
ਕੋਈ ਵੀ ਸਰਕਾਰ ਕਮਿਸ਼ਨ ਦੇ ਇਸ ਕੰਮ ਵਿਚ ਕਿਸੇ ਤਰ੍ਹਾਂ ਦਾ ਦਖ਼ਲ ਨਹੀਂ ਦੇ ਸਕਦੀ..
ਭਾਰਤ ਵਿਚ ਆਮ ਲੋਕ ਸਭਾ ਚੋਣਾਂ 2019 ਦਾ ਐਲਾਨ ਹੋ ਰਿਹਾ ਹੈ ਹੈ। ਮੁਲਕ ਦੇ ਮੁੱਖ ਚੋਣ ਕਮਿਸ਼ਨ ਸੁਨੀਲ ਅਰੋੜਾ ਨੇ ਨਵੀਂ ਦਿੱਲੀ ਚ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 7 ਗੇੜਾਂ ਵਿਚ ਵੋਟਾਂ ਪੈਣਗੀਆਂ।
- ਕਰੀਬ 90 ਕਰੋੜ ਵੋਟਰ ਮਤਦਾਨ ਕਰਨਗੇ
- 10 ਲੱਖ ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਪਿਛਲੀ ਵਾਰ 9 ਲੱਖ ਸਨ
- ਨੌਕਰੀ ਪੇਸ਼ਾ ਵੋਟਰ 1.60 ਕਰੋੜ
- ਵੋਟਰਾਂ ਕੋਲ ਨੋਟਾ ਦਾ ਵਿਕਲਪ
- ਈਵੀਐਮ ਚ ਉਮੀਦਵਾਰ ਦੀ ਤਸਵੀਰ ਵੀ ਹੋਵੇਗੀ
- ਚੋਣ ਜ਼ਾਬਤਾ ਅੱਜ ਤੋਂ ਹੀ ਲਾਗੂ
- ਸੰਵੇਦਨਸ਼ੀਲ ਇਲਾਕਿਆਂ ਚ ਸੀਆਰਪੀਐਫ਼ ਤਾਇਨਾਤ ਹੋਵੇਗੀ
- ਵੋਟਰ ਸੂਚੀ ਵਿਚ ਨਾਂ ਚੈੱਕ ਕਰਨ ਲਈ ਸਪੈਸ਼ਲ ਨੰਬਰ
- ਚੋਣ ਜ਼ਾਬਤੇ ਦੀ ਉਲੰਘਣਾ ਦੀ ਸ਼ਿਕਾਇਤ ਲਈ ਐਪ ਬਣੇਗਾ ਅਤੇ 100 ਮਿੰਟ ਚ ਕਾਰਵਾਈ ਹੋਵੇਗੀ
ਪਹਿਲੇ ਗੇੜ 10 ਅਪ੍ਰੈਲ ਨੂੰ ਅਤੇ ਆਖ਼ਰੀ ਗੇੜ ਮਈ ਨੂੰ ਹੋਵੇਗਾ। ਮੌਜੂਦਾ ਲੋਕ ਸਭਾ ਦਾ ਕਾਰਜਕਾਲ 3 ਜੂਨ ਨੂੰ ਖ਼ਤਮ ਹੋਣਾ ਹੈ । ਉਸ ਤੋਂ ਪਹਿਲਾਂ ਸਾਰੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ। ਇਸ ਸਮੇਂ 16ਵੀਂ ਲੋਕ ਸਭਾ ਦਾ ਕਾਰਜਕਾਲ ਚੱਲ ਰਿਹਾ ਹੈ ਅਤੇ ਚੋਣਾਂ ਦੇ ਐਲਾਨ ਨਾਲ ਹੀ 17ਵੀ ਲੋਕ ਸਭਾ ਦੀਆਂ ਚੋਣ ਅਤੇ ਨਵੀਂ ਸਰਕਾਰ ਦੇ ਗਠਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।
ਭਾਰਤ ਦੇ ਸੰਵਿਧਾਨ ਦੇ ਆਰਟੀਕਲ-324 ਮੁਤਾਬਕ ਦੇਸ ਵਿੱਚ ਆਜ਼ਾਦ ਅਤੇ ਨਿਰਪੱਖ ਚੋਣਾਂ ਦੀ ਜ਼ਿੰਮੇਵਾਰੀ ਭਾਰਤ ਦੇ ਚੋਣ ਕਮਿਸ਼ਨ ਨੂੰ ਸੌਂਪੀ ਗਈ ਹੈ। ਕੋਈ ਵੀ ਸਰਕਾਰ ਕਮਿਸ਼ਨ ਦੇ ਇਸ ਕੰਮ ਵਿਚ ਕਿਸੇ ਤਰ੍ਹਾਂ ਦਾ ਦਖ਼ਲ ਨਹੀਂ ਦੇ ਸਕਦੀ।