Prayagraj Traffic jam: ਪ੍ਰਯਾਗਰਾਜ ਦੇ ਹਰ ਰੂਟ 'ਤੇ ਹਜ਼ਾਰਾਂ ਵਾਹਨ... ਮਹਾਕੁੰਭ 'ਚ ਜਾਣ ਵਾਲੇ ਲੋਕ ਕਈ ਕਿਲੋਮੀਟਰ ਲੰਬੇ ਜਾਮ ਤੋਂ ਪਰੇਸ਼ਾਨ
Published : Feb 10, 2025, 7:34 am IST
Updated : Feb 10, 2025, 7:34 am IST
SHARE ARTICLE
Prayagraj Traffic jam
Prayagraj Traffic jam

Prayagraj News: ਕੁੱਲ ਮਿਲਾ ਕੇ ਪੂਰੇ ਸ਼ਹਿਰ ਵਿੱਚ ਐਮਰਜੈਂਸੀ ਦੀ ਸਥਿਤੀ ਬਣੀ ਹੋਈ।

ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਮਹਾਕੁੰਭ ਵਿੱਚ ਭਾਰੀ ਭੀੜ ਹੈ। ਐਤਵਾਰ ਹੋਣ ਕਾਰਨ ਲੋਕ ਸੰਗਮ ਸਮਾਗਮ ਲਈ ਵੱਡੀ ਗਿਣਤੀ 'ਚ ਪ੍ਰਯਾਗਰਾਜ ਪਹੁੰਚੇ। ਅਜਿਹੇ 'ਚ ਪ੍ਰਯਾਗਰਾਜ ਦੇ ਸਾਰੇ ਪ੍ਰਵੇਸ਼ ਮਾਰਗਾਂ 'ਤੇ ਭਾਰੀ ਟ੍ਰੈਫ਼ਿਕ ਜਾਮ ਹੈ।


ਹਜ਼ਾਰਾਂ ਸ਼ਰਧਾਲੂ ਘੰਟਿਆਂ ਬੱਧੀ 10 ਤੋਂ 15 ਕਿਲੋਮੀਟਰ ਤੱਕ ਟ੍ਰੈਫ਼ਿਕ ਜਾਮ ਵਿੱਚ ਫਸੇ ਰਹੇ। ਭੁੱਖ-ਪਿਆਸ ਤੋਂ ਪ੍ਰੇਸ਼ਾਨ ਲੋਕ ਟ੍ਰੈਫਿਕ ਜਾਮ ਦੂਰ ਹੋਣ ਦੀ ਉਡੀਕ ਕਰ ਰਹੇ ਹਨ। ਲਖਨਊ, ਵਾਰਾਣਸੀ, ਕਾਨਪੁਰ, ਜੌਨਪੁਰ ਅਤੇ ਰੀਵਾ ਤੋਂ ਪ੍ਰਯਾਗਰਾਜ ਜਾਣ ਵਾਲੀਆਂ ਸੜਕਾਂ 'ਤੇ ਵਾਹਨ ਚੱਲ ਰਹੇ ਹਨ। ਕੁੱਲ ਮਿਲਾ ਕੇ ਪੂਰੇ ਸ਼ਹਿਰ ਵਿੱਚ ਐਮਰਜੈਂਸੀ ਦੀ ਸਥਿਤੀ ਬਣੀ ਹੋਈ।


ਸਪਾ ਮੁਖੀ ਅਖਿਲੇਸ਼ ਯਾਦਵ ਨੇ ਯੋਗੀ ਸਰਕਾਰ ਨੂੰ ਇਸ ਸਥਿਤੀ ਨਾਲ ਤੁਰੰਤ ਨਜਿੱਠਣ ਦੀ ਸਲਾਹ ਦਿੱਤੀ ਹੈ। ਵਾਰਾਣਸੀ ਤੋਂ ਪ੍ਰਯਾਗਰਾਜ ਤੱਕ ਦੇ ਸਾਰੇ ਰਸਤਿਆਂ 'ਤੇ ਬੈਰੀਅਰ ਲਗਾਏ ਗਏ ਹਨ। ਇਸ ਮਾਰਗ ’ਤੇ ਲੱਗਭਗ 50 ਹਜ਼ਾਰ ਵਾਹਨ ਜਾਮ ’ਚ ਫਸੇ ਹੋਏ ਹਨ। 5 ਤੋਂ 10 ਕਿਲੋਮੀਟਰ ਪੈਦਲ ਚੱਲਣ 'ਚ 8 ਤੋਂ 10 ਘੰਟੇ ਲੱਗਦੇ ਹਨ। ਲਖਨਊ ਤੋਂ ਪ੍ਰਤਾਪਗੜ੍ਹ ਅਤੇ ਪ੍ਰਯਾਗਰਾਜ ਤੱਕ ਸੜਕਾਂ 'ਤੇ 30 ਕਿਲੋਮੀਟਰ ਤੋਂ ਵੱਧ ਦਾ ਜਾਮ ਹੈ।


ਹਾਲਾਤ ਇਹ ਹਨ ਕਿ ਲਖਨਊ ਤੋਂ ਨਿਕਲਣ ਵਾਲੇ ਲੋਕ 15 ਘੰਟੇ ਦੇ ਅੰਦਰ ਵੀ ਪ੍ਰਯਾਗਰਾਜ ਨਹੀਂ ਪਹੁੰਚ ਸਕੇ। ਕੌਸ਼ਾਂਬੀ ਵਿੱਚ 20 ਹਜ਼ਾਰ ਤੋਂ ਵੱਧ ਵਾਹਨ ਜਾਮ ਵਿੱਚ ਫਸੇ ਹੋਏ ਹਨ। ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਬੈਰੀਕੇਡ ਲਗਾਏ ਗਏ ਹਨ, ਜਿਸ ਕਾਰਨ ਸਥਿਤੀ ਬਦਤਰ ਬਣੀ ਹੋਈ ਹੈ।
 

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement