
1966 ਵਿਚ ਰਾਜ ਖੋਸਲਾ ਦੁਆਰਾ ਨਿਰਦੇਸ਼ਤ ਫਿਲਮ '' ਮੇਰਾ ਸਾਇਆ '' ਦਾ 'ਝੁਮਕਾ ਗਿਰਾ ਰੇ' ਲੋਕਾਂ ਵਿਚ ਕਾਫ਼ੀ ਮਸ਼ਹੂਰ ਹੋਇਆ ਸੀ। ਹੁਣ ਬਰੇਲੀ ਵਿੱਚ ਝੁਮਕਾ .....
ਨਵੀਂ ਦਿੱਲੀ- ਬਰੇਲੀ ਨੇ ਆਖਰਕਾਰ 54 ਸਾਲਾਂ ਵਿਚ ਫਿਲਮ ਅਭਿਨੇਤਰੀ ਸਾਧਨਾ ਦਾ ਝੁਮਕਾ, ਜੋ ਬਰੇਲੀ ਦੇ ਬਾਜ਼ਾਰ ਵਿੱਚ ਗੁੰਮ ਗਿਆ ਸੀ। ਉਸ ਨੂੰ ਲੱਭ ਲਿਆ ਹੈ। 1966 ਵਿਚ ਰਾਜ ਖੋਸਲਾ ਦੁਆਰਾ ਨਿਰਦੇਸ਼ਤ ਫਿਲਮ '' ਮੇਰਾ ਸਾਇਆ '' ਦਾ 'ਝੁਮਕਾ ਗਿਰਾ ਰੇ' ਲੋਕਾਂ ਵਿਚ ਕਾਫ਼ੀ ਮਸ਼ਹੂਰ ਹੋਇਆ ਸੀ। ਹੁਣ ਬਰੇਲੀ ਵਿੱਚ ਝੁਮਕਾ ਤਿਰਾਹਾ ਬਣਾਇਆ ਗਿਆ ਹੈ। ਇੱਥੇ ਇਕ ਪੋਲ ਤੇ ਝੁਮਕੇ ਦਾ ਆਕਾਰ ਬਣਵਾਇਆ ਗਿਆ ਹੈ ਜੋ ਲੋਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ।
ਬਾਜ਼ਾਰ ਵਿਚ ਗਵਾਚਿਆ ਝੁਮਕਾ ਤਿਰਾਹੇ ਵਿਚ ਮਿਲਿਆ
Photo
ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਵਿਚ NH 24 ਦਾ ਜ਼ੀਰੋ ਪੁਆਇੰਟ ਹੁਣ ਲੋਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ। ਇਸਦਾ ਕਾਰਨ ਇੱਥੇ ਬਣਾਇਆ ਝੁਮਕਾ ਤਿਰਾਹਾ ਹੈ। ਇਸ ਤਿਰਾਹੇ (ਤਿੰਨ ਰਸਤੇ) ਵਿਚੋਂ ਲੰਘ ਰਹੇ ਲੋਕ ਆਪਣੇ ਆਪ ਨੂੰ ਤਸਵੀਰ ਲੈਣ ਤੋਂ ਰੋਕਣ ਵਿਚ ਅਸਮਰੱਥ ਹੋ ਰਹੇ ਹਨ। ਇੱਥੇ ਕੋਈ ਝੁਮਕੇ ਨਾਲ ਸੈਲਫੀ ਲੈਂਦਾ ਹੈ ਅਤੇ ਕੋਈ ਇਸ ਦੀਆਂ ਵੱਖੋ ਵੱਖਰੀਆਂ ਤਸਵੀਰਾਂ ਆਪਣੇ ਕੈਮਰੇ 'ਚ ਕੈਦ ਕਰਦਾ ਹੈ।
File Photo
ਸਿਲਵਰ ਜੁਬਲੀ ਤੇ ਸ਼ੁਰੂ ਕੀਤਾ ਗਿਆ ਸੀ ਨਿਰਮਾਣ
'ਮੇਰਾ ਸਾਇਆ' ਫਿਲਮ ਦੀ ਸਿਲਵਰ ਜੁਬਲੀ ਤੇ ਇਸ ਖਾਸ ਝੁਮਕੇ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਬੀਡੀਏ ਦੇ ਕੋਲ ਇਸ ਝੁਮਕੇ ਨੂੰ ਬਣਾਉਣ ਲਈ ਪੈਸਾ ਨਹੀਂ ਸੀ ਇਸ ਲਈ ਬਰੇਲੀ ਦੇ ਸੀਨੀਅਰ ਡਾਕਟਰ, ਡਾ. ਕੇਸ਼ਵ ਨੇ ਸਹਾਇਤਾ ਲਈ ਆਪਣਾ ਹੱਥ ਵਧਾਇਆ। ਤਿਰਹਾ ਦਾ ਉਦਘਾਟਨ ਸ਼ਨੀਵਾਰ ਨੂੰ ਕੀਤਾ ਗਿਆ ਸੀ।
File Photo
ਬਰੇਲੀ ਰੇਂਜ ਦੇ ਡੀਆਈਜੀ ਰਾਜੇਸ਼ ਪਾਂਡੇ ਦਾ ਕਹਿਣਾ ਹੈ, 'ਮੇਰੀ ਬਰੇਲੀ ਵਿਚ ਪੋਸਟਿੰਗ ਦੇ ਨਾਲ ਦੋਸਤ ਅਤੇ ਸ਼ੁਭਚਿੰਤਕ ਹਮੇਸ਼ਾਂ ਹੱਸਦੇ ਜਾਂ ਮਜ਼ਾਕ ਕਰਦੇ ਸਨ ਇਤੇ ਕਹਿੰਦੇ ਸਨ ਕਿ ਕੋਈ ਝੁਮਕਾ ਮਿਲਿਆ ਜਾਂ ਨਹੀਂ। ਆਖਿਰਕਾਰ ਬਰੇਲੀ ਗਾ ਝੁਮਕਾ ਮਿਲ ਹੀ ਗਿਆ। ਲਖਨਊ- ਦਿੱਲੀ ਰਾਜ ਮਾਰਗ 'ਤੇ ਬਰੇਲੀ ਸ਼ਹਿਰ ਦੇ ਪ੍ਰਵੇਸ਼ ਦੁਆਰ' ਤੇ ਪਾਰਸਖੇੜਾ ਚੌਰਾਹੇ 'ਤੇ ਅੱਜ ਇਕ ਝੁਮਕਾ ਸਥਾਪਤ ਕੀਤਾ ਗਿਆ ਅਤੇ ਇਸਦਾ ਨਾਮ 'ਝੁਮਕਾ ਤਿਰਾਹਾ' ਰੱਖਿਆ ਗਿਆ।
File photo
File Photo
ਬਾਲੀਵੁੱਡ ਅਭਿਨੇਤਰੀ ਸਾਧਨਾ ਨੇ 'ਝੁਮਕਾ ਗਿਰਾ ਰੇ, ਬਰੇਲੀ ਕੇ ਬਾਜ਼ਾਰ' ਗਾਣਾ ਇੰਨਾ ਵਧੀਆ ਤਰੀਕੇ ਨਾਲ ਗਾਇਆ ਸੀ ਜੋ ਕਿ ਖੂਬ ਚੱਲਿਆ ਵੀ ਸੀ। ਹੁਣ ਬਰੇਲੀ ਅਤੇ ਝੁਮਕਾ ਇਕ ਦੂਜੇ ਦੀ ਪਛਾਣ ਬਣ ਗਏ ਹਨ। ਦੱਸ ਦਈਏ ਕਿ ਸੁਨੀਲ ਦੱਤ ਅਤੇ ਸਾਧਨਾ ਨੇ ਫਿਲਮ 'ਮੇਰਾ ਸਾਇਆ' 'ਚ ਮੁੱਖ ਭੂਮਿਕਾਵਾਂ ਨਿਭਾਈਆਂ ਸਨ। ਇਸ ਗੀਤ ਨੂੰ ਆਸ਼ਾ ਭੋਂਸਲੇ ਨੇ ਗਾਇਆ ਸੀ।