ਮਹਾਰਾਸ਼ਟਰ ਨਵ-ਨਿਰਮਾਣ ਸੈਨਾ ਹੁਣ ਕਾਂਗਰਸ ਨਾਲ ਗੱਠਜੋੜ ਕਰਨ ਦੀ ਇੱਛੁਕ
Published : Mar 10, 2019, 12:24 pm IST
Updated : Mar 10, 2019, 12:24 pm IST
SHARE ARTICLE
 Maharashtra Nav-Nirman Sena Chief Raj Thackeray
Maharashtra Nav-Nirman Sena Chief Raj Thackeray

ਰਾਜ ਠਾਕਰੇ ਨੇ ਕਿਹਾ ਕਿ ਜੇਕਰ ਪਾਕਿਸਤਾਨ ਵਿਚ ਹਵਾਈ ਹਮਲਾ ਹੋਇਆ ਹੁੰਦਾ ਤਾਂ ਭਾਰਤੀ ਵਿੰਗ ਕਮਾਂਡਰ ਅਭਿਨੰਦਨ ਨੂੰ ਪਾਕਿਸਤਾਨ ਕਦੇ ਵੀ ਵਾਪਿਸ ਨਾ ਭੇਜਦਾ..

ਨਵੀ ਦਿੱਲੀ : ਆਮ ਚੋਣਾ ਤੋਂ ਪਹਿਲਾ ਪੁਲਵਾਮਾ ਅਤੇ ਪਠਾਨਕੋਟ ਅਤਿਵਾਦੀ ਹਮਲਿਆਂ ਬਾਰੇ ਗੱਲ ਕਰਦਿਆਂ ਮਹਾਰਾਸ਼ਟਰ ਦੇ ਨਵ-ਨਿਰਮਾਣ ਸੈਨਾ ਪ੍ਰਮੁੱਖ ਰਾਜ ਠਾਕਰੇ ਨੇ ਸਨਿਵਾਰ ਨੂੰ ਕਿਹਾ ਚੋਣਾਂ ਵਿਚ ਜਿੱਤ ਦੇ ਲਈ ਪੁਲਵਾਮਾ ਦੀ ਤਰ੍ਹਾਂ ਇਕ ਹੋਰ ਘਟਨਾ ਆਉਣ ਵਾਲੇ ਕੁਝ ਦਿਨਾਂ 'ਚ ਵਾਪਰ ਸਕਦੀ ਹੈ। ਰਾਜ ਠਾਕਰੇ ਨੇ ਕਿਹਾ ਕਿ ਜਿਵੇ ਲੋਕਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ, ਆਉਣ ਵਾਲੇ ਦਿਨਾਂ ਵਿਚ ਪੁਲਵਾਮਾ ਦੀ ਤਰ੍ਹਾਂ ਇਕ  ਹੋਰ ਅਤਿਵਾਦੀ ਵਾਰਦਾਤ ਵਾਪਰ ਸਕਦੀ ਹੈ।

ਰਾਜ ਠਾਕਰੇ ਨੇ ਪ੍ਰਧਾਨ ਮੰਤਰੀ ਦੇ ਇਸ ਬਿਆਨ ਨੂੰ ਫੌਜੀਆਂ ਦਾ ਅਪਮਾਨ ਦੱਸਿਆ ਹੈ। ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਰਾਫੇਲ ਭਾਰਤ ਕੋਲ ਹੁੰਦਾ ਤਾਂ ਪਾਕਿਸਤਾਨ ਦੇ ਅਤਿਵਾਦੀ ਠਿਕਾਣਿਆਂ ਤੇ ਹੋਰ ਵੱਧ ਗੋਲਾਬਾਰੀ ਹੋ ਸਕਦੀ ਸੀ। ਮਹਾ-ਰਾਸ਼ਟਰ ਨਵ-ਨਿਰਮਾਣ ਸੈਨਾ(ਮਨਸੇ) ਦੇ 13 ਵੇ ਸਥਾਪਨਾ ਦਿਵਸ ਦੇ ਮੌਕੇ ਉੱਤੇ ਰਾਜ ਠਾਕਰੇ ਪਾਰਟੀ ਕਾਰਜ-ਕਰਤਾਵਾਂ ਨੂੰ ਸੰਬੋਧਿਤ ਕਰ ਰਹੇ ਸਨ।

ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ 14 ਫਰਵਰੀ ਨੂੰ ਹੋਏ ਅਤਿਵਾਦੀ ਹਮਲੇ ਵਿਚ ਅਰਧ ਸੈਨਿਕ ਬਲ ਦੇ 40 ਜਵਾਨ ਸ਼ਹੀਦ ਹੋ ਗਏ ਸਨ। ਰਾਜ ਠਾਕਰੇ ਨੇ ਕਿਹਾ ਕਿ ਇਸ ਅਤਿਵਾਦੀ ਹਮਲੇ ਤੋਂ ਪਹਿਲਾ ਖੁਫ਼ਿਆਂ ਏਜੰਸੀਆਂ ਦੀ ਚੇਤਾਵਨੀਆਂ ਨੂੰ ਅੱਖੋਂ ਪਰੋਖੇ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਪੁਲਵਾਮਾ ਹਮਲੇ ਦੌਰਾਨ ਸਾਡੇ 40 ਜਵਾਨ ਸ਼ਹੀਦ ਹੋ ਗਏ, ਕਿ ਸਾਨੂੰ ਇਹ ਸਵਾਲ ਪੁਛਣ ਦਾ ਹੱਕ ਵੀ ਨਹੀਂ ਕਿ ਦਸੰਬਰ ਵਿਚ ਰਾਸ਼ਟਰੀ ਸੁਰਖਿਆਂ ਸਲਾਹਕਾਰ ਅਜੀਤ ਡੋਵਾਲ ਬੈਂਕਾਕ ਵਿਚ ਪਾਕਿਸਤਾਨ ਦੇ ਰਾਸ਼ਟਰੀ ਸੁਰਖਿਆਂ ਸਲਾਹਕਾਰ ਨਾਲ ਮਿਲੇ ਸਨ।

ਇਸ ਬੈਠਕ ਦੌਰਾਨ ਦੀ ਹੋਈ ਗੁਪਤ ਗੱਲਬਾਤ ਬਾਰੇ ਸਾਨੂੰ ਕੋਣ ਦੱਸੇਗਾ। ਭਾਜਪਾ ਪ੍ਰਧਾਨ ਅਮਿਤ ਸ਼ਾਹ ਤੇ ਸ਼ਬਦੀ ਹਮਲਾ ਬੋਲਦੇ ਹੋਂਏ ਰਾਜ ਠਾਕਰੇ ਨੇ ਕਿਹਾ ਕਿ ਕੀ ਅਮਿਤ ਸ਼ਾਹ ਪਾਈਲਟਾਂ ਦੇ ਨਾਲ ਗਏ ਸਨ ਜੋਂ ਉਹ ਬਾਲਾਕੋਟ ਵਿਚ ਮਾਰੇ ਗਏ 250 ਅਤਿਵਾਦੀਆਂ ਦੀ ਗਿਣਤੀ ਦਾ ਦਾਅਵਾ ਕਰ ਰਹੇ ਹਨ। ਠਾਕਰੇ ਨੇ ਦਾਅਵਾ ਕੀਤਾ ਕਿ ਭਾਰਤੀ ਹਵਾਈ ਸੈਨਾ ਬਾਲਾਕੋਟ ਵਿਚ ਨਿਸ਼ਾਨਾ ਖ਼ੁਜ ਗਈ ਕਿਉਕਿ ਮੋਦੀ ਸਰਕਾਰ ਨੇ ਉਨ੍ਹਾਂ ਨੂੰ ਗਲਤ ਸੂਚਨਾ ਦਿਤੀ ਸੀ।

ਉਨ੍ਹਾਂ ਨੇ ਕਿਹਾ ਕਿ, ਜੇਕਰ ਪ੍ਰਧਾਨ ਮੰਤਰੀ ਆਪ ਕਹਿਦੇ ਹਨ ਕਿ ਦੇਸ਼ ਵਿਚ ਜੇਕਰ ਰਾਫੇਲ ਲੜਾਕੂ ਜਹਾਜ਼ ਹੁੰਦਾ ਤਾਂ ਮਾਰੇ ਗਏ ਅਤਿਵਾਦੀਆਂ ਦੀ ਗਿਣਤੀ ਹੋਰ ਜਿਆਦਾ ਹੁੰਦੀ ਹੈ। ਇਹ ਸਾਡੇ ਦੇਸ਼ ਦੇ ਫੌਜੀਆਂ ਦਾ ਨਿਰਾਦਰ ਕਰਨ ਵਾਲੀ ਗੱਲ ਹੈ। ਹਵਾਈ ਹਮਲੇ ਵਿਚ ਅਤਿਵਾਦੀਆਂ ਦੇ ਮਾਰੇ ਜਾਣ ਨੂੰ ਵਿਵਾਦਿਤ ਦੱਸਦੇ ਹੋਏ ਰਾਜ ਠਾਕਰੇ ਨੇ ਕਿਹਾ ਕਿ ਜੇਕਰ ਏਵੇ ਹੁੰਦਾ ਤਾਂ ਭਾਰਤੀ ਵਿੰਗ ਕਮਾਂਡਰ ਅਭਿਨੰਦਨ ਨੂੰ ਪਾਕਿਸਤਾਨ ਕਦੇ ਵੀ ਵਾਪਿਸ ਨਹੀ ਭੇਜਦਾ।

ਮਨਸੇ ਪ੍ਰਮੁੱਖ ਨੇ ਕਿਹਾ, ਝੂਠ ਬੋਲਣ ਦੀ ਵੀ ਕੋਈ ਸੀਮਾ ਹੁੰਦੀ ਹੈ। ਚੋਣਾਂ ਜਿੱਤਣ ਦੇ ਲਈ ਝੂਠ ਬੋਲਿਆ ਜਾ ਰਿਹਾ ਹੈ। ਚੋਣਾਂ ਜਿੱਤਣ ਦੇ ਲਈ ਅਗਲੇ ਇਕ ਦੋ ਮਹੀਨਿਆਂ ਵਿਚ ਪੁਲਵਾਮਾ ਦੀ ਤਰ੍ਹਾਂ ਇਕ ਹੋਰ ਹਮਲਾ ਹੋਵੇਗਾ। ਭਾਰਤ ਅਤੇ ਚੀਨ ਦੇ ਵਿਚ 2017 ਵਿਚ ਡੋਕਲਾਮ ਤੇ ਚਲੇ ਗਤਿਰੋਥ ਦਾ ਹਵਾਲਾ ਦਿੰਦੇ ਹੋਏ ਠਾਕਰੇ ਨੇ ਕਿਹਾ ਕਿ ਪ੍ਰਧਾਨਮੰਤਰੀ ਨੇ ਨਾਗਰਿਕਾਂ ਨੂੰ ਕਿਹਾ ਸੀ ਕਿ ਉਹ ਚੀਨੀ ਵਸਤੂਆਂ ਨੂੰ ਨਾ ਵਰਤਣ, ਹਾਲਾਂਕਿ ਇਸ ਦੌਰਾਨ ਉਹ ਇਹ ਦੱਸਣ ਵਿਚ ਵਿਅਸਤ ਰਹੇ ਕਿ ਗੁਜਰਾਤ ਵਿਚ ਸਰਦਾਰ ਬਲਵਭਾਈ ਪਟੇਲ ਦੀ ਮੂਰਤੀ ਵਿਚ ਇਸਤੇਮਾਲ ਕੀਤਾ ਗਿਆ ਸਮਾਨ ਕਿਥੋ ਆਇਆ ਸੀ।

ਉਨ੍ਹਾਂ ਨੇ ਕਿਹਾ, ਅਸਲ ਦੁਸਮਣ ਦੇਸ਼ ਦੇ ਅੰਦਰ ਤੇ ਬਾਹਰ ਦੋਵੇਂ ਥਾਵਾਂ ਤੇ ਬੈਠਾ ਹੈ। 2015 ਵਿਚ ਪਠਾਨਕੋਟ ਹਮਲੇ ਨੂੰ ਚੋਣਾਂ ਨਾਲ ਜੋੜਦੇ ਹੋਏ ਕਿਹਾ ਕਿ ਪ੍ਰਧਾਨਮੰਤਰੀ ਮੋਦੀ ਨੇ ਦਸੰਬਰ ਵਿਚ ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਨਵਾਜ਼ ਸ਼ਰੀਫ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਜਨਮਦਿਨ ਤੇ ਕੇਕ ਦਿਤਾ ਸੀ। ਇਸ ਵਿਚ ਠਾਕਰੇ ਨੇ ਕਿਹਾ ਕਿ ਆਮ ਚੋਣਾਂ ਲਈ ਉਨ੍ਹਾਂ ਦੀ ਪਾਰਟੀ ਦੀ ਕਿਸੀ ਵੀ ਹੋਰ ਪਾਰਟੀ ਨਾਲ ਕੋਈ ਗੱਲਬਾਤ ਨਹੀ ਚੱਲ ਰਹੀ ਹੈ। ਮਹਾਰਾਸ਼ਟਰ ਨਵ-ਨਿਰਮਾਣ ਹੁਣ ਕਾਂਗਰਸ ਨਾਲ ਗੱਠਜੋੜ ਕਰਨਾ ਚਾਹੁੰਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement