
ਜਾਬ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਵਿਚ 19 ਮਈ ਨੂੰ ਇੱਕੋ ਦਿਨ ਵੋਟਾਂ ਪੈਣਗੀਆਂ
ਨਵੀ ਦਿੱਲੀ : ਭਾਰਤ ਦੇ ਕੇਂਦਰੀ ਚੋਣ ਕਮਿਸ਼ਨ ਨੇ ਮੁਲਕ ਵਿਚ ਆਮ ਲੋਕ ਸਭਾ ਅਤੇ 5 ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ।
ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦੱਸਿਆ ਕਿ 7 ਗੇੜਾਂ ਵਿਚ ਹੋਣ ਵਾਲੀਆਂ ਵੋਟਾਂ ਦੀ ਸ਼ੁਰੂਆਤ 11 ਅਪ੍ਰੈਲ ਤੋਂ ਹੋਵੇਗੀ ਅਤੇ 19 ਮਈ ਨੂੰ ਆਖ਼ਰੀ 7 ਵੇਂ ਗੇੜ ਲਈ ਵੋਟਾਂ ਪੈਣਗੀਆਂ । ਪੰਜਾਬ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਵਿਚ 19 ਮਈ ਨੂੰ ਇੱਕੋ ਦਿਨ ਵੋਟਾਂ ਪੈਣਗੀਆਂ ਜਦਕਿ ਹਰਿਆਣਾ ਵਿਚ 12 ਮਈ ਨੂੰ ਵੋਟਾਂ ਪੈਣਗੀਆਂ । ਤਿੰਨ ਵੱਡੇ ਰਾਜਾਂ ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਬਿਹਾਰ ਵਿਚ ਸੱਤਾਂ ਗੇੜਾਂ ਵਿਚ ਵੋਟਾਂ ਪੈਣਗੀਆਂ ।
ਕਦੋਂ ਕਿੰਨੇ ਰਾਜਾਂ ਵਿਚ ਵੋਟਾਂ:
-
ਪਹਿਲਾ ਗੇੜ - 11 ਅਪ੍ਰੈਲ 91 ਸੀਟਾਂ, 20 ਸੂਬੇ
-
ਦੂਜਾ ਗੇੜ - 18 ਅਪ੍ਰੈਲ 97 ਸੀਟਾਂ ,13 ਸੂਬੇ
-
ਤੀਜਾ ਗੇੜ - 23 ਅਪ੍ਰੈਲ 115 ਸੀਟਾਂ, 14 ਸੂਬੇ
-
ਚੌਥਾ ਗੇੜ - 29 ਅਪ੍ਰੈਲ 71 ਸੀਟਾਂ, 9 ਸੂਬੇ
-
ਪੰਜਵਾਂ ਗੇੜ - 6 ਮਈ 51 ਸੀਟਾਂ, 7 ਸੂਬੇ
-
ਛੇਵਾਂ ਗੇੜ - 12 ਮਈ 59 ਸੀਟਾਂ ,7 ਸੂਬੇ
-
ਸੱਤਵਾਂ ਗੇੜ - 19 ਮਈ 59 ਸੀਟਾਂ ,7 ਸੂਬੇ