ਐਗਜ਼ਿਟ ਪੋਲਾਂ ਨੇ ਭਾਜਪਾ ਪਾਈ 'ਪੜ੍ਹਨੇ'-ਦੇਰ ਰਾਤ ਤਕ ਕਰਦੇ ਰਹੇ 'ਗੁਣਾਂ-ਘਟਾਓ'!
Published : Feb 10, 2020, 4:14 pm IST
Updated : Feb 11, 2020, 1:35 pm IST
SHARE ARTICLE
file photo
file photo

ਭਾਜਪਾ ਦੀ ਮੀਟਿੰਗ ਦੌਰਾਨ ਆਉਣ ਵਾਲੇ ਚੋਣ ਨਤੀਜਿਆਂ ਬਾਰੇ ਕੀਤੀ ਸਮੀਖਿਆ

ਨਵੀਂ ਦਿੱਲੀ : ਜਿਵੇਂ ਜਿਵੇਂ ਦਿੱਲੀ ਚੋਣਾਂ ਦੇ ਨਤੀਜੇ ਆਉਣ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਹੈ, ਸਿਆਸੀ ਦਲਾਂ ਦੇ ਆਗੂਆਂ ਦੀਆਂ ਧੜਕਣਾਂ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਇਹ ਚੋਣਾਂ ਦੋ ਮੁੱਖ ਪਾਰਟੀਆਂ ਆਮ ਆਦਮੀ ਪਾਰਟੀ ਤੇ ਭਾਜਪਾ ਲਈ ਮੁੱਛ ਦਾ ਸਵਾਲ ਬਣੀਆਂ ਹੋਈਆਂ ਹਨ। ਜਦਕਿ ਚੋਣ ਸਰਵੇਖਣਾਂ ਮੁਤਾਬਕ ਹਾਸ਼ੀਏ 'ਤੇ ਗਈ ਕਾਂਗਰਸ ਪਾਰਟੀ ਦੂਰ ਖੜ੍ਹੀ ਤਮਾਸ਼ਾ ਵੇਖਣ ਦੀ ਮੁਦਰਾ 'ਚ ਹੈ।

PhotoPhoto

ਐਗਜ਼ਿਟ ਪੋਲਾਂ ਵਲੋਂ ਅਪਣੇ ਹੱਕ ਵਿਚ 'ਫਤਵਾਂ' ਦਿਤੇ ਜਾਣ ਦੇ ਬਾਵਜੂਦ ਵੀ ਜਿੱਥੇ ਆਮ ਆਦਮੀ ਪਾਰਟੀ ਨੂੰ ਅੰਦਰਖਾਤੇ 'ਹਾਰ' ਦਾ ਡਰ ਸਤਾ ਰਿਹੈ, ਉਥੇ ਹੀ ਭਾਜਪਾ ਵੀ ਐਗਜ਼ਿਟ ਪੋਲਾਂ 'ਤੇ ਵਿਸ਼ਵਾਸ ਕਰਨ ਨੂੰ ਤਿਆਰ ਨਹੀਂ ਹੈ। ਇੰਨਾ ਹੀ ਨਹੀਂ, ਇਨ੍ਹਾਂ ਚੋਣਾਂ ਨੇ ਤਾਂ ਭਾਜਪਾ ਨੂੰ ਪੂਰੀ ਤਰ੍ਹਾਂ ਪੜ੍ਹਨੇ ਪਾਇਆ ਹੋਇਆ ਹੈ।

PhotoPhoto

ਸੂਤਰਾਂ ਅਨੁਸਾਰ ਆਉਣ ਵਾਲੇ ਚੋਣ ਨਤੀਜਿਆਂ ਦੀ ਸਮੀਖਿਆ ਲਈ ਭਾਜਪਾ ਵਲੋਂ ਇਕ ਅਹਿਮ ਮੀਟਿੰਗ ਕੀਤੀ ਗਈ ਜੋ ਦੇਰ ਰਾਤ ਤਕ ਜਾਰੀ ਰਹੀ। ਮੀਟਿੰਗ ਵਿਚ ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਲਾਵਾ ਭਾਜਪਾ ਦੇ ਦਿੱਲੀ ਪ੍ਰਧਾਨ ਮਨੋਜ ਤਿਵਾੜੀ ਵੀ ਸ਼ਾਮਲ ਸਨ। ਮੀਟਿੰਗ ਦੌਰਾਨ ਦਿੱਲੀ ਵਿਚਲੀਆਂ ਤਕਰੀਬਨ ਸਾਰੀਆਂ ਸੀਟਾਂ ਦੀ ਸਮੀਖਿਆ ਕੀਤੀ ਗਈ।

