
ਸਿੱਧੀਆ ਦੇ ਸਾਥੀ ਵਿਧਾਇਕਾਂ ਸਮੇਤ ਭਾਜਪਾ 'ਚ ਸ਼ਾਮਲ ਹੋਣ ਦੇ ਚਰਚੇ
ਨਵੀਂ ਦਿੱਲੀ : ਮੱਧ ਪ੍ਰਦੇਸ਼ 'ਚ ਮੋਦੀ-ਸ਼ਾਹ ਦੀ ਜੋੜੀ ਨੇ ਇਕ ਵਾਰ ਫਿਰ ਅਪਣਾ ਕਮਾਲ ਵਿਖਾਇਆ ਹੈ। ਪਿਛਲੇ ਕੁੱਝ ਘੰਟਿਆਂ ਦੌਰਾਨ ਪਲ-ਪਲ ਬਦਲ ਰਹੇ ਸਿਆਸੀ ਸਮੀਕਰਨਾਂ ਨੇ ਇੱਥੇ ਕਾਂਗਰਸ ਦੀ ਅਗਵਾਈ ਵਾਲੀ ਕਮਲਨਾਥ ਸਰਕਾਰ ਦੇ ਜਾਣ ਅਤੇ ਭਾਜਪਾ ਦਾ ਕਮਲ ਖਿੜਣ ਦੇ ਅਸਾਰ ਬਣਾ ਦਿਤੇ ਹਨ। ਕਮਲਨਾਥ ਸਰਕਾਰ ਦਾ ਸੰਕਟ ਕਾਂਗਰਸ ਸੀਨੀਅਰ ਆਗੂ ਅਤੇ ਜਨਰਲ ਸਕੱਤਰ ਜਿਓਤਿਰਦਿੱਤਿਆ ਸਿੰਧੀਆ ਦੇ ਅਸਤੀਫ਼ੇ ਨਾਲ ਸ਼ੁਰੂ ਹੋਇਆ ਹੈ।
Photo
ਸਿੰਧੀਆਂ ਦੇ ਅਸਤੀਫ਼ੇ ਤੋਂ ਬਾਅਦ ਉਸ ਦੇ ਸਮਰਥਕ 19 ਵਿਧਾਇਕਾਂ ਨੇ ਵੀ ਅਪਣੇ ਅਸਤੀਫ਼ੇ ਰਾਜਪਾਲ ਵੱਲ ਭੇਜ ਦਿਤੇ ਗਏ ਹਨ। ਅਸਤੀਫ਼ਿਆਂ ਦਾ ਇਹ ਦੌਰ ਅਜੇ ਵੀ ਜਾਰੀ ਹਨ। 19 ਵਿਧਾਇਕਾਂ ਤੋਂ ਇਲਾਵਾ ਦੇਵਾਸ ਦੇ ਹਾਟਪਿਪਲੀਆ ਤੋਂ ਕਾਂਗਰਸੀ ਵਿਧਾਇਕ ਮਨੋਜ ਚੌਧਰੀ ਨੇ ਵੀ ਅਪਣੇ ਅਸਤੀਫ਼ੇ ਦੇ ਦਿਤੇ ਹਨ। ਭਾਜਪਾ ਦੇ ਸੀਨੀਅਰ ਆਗੂ ਭੁਪਿੰਦਰ ਸਿੰਘ ਦੇ ਦਾਅਦੇ ਅਨੁਸਾਰ ਹੁਣ ਤਕ ਕਾਂਗਰਸੀ ਦੇ 22 ਵਿਧਾਇਕ ਅਸਤੀਫ਼ੇ ਦੇ ਚੁੱਕੇ ਹਨ ਜਦਕਿ ਹੋਰ ਕਈ ਵਿਧਾਇਕ ਭਾਜਪਾ 'ਚ ਸ਼ਾਮਲ ਹੋਣ ਲਈ ਤਿਆਰ ਹਨ।
Photo
