
ਅਜਿਹੀਆਂ ਵਸਤੂਆਂ ਨੂੰ ਖਾਸ ਤੌਰ ਤੇ ਫ਼ਲ, ਸਬਜ਼ੀਆਂ...
ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਅਟੈਕ ਚੀਨ ਦੀ ਅਰਥਵਿਵਸਥਾ ’ਤੇ ਭਾਰੀ ਪੈ ਰਿਹਾ ਹੈ। ਖਤਰਨਾਕ ਕੋਰੋਨਾ ਵਾਇਰਸ ਦੇ ਪ੍ਰਕੋਪ ਅਤੇ ਨਵੇਂ ਸਾਲ ਵਿਚ ਭਾਰੀ ਮੰਗ ਕਰ ਕੇ ਚੀਨ ਵਿਚ ਮਹਿੰਗਾਈ ਦਰ 8 ਸਾਲ ਤੋਂ ਵਧ ਉੱਪਰਲੇ ਪੱਧਰ ਤੇ ਪਹੁੰਚ ਗਈ ਹੈ। ਇਹੀ ਨਹੀਂ ਜਨਵਰੀ ਵਿਚ ਖਾਣ ਵਾਲੀਆਂ ਵਸਤੂਆਂ ਮਹਿੰਗਾਈ ਦਰ 20.6 ਫ਼ੀਸਦੀ ਤੇ ਪਹੁੰਚ ਗਈ।
Photo
ਸੋਮਵਾਰ ਨੂੰ ਜਾਰੀ ਚੀਨ ਦੇ ਅਧਿਕਾਰਿਤ ਅੰਕੜਿਆਂ ਮੁਤਾਬਕ ਚੀਨ ਵਿਚ ਖੁਦਰਾ ਮਹਿੰਗਾਈ ਦਰ ਜਨਵਰੀ ਵਿਚ 5.4 ਫ਼ੀ ਸਦੀ ਰਹੀ ਜੋ ਕਿ ਦਸੰਬਰ 4.5 ਫ਼ੀ ਸਦੀ ਸੀ। ਖੁਦਰਾ ਮਹਿੰਗਾਈ ਦੀ ਇਹ ਦਰ ਅਕਤੂਬਰ 2011 ਤੋਂ ਬਾਅਦ ਸਭ ਤੋਂ ਜ਼ਿਆਦਾ ਹੈ ਜਦੋਂ ਇਹ ਦਰ 5.5 ਫ਼ੀ ਸਦੀ ਤੇ ਸੀ। ਇਸ ਤੋਂ ਪਹਿਲਾਂ ਬਲੂਮਬਰਗ ਦੇ ਸਰਵੇ ਵਿਚ ਮਹਿੰਗਾਈ ਦੀ ਦਰ 4.9 ਫ਼ੀ ਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਸੀ ਪਰ ਮਹਿੰਗਾਈ ਇਸ ਤੋਂ ਵੀ ਜ਼ਿਆਦਾ ਰਹੀ।
Food
ਨਿਊਜ਼ ਏਜੰਸੀ ਐਫਪੀ ਮੁਤਾਬਕ, ਚੀਨ ਦੇ ਨੈਸ਼ਨਲ ਬਿਊਰੋ ਆਫ ਸਟੈਟਿਸਟਿਕਸ ਨੇ ਕਿਹਾ ਕਿ ਮਹਿੰਗਾਈ ਦਰਾਂ ਨਵੇਂ ਸਾਲ ਕਰ ਕੇ ਨਹੀਂ ਬਲਕਿ ਕੋਰੋਨਾ ਵਾਇਰਸ ਕਾਰਨ ਵੀ ਵਧੀਆਂ ਹਨ। ਮਾਹਰਾਂ ਮੁਤਾਬਕ ਕੋਰੋਨਾ ਵਾਇਰਸ ਦੀ ਰੋਕਥਾਮ ਦੀਆਂ ਕੋਸ਼ਿਸ਼ਾਂ ਕਾਰਨ ਮਹਿੰਗਾਈ ਦੀ ਦਰ ਇੰਨੀ ਵਧੀ ਹੈ। ਆਵਾਜਾਈ ਬੰਦ ਹੋਣ ਕਰ ਕੇ ਅਤੇ ਹੋਰ ਕਈ ਕਦਮਾਂ ਕਰ ਕੇ ਖਾਣ ਵਾਲੀਆਂ ਵਸਤਾਂ ਵੱਡੇ ਸ਼ਹਿਰਾਂ ਵਿਚ ਪਹੁੰਚਣ ਤੋਂ ਪਹਿਲਾਂ ਸੜ ਸਕਦੀਆਂ ਹਨ।
Food
ਅਜਿਹੀਆਂ ਵਸਤੂਆਂ ਨੂੰ ਖਾਸ ਤੌਰ ਤੇ ਫ਼ਲ, ਸਬਜ਼ੀਆਂ ਅਤੇ ਪਸ਼ੂਆਂ ਦਾ ਚਾਰਾ ਸ਼ਾਮਲ ਹੈ। ਇਸ ਪ੍ਰਕਾਰ ਦੀ ਸਥਿਤੀ ਵਿਚ ਲੋਕ ਖਾਣ ਵਾਲੀਆਂ ਵਸਤੂਆਂ ਜਮ੍ਹਾਂ ਵੀ ਕਰ ਰਹੇ ਹਨ। ਇਸ ਕਾਰਨ ਮਹਿੰਗਾਈ ਵਧ ਗਈ ਹੈ। ਮਾਹਰ ਕਹਿੰਦੇ ਹਨ ਕਿ ਨਵੇਂ ਸਾਲ ਦੀ ਛੁੱਟੀ ਤੋਂ ਬਾਅਦ ਮਹਿੰਗਾਈ ਆਮ ਤੌਰ ਤੇ ਘੱਟ ਜਾਂਦੀ ਹੈ, ਪਰ ਇਸ ਸਾਲ ਇਹ ਉਸ ਤੋਂ ਬਾਅਦ ਵੀ ਉੱਚੀ ਰਹਿ ਸਕਦੀ ਹੈ, ਕਿਉਂਕਿ ਸਪਲਾਈ ਲੜੀ collapਹਿ ਗਈ ਹੈ।
Corona Virus
ਜਨਵਰੀ ਵਿਚ ਸੂਰ ਦਾ ਸਾਲਾਨਾ ਅਧਾਰ ਤੇ 116 ਪ੍ਰਤੀਸ਼ਤ ਵਧੇਰੇ ਮਹਿੰਗਾ ਹੋ ਗਿਆ। ਸੂਰ ਅਤੇ ਤਾਜ਼ੀਆਂ ਸਬਜ਼ੀਆਂ ਦੀਆਂ ਉੱਚੀਆਂ ਕੀਮਤਾਂ ਕਾਰਨ ਮਹਿੰਗਾਈ ਵਧ ਗਈ ਹੈ। ਇਸ ਮਿਆਦ ਦੇ ਦੌਰਾਨ, ਜਨਵਰੀ ਵਿਚ ਫੈਕਟਰੀ ਦੀ ਦਰ 'ਤੇ ਵਸਤਾਂ ਦੀ ਮਹਿੰਗਾਈ ਵਿਚ 0.1 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।