PhotoPhoto

ਸੂਤਰਾਂ ਅਨੁਸਾਰ ਅਪਣੀ ਪੂਰੀ ਤਾਕਤ ਝੋਕਣ ਤੋਂ ਬਾਅਦ ਵੀ ਐਗਜ਼ਿਟ ਪੋਲਾਂ ਵਲੋਂ ਕੀਤੀਆਂ ਭਵਿੱਖ-ਬਾਣੀਆਂ ਆਮ ਆਦਮੀ ਪਾਰਟੀ ਦੇ ਹੱਕ 'ਚ ਜਾਣ ਤੋਂ ਭਾਜਪਾ ਆਗੂ ਹੈਰਾਨ ਹਨ। ਉਨ੍ਹਾਂ ਨੂੰ ਖੁਦ ਦੀਆਂ ਕਮੀਆਂ ਲੱਭਣ 'ਚ ਮੁਸ਼ਕਲ ਆ ਰਹੀ ਹੈ ਜਿਨ੍ਹਾਂ ਦੇ ਅਧਾਰ 'ਤੇ ਉਹ ਇਨ੍ਹਾਂ ਐਗਜ਼ਿਟ ਪੋਲਾਂ ਨੂੰ ਸਹੀ ਮੰਨ ਸਕਣ।

PhotoPhoto

ਕਾਬਲੇਗੌਰ ਹੈ ਕਿ ਵੱਖ-ਵੱਖ ਐਗਜ਼ਿਟ ਪੋਲਾਂ ਵਲੋਂ ਦਿੱਲੀ ਵਿਚ ਆਮ ਆਦਮੀ ਪਾਰਟੀ ਨੂੰ ਪੂਰਨ ਬਹੁਮੱਤ ਮਿਲਦਾ ਵਿਖਾਇਆ ਗਿਆ ਹੈ। ਐਗਜ਼ਿਟ ਪੋਲਾਂ ਦੇ ਸਾਹਮਣੇ ਆਉਣ ਤੋਂ ਬਾਅਦ ਜਿੱਥੇ ਆਮ ਆਦਮੀ ਪਾਰਟੀ ਖੁਦ ਦੀ ਜਿੱਤ ਲਈ ਆਸ਼ਵੰਦ ਹੈ ਉਥੇ ਭਾਜਪਾ ਨੇ ਵੀ ਉਮੀਦਾਂ ਦਾ ਪੱਲਾ ਨਹੀਂ ਛੱਡਿਆ। ਸੂਤਰਾ ਅਨੁਸਾਰ ਇਸੇ ਆਸ ਤਹਿਤ ਭਾਜਪਾ ਨੇ ਦੇਰ ਰਾਤ ਤਕ ਮੀਟਿੰਗ ਕਰ ਕੇ ਅਪਣੀ ਜਿੱਤ ਸਬੰਧੀ ਗੁਣਾਂ-ਘਟਾਓ ਕੀਤਾ ਹੈ। ਭਾਜਪਾ ਵਲੋਂ ਹੁਣ 11 ਫ਼ਰਵਰੀ ਨੂੰ ਉਸੇ ਦੀ ਸਰਕਾਰ ਬਣਨ ਦੇ ਦਾਅਵੇ ਤਕ ਕੀਤੇ ਜਾਣ ਲੱਗੇ ਹਨ। ਜਦਕਿ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਚੋਣ ਨਤੀਜਿਆਂ 'ਚ ਧਾਂਦਲੀ ਦੀਆਂ ਸ਼ੰਕਾਵਾਂ ਵੀ ਜ਼ਾਹਰ ਕੀਤੀਆਂ ਜਾ ਰਹੀਆਂ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement