
ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਦਾ ਬਾਘ ਨੇ ਪਿਛਲੇ 10 ਸਾਲਾਂ ਵਿਚ ਕਿਸੇ ਇਨਸਾਨ ਤੇ ਹਮਲਾ ਨਹੀਂ ਕੀਤਾ।
ਲਖਨਊ , ( ਭਾਸ਼ਾ ) : ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਵਿਚ ਇਕ ਮਾਦਾ ਬਾਘ ਵੱਲੋਂ ਇਕ ਵਿਅਕਤੀ ਤੇ ਹਮਲੇ ਦੌਰਾਨ ਉਸ ਦੀ ਚੀਰ-ਫਾੜ ਕਰ ਦੇਣ ਅਤੇ ਹਸਪਤਾਲ ਵਿਚ ਇਲਾਜ ਦੌਰਾਨ ਉਸ ਵਿਅਕਤੀ ਦੀ ਮੌਤ ਹੋ ਜਾਣ ਤੋਂ ਬਾਅਦ ਪਿੰਡ ਵਾਲਿਆਂ ਵੱਲੋਂ ਉਸ ਮਾਦਾ ਬਾਘ ਨੂੰ ਕੁੱਟ-ਕੁੱਟ ਕੇ ਮਾਰ ਦਿਤੇ ਜਾਣ ਦੀ ਖ਼ਬਰ ਹੈ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰਾ ਦੇ ਇਕ ਜੰਗਲ ਵਿਚ ਪਿਛਲੇ ਦੋ ਸਾਲ ਦੌਰਾਨ 13 ਇਨਸਾਨਾਂ ਦੀ ਜਾਨ ਲੈ ਚੁੱਕੀ ਇਰ ਹੋਰ ਮਾਦਾ ਬਾਘ ਅਵਨੀ ਨੂੰ ਵੀ ਪਿਛੇ ਜਿਹੇ ਮਾਰ ਦਿਤਾ ਗਿਆ ਸੀ,
Avni
ਜਿਸ ਤੇ ਬਹੁਤ ਵਿਵਾਦ ਹੋਇਆ ਸੀ। ਮਾਦਾ ਬਾਘ ਵੱਲੋਂ ਪਿੰਡ ਵਾਸੀ ਤੇ ਹਮਲਾ ਕੀਤੇ ਜਾਣ ਤੋਂ ਬਾਅਦ ਗੁੱਸੇ ਵਿਚ ਆਏ ਪਿੰਡ ਵਾਲੇ ਦਿਹਾਤੀ ਦੁਧਵਾ ਟਾਈਗਰ ਰਿਜ਼ਰਵ ਕੋਰ ਖੇਤਰ ਵਿਚ ਗਏ ਅਤੇ ਕਥਿਤ ਤੌਰ ਤੇ ਫਾਰੇਸਟ ਗਾਰਡ ਨੂੰ ਕੁੱਟਿਆ ਤੇ ਉਸ ਦਾ ਟਰੈਕਟਰ ਖੋਹ ਲਿਆ। ਪਿੰਡ ਵਾਲਿਆਂ ਨੇ 10 ਸਾਲ ਦੀ ਮਾਦਾ ਬਾਘ ਨੂੰ ਦੇਖਦੇ ਹੀ ਨਾ ਸਿਰਫ ਕੁਚਲ ਦਿਤਾ ਸਗੋਂ ਉਸ ਨੂੰ ਲਾਠੀਆਂ ਨਾਲ ਵੀ ਮਾਰਿਆ। ਇਹ ਸਾਰੇ ਪਿੰਡ ਵਾਸੀ ਗ੍ਰਾਮੀਣ ਪ੍ਰੋਟੈਕਟੇਡ ਰਿਜ਼ਰਵ ਦੇ ਬਫ਼ਰ ਜ਼ੋਨ ਵਿਚ ਬਸੇ ਇਕ ਪਿੰਡ ਦੇ ਰਹਿਣ ਵਾਲੇ ਸਨ।
ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਦਾ ਬਾਘ ਨੇ ਪਿਛਲੇ 10 ਸਾਲਾਂ ਵਿਚ ਕਿਸੇ ਇਨਸਾਨ ਤੇ ਹਮਲਾ ਨਹੀਂ ਕੀਤਾ। ਜੰਗਲਾਤ ਅਧਿਕਾਰੀਆਂ ਨੇ ਪੁਲਿਸ ਨੂੰ ਪਿੰਡ ਵਾਲਿਆਂ ਵਿਰੁਧ ਕਾਰਵਾਈ ਕਰਨ ਲਈ ਵੀ ਕਿਹਾ ਹੈ। ਜਿਨਾਂ ਨੇ ਲੁਪਤ ਹੋ ਚੁੱਕੀ ਪ੍ਰਜਾਤੀ ਦੇ ਜਾਨਵਰ ਨੂੰ ਮਾਰ ਦਿਤਾ। ਜਦਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੋ ਦੋ ਹਫਤਿਆਂ ਤੋਂ ਮਾਦਾ ਬਾਘ ਉਨ੍ਹਾਂ ਦੀ ਸੁਰੱਖਿਆ ਲਈ ਕੀਤੇ ਜਾ ਰਹੇ ਉਪਰਾਲਿਆਂ ਤੇ ਬਹਿਸ ਛਿੜ ਸਕਦੀ ਹੈ। ਉਨ੍ਹਾਂ ਕਿਹਾ ਕਿ ਮਾਦਾ ਬਾਘ ਦੇ ਪਰੇਸ਼ਾਨ ਕਰਨ ਦੀ ਗੱਲ ਨੂੰ ਜੰਗਲਾਤ ਵਿਭਾਗ ਦੇ ਅਧਿਕਰੀਆਂ ਨੂੰ ਦੱਸਿਆ ਗਿਆ ਸੀ।