ਬੈਲ ਦੇ ਮਾਰੇ ਜਾਣ ਦੀ ਗੱਲ ਕਹੀ ਹੈ। ਅਸੀਂ ਸਾਰੀਆਂ ਚੀਜ਼ਾਂ ਦੀ ਜਾਂਚ ਕਰ ਰਹੇ ਹਾਂ।