ਤਿਰੂਪਤੀ ਲੱਡੂ ਮਾਮਲਾ : ਐਸਆਈਟੀ ਨੇ ’ਚ ਚਾਰ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ 

By : PARKASH

Published : Feb 10, 2025, 10:25 am IST
Updated : Feb 10, 2025, 10:25 am IST
SHARE ARTICLE
Tirupati Laddu Case: SIT arrests four people
Tirupati Laddu Case: SIT arrests four people

ਲੱਡੂਆਂ ਵਿਚ ਜਾਨਵਰਾਂ ਦੀ ਚਰਬੀ ਮਿਲਾਉਣ ਦੇ ਦੋਸ਼ਾਂ ਬਾਅਦ ਸੁਪਰੀਮ ਕੋਰਟ ਪਹੁੰਚਿਆ ਸੀ ਮਾਮਲਾ 

 

Tirupati Laddu Case: ਸੁਪਰੀਮ ਕੋਰਟ ਦੇ ਹੁਕਮਾਂ ਬਾਅਦ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਵਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਸ੍ਰੀ ਵੈਂਕਟੇਸ਼ਵਰ ਸਵਾਮੀ ਮੰਦਰ ਵਿਚ ਸ਼ਰਧਾਲੂਆਂ ਨੂੰ ਪ੍ਰਸ਼ਾਦ ਵਜੋਂ ਦਿਤੇ ਜਾਂਦੇ ਤਿਰੂਪਤੀ ਲੱਡੂਆਂ ਵਿਚ ਕਥਿਤ ਮਿਲਾਵਟ ਦੇ ਮਾਮਲੇ ਵਿਚ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਅਧਿਕਾਰੀਆਂ ਨੇ ਦਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਭੋਲੇ ਬਾਬਾ ਡੇਅਰੀ ਦੇ ਸਾਬਕਾ ਡਾਇਰੈਕਟਰ ਵਿਪਿਨ ਜੈਨ ਅਤੇ ਪੋਮਿਲ ਜੈਨ, ਵੈਸ਼ਨਵੀ ਡੇਅਰੀ ਦੇ ਅਪੂਰਵ ਚਾਵੜਾ ਅਤੇ ਏਆਰ ਡੇਅਰੀ ਦੇ ਰਾਜੂ ਰਾਜਸ਼ੇਖਰਨ ਵਜੋਂ ਹੋਈ ਹੈ।

ਇਕ ਅਧਿਕਾਰੀ ਨੇ ਐਤਵਾਰ ਦੇਰ ਰਾਤ ਦਸਿਆ, “ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋ ਵਿਅਕਤੀ (ਬਿਪਿਨ ਜੈਨ ਅਤੇ ਪੋਮੀ ਜੈਨ) ਭੋਲੇ ਬਾਬਾ ਡੇਅਰੀ ਤੋਂ ਹਨ, ਅਪੂਰਵ ਚਾਵੜਾ ‘ਵੈਸ਼ਨਵੀ ਡੇਅਰੀ’ ਤੋਂ ਅਤੇ (ਰਾਜੂ) ਰਾਜਸ਼ੇਖਰਨ ‘ਏਆਰ ਡੇਅਰੀ’ ਨਾਲ ਜੁੜੇ ਹੋਏ ਹਲ।’’ ਸੂਤਰਾਂ ਅਨੁਸਾਰ ਐਸਆਈਟੀ ਦੀ ਜਾਂਚ ਵਿਚ ਘਿਓ ਸਪਲਾਈ ਦੇ ਹਰ ਪੜਾਅ ’ਚ ਗੰਭੀਰ ਉਲੰਘਣਾ ਸਾਹਮਣੇ ਆਈਆਂ ਹਨ, ਜਿਸ ਕਾਰਨ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਵੈਸ਼ਨਵੀ ਡੇਅਰੀ ਦੇ ਅਧਿਕਾਰੀਆਂ ਨੇ ਮੰਦਰ ਨੂੰ ਘਿਓ ਸਪਲਾਈ ਕਰਨ ਲਈ ਏ.ਆਰ.ਡੇਅਰੀ ਦੇ ਨਾਂ ’ਤੇ ਟੈਂਡਰ ਹਾਸਲ ਕੀਤੇ ਅਤੇ ਉਹ ਟੈਂਡਰ ਪ੍ਰਕਿਰਿਆ ਵਿਚ ਧਾਂਦਲੀ ਕਰਨ ਲਈ ਜਾਅਲੀ ਰਿਕਾਰਡ ਤਿਆਰ ਕਰਨ ਵਿਚ ਵੀ ਸ਼ਾਮਲ ਰਹੇ।

