
Jharkhand Avian Flu: ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕੁੱਲ 325 ਪੰਛੀਆਂ ਨੂੰ ਮਾਰਿਆ ਗਿਆ
ਝਾਰਖੰਡ ਦੇ ਰਾਂਚੀ ਸਥਿਤ ਬਿਰਸਾ ਐਗਰੀਕਲਚਰਲ ਯੂਨੀਵਰਸਿਟੀ (ਬੀਏਯੂ) ਦੇ ਪੋਲਟਰੀ ਫ਼ਾਰਮ ਵਿੱਚ ਐਤਵਾਰ ਨੂੰ ਏਵੀਅਨ ਫਲੂ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕੁੱਲ 325 ਪੰਛੀਆਂ ਨੂੰ ਮਾਰਿਆ ਗਿਆ। ਇਕ ਅਧਿਕਾਰੀ ਨੇ ਦੱਸਿਆ ਕਿ ਪੂਰੇ ਪ੍ਰਭਾਵਿਤ ਖੇਤਰ ਨੂੰ ਵੀ ਸੈਨੇਟਾਈਜ਼ ਕਰ ਦਿੱਤਾ ਗਿਆ ਹੈ।
ਜ਼ਿਲ੍ਹਾ ਪਸ਼ੂ ਪਾਲਣ ਅਫ਼ਸਰ (ਡੀ.ਏ.ਐਚ.ਓ.) ਕਵਿੰਦਰ ਨਾਥ ਸਿੰਘ ਨੇ ਕਿਹਾ, 'ਕੁੱਲ 325 ਪੰਛੀ ਮਾਰੇ ਗਏ। ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਇਹ ਮਾਮਲਾ ਸਥਾਨਕ ਪੱਧਰ ਦਾ ਹੈ। ਪ੍ਰਭਾਵਿਤ ਪੋਲਟਰੀ ਪ੍ਰਜਾਤੀਆਂ ਨੂੰ ਖੋਜ ਦੇ ਉਦੇਸ਼ਾਂ ਲਈ ਫ਼ਾਰਮ ਵਿੱਚ ਰੱਖਿਆ ਗਿਆ ਸੀ।
ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਇੱਕ ਕਿਲੋਮੀਟਰ ਦੇ ਦਾਇਰੇ ਵਿੱਚ ਮੈਪਿੰਗ ਕੀਤੀ ਜਾਵੇਗੀ। 10 ਕਿਲੋਮੀਟਰ ਦੇ ਦਾਇਰੇ ਵਿੱਚ ਸਥਾਨਾਂ ਦੀ ਨਿਗਰਾਨੀ ਕੀਤੀ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਵੈਟਰਨਰੀ ਕਾਲਜ ਸਥਿਤ ਫ਼ਾਰਮ ਵਿੱਚ ਪਿਛਲੇ 20 ਦਿਨਾਂ ਵਿੱਚ ਕਰੀਬ 150 ਪੰਛੀਆਂ ਦੀ ਮੌਤ ਹੋ ਚੁੱਕੀ ਹੈ।