
ਉੱਥੇ ਹੀ 0.16 ਪੈਸੇ ਗਿਰਾਵਟ ਦੇ ਨਾਲ ਦਿੱਲੀ ਵਿਚ ਡੀਜ਼ਲ ਦਾ ਭਾਅ 65.07 ਰੁਪਏ...
ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਅਸਰ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਗਿਰਾਵਟ ਦਾ ਸਿਲਸਿਲਾ ਜਾਰੀ ਹੈ। ਅੱਜ ਵੀ ਦੇਸ਼ ਦੀ ਆਇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਾਈਆਂ ਹਨ। ਅੱਜ 13 ਪੈਸੇ ਹੋਰ ਸਸਤਾ ਹੋਣ ਤੋਂ ਬਾਅਦ ਦਿੱਲੀ ਵਿਚ ਪੈਟਰੋਲ ਦੀਆਂ ਕੀਮਤਾਂ 70.12 ਰੁਪਏ ਹਨ। ਇਸ ਤੋਂ ਪਹਿਲਾਂ 17 ਸਤੰਬਰ 2019 ਨੂੰ ਪੈਟਰੋਲ ਦੇ ਭਾਅ ਇਸ ਦੇ ਕਰੀਬ 70.11 ਰੁਪਏ ਦੇ ਭਾਅ ਵਿਕ ਰਿਹਾ ਸੀ।
Photo
ਉੱਥੇ ਹੀ 0.16 ਪੈਸੇ ਗਿਰਾਵਟ ਦੇ ਨਾਲ ਦਿੱਲੀ ਵਿਚ ਡੀਜ਼ਲ ਦਾ ਭਾਅ 65.07 ਰੁਪਏ ਪਹੁੰਚ ਗਿਆ। 17 ਸਤੰਬਰ ਤੋਂ ਬਾਅਦ ਭਾਅ ਵਿਚ ਕਈ ਉਤਾਰ-ਚੜ੍ਹਾਅ ਦੇਖਣ ਨੂੰ ਮਿਲੇ ਪਰ ਕੀਮਤਾਂ ਇਹਨਾਂ ਪੱਧਰਾਂ ਤੋਂ ਉੱਪਰ ਹੀ ਬਣੀਆਂ ਰਹੀਆਂ। 7 ਜਨਵਰੀ ਨੂੰ ਕੋਰੋਨਾ ਆਉਟਬ੍ਰੇਕ ਤੋਂ ਬਾਅਦ ਤੋਂ ਹੁਣ ਤਕ ਪੈਟਰੋਲ ਦੀਆਂ ਕੀਮਤਾਂ ਵਿਚ ਸਾਢੇ 3 ਰੁਪਏ ਦੀ ਗਿਰਾਵਟ ਦਰਜ ਕੀਤੀ ਜਾ ਚੁੱਕੀ ਹੈ ਅਤੇ ਡੀਜ਼ਲ ਦੀਆਂ ਕੀਮਤਾਂ 3.55 ਰੁਪਏ ਡਿੱਗ ਚੁੱਕੀਆਂ ਹਨ ਅਤੇ ਅੱਗੇ ਵੀ ਗਿਰਾਵਟ ਹੋਣ ਦੀ ਸੰਭਾਵਨਾ ਹੈ।
Corona Virus
ਚੀਨ ਵਿਚ ਕੋਰੋਨਾ ਵਾਇਰਸ ਦੇ ਫੈਲਣ ਤੋਂ ਬਾਅਦ ਉੱਥੇ ਮੰਗ ਵੀ ਘਟ ਗਈ ਹੈ ਜਿਸ ਨਾਲ ਕੱਚੇ ਤੇਲ ਦੀ ਕੀਮਤ ਵਿਚ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਇਹੀ ਕਾਰਨ ਹੈ ਕਿ ਘਰੇਲੂ ਬਜ਼ਾਰ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਡਿਗਦੀਆਂ ਜਾ ਰਹੀਆਂ ਹਨ। ਦਸ ਦਈਏ ਕਿ ਚੀਨ ਕੱਚੇ ਤੇਲ ਦਾ ਵੱਡਾ ਉਦਯੋਗ ਹੈ ਅਤੇ ਇੱਥੇ ਮੰਗ ਘਟਣ ਨਾਲ ਕੀਮਤਾਂ ਤੇ ਪ੍ਰਭਾਵ ਪਿਆ ਹੈ।
Corona Virus
ਦਸ ਦਈਏ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾਂ ਬਦਲਦੀਆਂ ਰਹਿੰਦੀਆਂ ਹਨ ਅਤੇ ਸਵੇਰੇ 6 ਵਜੇ ਅਪਡੇਟ ਆ ਜਾਂਦੀ ਹੈ। ਦਸ ਦਈਏ ਕਿ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੁਣ ਤਕ 900 ਤੋਂ ਪਾਰ ਹੋ ਚੁੱਕੀ ਹੈ। ਇਸ ਦਾ ਕਹਿਰ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ। ਮਰੀਜ਼ਾਂ ਨੂੰ ਘਰੋਂ ਘਸੀਟ ਕੇ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ।
Petrol and Diesel
ਅਜਿਹੇ ਮਰੀਜ਼ਾਂ ਨੂੰ ਵੱਖ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਕਈ ਮਰੀਜ਼ ਹਸਪਤਾਲਾਂ ਵਿਚ ਦਾਖਲ ਹੋਣ ਤੋਂ ਕਤਰਾ ਰਹੇ ਹਨ ਇਸ ਲਈ ਉਹਨਾਂ ਨੂੰ ਜ਼ਬਰਦਸਤੀ ਹਸਪਤਾਲ ਲਜਾਇਆ ਜਾ ਰਿਹਾ ਹੈ। ਡਾਕਟਰਾਂ ਵੱਲੋਂ ਲੋਕਾਂ ਨੂੰ ਇਹੀ ਸਲਾਹ ਹੈ ਕਿ ਜਿੰਨਾ ਹੋ ਸਕੇ ਅਪਣਾ ਧਿਆਨ ਰੱਖਿਆ ਜਾਵੇ ਕਿਉਂ ਕਿ ਇਸ ਦਾ ਕਥਿਤ ਇਲਾਜ਼ ਨਹੀਂ ਹੈ ਪਰ ਡਾਕਟਰਾਂ ਵੱਲੋਂ ਮਰੀਜ਼ਾਂ ਨੂੰ ਬਚਾਉਣ ਦੀ ਪੂਰੀ ਵਾਅ ਲਗਾਈ ਜਾ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।