ਸੂਤਰਾਂ ਨੇ ਦਸਿਆ ਕਿ ਐਸਆਈਟੀ ਨੇ ਪ੍ਰਗਟਾਵਾ ਕੀਤਾ ਕਿ ਵੈਸ਼ਨਵੀ ਡੇਅਰੀ ਨੇ ਝੂਠਾ ਦਾਅਵਾ ਕੀਤਾ ਸੀ ਕਿ ਉਸ ਨੇ ਭੋਲੇ ਬਾਬਾ ਡੇਅਰੀ ਤੋਂ ਘਿਓ ਖ਼ਰੀਦਦੀ ਸੀ, ਜਦੋਂ ਕਿ ਅਧਿਕਾਰੀਆਂ ਨੇ ਪਾਇਆ ਕਿ ਭੋਲੇ ਬਾਬਾ ਡੇਅਰੀ ਕੋਲ ਮੰਦਰ ਬੋਰਡ ਤਿਰੁਮਾਲਾ ਤਿਰੂਪਤੀ ਦੇਵਸਥਾਨਮ ਦੀ ਮੰਗ ਨੂੰ ਪੂਰਾ ਕਰਨ ਦੀ ਸਮਰੱਥਾ ਨਹੀਂ ਸੀ।

ਸੀਬੀਆਈ ਨੇ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਤਿਰੂਪਤੀ ਲੱਡੂ ਬਣਾਉਣ ’ਚ ਜਾਨਵਰਾਂ ਦੀ ਚਰਬੀ ਦੀ ਵਰਤੋਂ ਦੇ ਦੋਸ਼ਾਂ ਦੀ ਜਾਂਚ ਲਈ ਪਿਛਲੇ ਸਾਲ ਨਵੰਬਰ ’ਚ ਪੰਜ ਮੈਂਬਰੀ ਐਸਆਈਟੀ ਦਾ ਗਠਨ ਕੀਤਾ ਸੀ। ਉਨ੍ਹਾਂ ਕਿਹਾ ਕਿ ਟੀਮ ਵਿਚ ਕੇਂਦਰੀ ਏਜੰਸੀ ਦੇ ਦੋ ਅਧਿਕਾਰੀ, ਆਂਧਰਾ ਪ੍ਰਦੇਸ਼ ਪੁਲਿਸ ਦੇ ਦੋ ਅਧਿਕਾਰੀ ਅਤੇ ਫ਼ੂਡ ਸੇਫ਼ਟੀ ਐਂਡ ਸਟੈਂਡਰਡ ਅਥਾਰਟੀ ਆਫ਼ ਇੰਡੀਆ (ਐਫ਼ਐਸਐਸਏਆਈ) ਦਾ ਇਕ ਅਧਿਕਾਰੀ ਸ਼ਾਮਲ ਹੈ।

ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਸੁਬਰਾਮਣੀਅਮ ਸਵਾਮੀ ਅਤੇ ਵਾਈਐਸਆਰਸੀਪੀ (ਯੁਵਾਜਨ ਸ਼੍ਰਮਿਕ ਰਾਇਥੂ ਕਾਂਗਰਸ ਪਾਰਟੀ) ਦੇ ਰਾਜ ਸਭਾ ਮੈਂਬਰ ਵਾਈਵੀ ਸੁੱਬਾ ਰੈਡੀ ਅਤੇ ਹੋਰਾਂ ਦੀਆਂ ਪਟੀਸ਼ਨਾਂ ਦੀ ਸੁਣਵਾਈ ਤੋਂ ਬਾਅਦ, ਸੁਪਰੀਮ ਕੋਰਟ ਨੇ ਪਿਛਲੇ ਸਾਲ 4 ਅਕਤੂਬਰ ਨੂੰ ਅਪਣੇ ਆਦੇਸ਼ ਵਿਚ ਕਿਹਾ ਸੀ ਕਿ ਲੱਡੂ ਬਣਾਉਣ ਵਿਚ ਜਾਨਵਰਾਂ ਦੀ ਚਰਬੀ ਦੀ ਵਰਤੋਂ ਦੇ ਦੋਸ਼ਾਂ ਦੀ ਜਾਂਚ ਐਸਆਈਟੀ ਕਰੇਗੀ ਅਤੇ ਸੀਬੀਆਈ ਦੇ ਡਾਇਰੈਕਟਰ ਦੁਆਰਾ ਇਸ ਦੀ ਨਿਗਰਾਨੀ ਕੀਤੀ ਜਾਵੇਗੀ।

SHARE ARTICLE

ਏਜੰਸੀ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement