
ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਮੋਦੀ ਨੇ ਚਿੱਠੀ ਰਾਹੀਂ ਪ੍ਰਗਟਾਈ ਸੀ ਇਕਜੁਟਤਾ
ਬੀਜਿੰਗ : ਚੀਨ ਵਿਚ ਜਾਨਲੇਵਾ ਕੋਰੋਨਾ ਵਿਸ਼ਾਣੂ ਦੇ ਕਹਿਰ ਨਾਲ ਨਜਿੱਠਣ ਲਈ ਇਕਜੁਟਤਾ ਪ੍ਰਗਟ ਕਰਨ ਅਤੇ ਮਦਦ ਦੀ ਪੇਸ਼ਕਸ਼ ਕਰਨ ਲਈ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਲਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੱਤਰ ਦੀ ਸੋਮਵਾਰ ਨੂੰ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਭਾਰਤ ਅਤੇ ਬੀਜਿੰਗ ਨਾਲ ਦੋਸਤੀ ਦੀ ਪੂਰੀ ਤਰ੍ਹਾਂ ਪੁਸ਼ਟੀ ਕਰਦਾ ਹੈ।
Photo
ਜਿਨਪਿੰਗ ਨੂੰ ਲਿਖੀ ਚਿੱਠੀ ਵਿਚ ਮੋਦੀ ਨੇ ਵਿਸ਼ਾਣੂ ਦੇ ਪ੍ਰਕੋਪ ਨੂੰ ਲੈ ਕੇ ਰਾਸ਼ਟਰਪਤੀ ਅਤੇ ਚੀਨ ਦੇ ਲੋਕਾਂ ਨਾਲ ਇਕਜੁਟਤਾ ਦਿਖਾਈ ਸੀ। ਇਹ ਵਿਸ਼ਾਣੂ ਗੁਆਂਢੀ ਦੇਸ਼ ਵਿਚ 900 ਤੋਂ ਵੱਧ ਲੋਕਾਂ ਦੀ ਜਾਨ ਲੈ ਚੁੱਕਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਕਿਹਾ,''ਅਸੀਂ ਕੋਰੋਨਾ ਵਿਸ਼ਾਣੂ ਵਿਰੁਧ ਚੀਨ ਦੀ ਲੜਾਈ ਵਿਚ ਭਾਰਤ ਦੇ ਸਮਰਥਨ ਪ੍ਰਤੀ ਧਨਵਾਦ ਪ੍ਰਗਟ ਕਰਦੇ ਹਾਂ ਅਤੇ ਸ਼ਲਾਘਾ ਕਰਦੇ ਹਾਂ।''
Photo
ਬੁਲਾਰੇ ਨੇ ਆਨਲਾਈਨ ਮੀਡੀਆ ਸੰਖੇਪ ਵਿਚ ਮੋਦੀ ਵਲੋਂ ਜਿਨਪਿੰਗ ਨੂੰ ਲਿਖੀ ਚਿੱਠੀ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਕਿਹਾ,''ਭਾਰਤ ਦੀ ਸਦਭਾਵਨਾ ਦਾ ਇਹ ਕਦਮ ਚੀਨੇ ਨਾਲ ਉਸ ਦੀ ਦੋਸਤੀ ਨੂੰ ਪੂਰੀ ਤਰ੍ਹਾਂ ਪ੍ਰਦਰਸ਼ਿਤ ਕਰਦਾ ਹੈ।'' ਜਿਨਪਿੰਗ ਨੂੰ ਲਿਖੀ ਚਿੱਠੀ ਵਿਚ ਮੋਦੀ ਦੇ ਇਸ ਚੁਨੌਤੀ ਨਾਲ ਨਜਿੱਠਣ ਲਈ ਚੀਨ ਨੂੰ ਭਾਰਤ ਵਲੋਂ ਮਦਦ ਦੀ ਪੇਸ਼ਕਸ਼ ਕੀਤੀ ਸੀ ਅਤੇ ਨਾਲ ਹੀ ਇਸ ਵਿਸ਼ਾਣੂ ਨਾਲ ਹੋਈਆਂ ਮੌਤਾਂ 'ਤੇ ਅਫ਼ਸੋਸ ਪ੍ਰਗਟ ਕੀਤਾ ਸੀ। ਪ੍ਰਧਾਨ ਮੰਤਰੀ ਮੋਦੀ ਨੇ ਹੁਬੇਈ ਸੂਬੇ ਤੋਂ ਕਰੀਬ 650 ਭਾਰਤੀਆਂ ਨੂੰ ਕੱਢਣ ਵਿਚ ਮਦਦ ਲਈ ਜਿਨਪਿੰਗ ਦਾ ਧਨਵਾਦ ਕੀਤਾ।
Photo
ਚੀਨ ਨੇ ਜਾਨਲੇਵਾ ਕੋਰੋਨਾਵਾਇਰਸ ਦੇ ਪ੍ਰਕੋਪ ਨਾਲ ਨਜਿੱਠਣ ਲਈ ਇਕਜੁੱਟਤਾ ਪ੍ਰਗਟ ਕਰਨ ਅਤੇ ਮਦਦ ਦੀ ਪੇਸ਼ਕਸ਼ ਕਰਨ ਲਈ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਲਿਖੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚਿੱਠੀ ਦੀ ਸੋਮਵਾਰ ਨੂੰ ਤਾਰੀਫ ਕੀਤੀ।
Photo
ਚੀਨ ਨੇ ਕਿਹਾ ਕਿ ਇਹ ਭਾਰਤ ਦੀ ਬੀਜਿੰਗ ਦੇ ਨਾਲ ਦੋਸਤੀ ਨੂੰ ਪੂਰੀ ਤਰ੍ਹਾਂ ਪ੍ਰਦਰਸ਼ਿਤ ਕਰਦਾ ਹੈ। ਸ਼ੁਆਂਗ ਨੇ ਕਿਹਾ,''ਅਸੀਂ ਇਸ ਮਹਾਮਾਰੀ ਨਾਲ ਨਜਿੱਠਣ ਵਿਚ ਖੇਤਰ ਤੇ ਦੁਨੀਆ ਭਰ ਦੇ ਲੋਕਾਂ ਦੀ ਸਿਹਤ ਸੁਰੱਖਿਆ ਲਈ ਭਾਰਤ ਅਤੇ ਹੋਰ ਅੰਤਰਰਾਸ਼ਟਰੀ ਭਾਈਚਾਰੇ ਦੇ ਮੈਂਬਰਾਂ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹਾਂ।''