
Mahakumbh News : ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੀ ਪਰਵਾਰ ਸਮੇਤ ਹੋਏ ਸ਼ਾਮਲ
President took a dip in Mahakumbh Latest News in Punjabi : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਮਹਾਕੁੰਭ ਪਹੁੰਚੀ। ਉਨ੍ਹਾਂ ਮਹਾਕੁੰਭ ਦੇ ਪਾਵਨ ਸੰਗਮ ਵਿਚ 3 ਡੁੱਬਕੀਆਂ ਲਗਾਈਆਂ। ਫਿਰ ਭਗਵਾਨ ਸੂਰਜ ਨੂੰ ਪ੍ਰਾਰਥਨਾ ਕੀਤੀ। ਇਸ਼ਨਾਨ ਕਰਨ ਤੋਂ ਪਹਿਲਾਂ ਉਨ੍ਹਾਂ ਮਾਂ ਗੰਗਾ ਨੂੰ ਫੁੱਲ ਚੜ੍ਹਾਏ ਫਿਰ ਮਾਂ ਗੰਗਾ ਦੀ ਪੂਜਾ ਅਤੇ ਆਰਤੀ ਕੀਤੀ ਗਈ। ਇਸ ਤੋਂ ਬਾਅਦ ਉਹ ਅਕਸ਼ੈਵਟ ਮੰਦਰ ਅਤੇ ਲਾਟ ਹਨੂੰਮਾਨ ਮੰਦਰ ਵਿਚ ਦਰਸ਼ਨ ਅਤੇ ਪੂਜਾ ਕਰਨਗੇ। ਇਸ ਸਮੇਂ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਰਾਜਪਾਲ ਆਨੰਦੀਬੇਨ ਪਟੇਲ ਵੀ ਰਾਸ਼ਟਰਪਤੀ ਦੇ ਨਾਲ ਹਨ।
ਰਾਸ਼ਟਰਪਤੀ ਦਾ ਹੈਲੀਕਾਪਟਰ ਅੱਜ 9.30 ਵਜੇ ਬਮਰੌਲੀ ਹਵਾਈ ਅੱਡੇ 'ਤੇ ਉਤਰਿਆ। ਇੱਥੇ ਰਾਜਪਾਲ ਆਨੰਦੀਬੇਨ ਪਟੇਲ ਅਤੇ ਸੀਐਮ ਯੋਗੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉੱਥੋਂ ਉਹ ਅਰੈਲ ਪਹੁੰਚੇ, ਫਿਰ ਕਿਸ਼ਤੀ ਰਾਹੀਂ ਮਹਾਕੁੰਭ ਸੰਗਮ ਪਹੁੰਚੇ ਅਤੇ ਇਸ਼ਨਾਨ ਕੀਤਾ। ਰਾਸ਼ਟਰਪਤੀ ਸ਼ਾਮ ਚਾਰ ਵਜੇ ਤਕ ਪ੍ਰਯਾਗਰਾਜ ਵਿਚ ਰਹਿਣਗੇ। ਦ੍ਰੋਪਦੀ ਮੁਰਮੂ ਦੇਸ਼ ਦੀ ਦੂਜੀ ਰਾਸ਼ਟਰਪਤੀ ਹੈ ਜਿਸ ਨੇ ਮਹਾਂਕੁੰਭਵਿਚ ਇਸ਼ਨਾਨ ਕੀਤਾ। ਇਸ ਤੋਂ ਪਹਿਲਾਂ, 1954 ਵਿਚ, ਦੇਸ਼ ਦੇ ਪਹਿਲੇ ਰਾਸ਼ਟਰਪਤੀ, ਡਾ. ਰਾਜੇਂਦਰ ਪ੍ਰਸਾਦ ਨੇ ਵੀ ਮਹਾਂਕੁੰਭਵਿਚ ਇਸ਼ਨਾਨ ਕੀਤਾ ਸੀ।
ਅੱਜ ਮਹਾਂਕੁੰਭ ਦਾ 29ਵਾਂ ਦਿਨ ਹੈ। 13 ਜਨਵਰੀ ਤੋਂ ਲੈ ਕੇ ਹੁਣ ਤਕ 43.57 ਕਰੋੜ ਤੋਂ ਵੱਧ ਸ਼ਰਧਾਲੂ ਇਸ਼ਨਾਨ ਕਰ ਚੁਕੇ ਹਨ। ਅੱਜ ਸਵੇਰੇ 10 ਵਜੇ ਤਕ 63 ਲੱਖ ਲੋਕ ਇਸ਼ਨਾਨ ਕਰ ਚੁਕੇ ਹਨ। ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਅਪਣੇ ਪਰਵਾਰ ਨਾਲ ਸੰਗਮ ਵਿਚ ਡੁੱਬਕੀ ਲਗਾਈ ਤੇ ਭਗਵਾਨ ਸੂਰਜ ਨੂੰ ਨਮਸ਼ਕਾਰ ਕੀਤਾ।
ਇਸ ਸਮੇਂ ਪ੍ਰਯਾਗਰਾਜ ਸ਼ਹਿਰ ਵਿਚ ਬਹੁਤ ਭੀੜ ਹੈ। ਇਸ ਦੇ ਮੱਦੇਨਜ਼ਰ, ਅਰੈਲ ਘਾਟ ਤੋਂ ਸੰਗਮ ਤਕ ਕਿਸ਼ਤੀ ਸੇਵਾ ਬੰਦ ਕਰ ਦਿਤੀ ਗਈ ਹੈ। ਇਸ ਤੋਂ ਇਲਾਵਾ ਸੰਗਮ ਸਟੇਸ਼ਨ 14 ਫ਼ਰਵਰੀ ਤਕ ਬੰਦ ਕਰ ਦਿਤਾ ਗਿਆ ਹੈ। ਪ੍ਰਯਾਗਰਾਜ ਜੰਕਸ਼ਨ ’ਤੇ ਭੀੜ ਦੇ ਪ੍ਰਬੰਧਨ ਲਈ ਐਮਰਜੈਂਸੀ ਭੀੜ ਪ੍ਰਬੰਧਨ ਯੋਜਨਾ ਲਾਗੂ ਕੀਤੀ ਗਈ ਹੈ।