ਮੀਡੀਆ ਦੇ ਇਕ ਹਿੱਸੇ ਵਿਚ ਪਹਿਲਾਂ ਖ਼ਬਰਾਂ ਆਈਆਂ ਸਨ ਕਿ ਕਾਂਗਰਸੀ ਆਗੂ ਸਿੰਧੀਆ ਅੱਜ ਭਾਜਪਾ 'ਚ ਸ਼ਾਮਲ ਹੋਣ ਵਾਲੇ ਹਨ ਪਰ ਬਾਅਦ 'ਚ ਆਈਆਂ ਖ਼ਬਰਾਂ ਮੁਤਾਬਕ ਉਹ 12 ਮਾਰਚ ਨੂੰ ਅਪਣੇ ਸਾਥੀ ਵਿਧਾਇਕ ਸਮੇਤ ਭਾਜਪਾ 'ਚ ਸ਼ਾਮਲ ਹੋਣਗੇ। ਸੋ ਹੁਣ ਤਕ ਦੇ ਸਿਆਸੀ ਸਮੀਕਰਨਾਂ ਮੁਤਾਬਕ ਮੱਧ ਪ੍ਰਦੇਸ਼ 'ਚ ਕਮਲਨਾਥ ਦਾ ਜਾਣਾ ਤੈਅ ਹੈ ਜਦਕਿ ਸਿੰਧੀਆ ਦੇ ਸਾਥੀ ਵਿਧਾਇਕਾਂ ਦੀ ਮਦਦ ਨਾਲ ਭਾਜਪਾ ਦਾ ਕਮਲ ਖਿੜ ਸਕਦਾ ਹੈ।
Photo
ਮੌਜੂਦਾ ਸਥਿਤੀ ਮੁਤਾਬਕ ਮੱਧ ਪ੍ਰਦੇਸ਼ ਵਿਧਾਨ ਸਭਾ ਵਿਚ ਕੁੱਲ 230 ਸੀਟਾਂ ਹਨ। ਇਨ੍ਹਾਂ ਵਿਚੋਂ ਦੋ ਸੀਟਾਂ ਖ਼ਾਲੀ ਹਨ। ਇਸ ਦੇ ਹਿਸਾਬ ਨਾਲ ਇਸ ਸਮੇਂ ਵਿਧਾਨ ਸਭਾ ਵਿਚ ਚੁਣੇ ਹੋਏ ਵਿਧਾਇਕ ਦੀ ਗਿਣਤੀ 228 ਹੈ। ਇਸ ਹਿਸਾਬ ਨਾਲ ਸਦਨ ਵਿਚ ਬਹੁਮਤ ਸਾਬਤ ਕਰਨ ਲਈ ਘੱਟੋ ਘੱਟ 115 ਵਿਧਾਇਕਾਂ ਦਾ ਸਮਰਥਨ ਹਰ ਹਾਲ ਵਿਚ ਲੋੜੀਂਦਾ ਹੋਵੇਗਾ।
Photo
ਮੌਜੂਦਾ ਕਮਲਨਾਥ ਸਰਕਾਰ ਨੂੰ 121 ਵਿਧਾਇਕਾਂ ਦਾ ਸਮਰਥਨ ਹਾਸਲ ਸੀ। ਇਨ੍ਹਾਂ ਵਿਚ ਇਸ ਦੇ 114 ਵਿਧਾਇਕ ਅਪਣੇ ਖੁਦ ਦੇ ਸਨ, ਜਦਕਿ 2 ਵਿਧਾਇਕ ਬਸਪਾ ਦੇ, 4 ਵਿਧਾਇਕ ਆਜ਼ਾਦ ਅਤੇ ਇਕ ਸਪਾ ਦਾ ਸੀ। ਦੂਜੇ ਪਾਸੇ ਵਿਰੋਧੀ ਧਿਰ ਭਾਜਪਾ ਕੋਲ ਵੀ 107 ਵਿਧਾਇਕ ਹਨ। ਮੌਜੂਦਾ ਸਿਆਸੀ ਸਮੀਕਰਨਾਂ ਮੁਤਾਬਕ 19 ਵਿਧਾਇਕਾਂ ਦੇ ਅਸਤੀਫ਼ਿਆਂ ਬਾਅਦ ਕਮਲਨਾਥ ਸਰਕਾਰ ਅਪਣਾ ਬਹੁਮਤ ਦਾ ਅੰਕੜਾ ਗੁਆ ਚੁੱਕੀ ਹੈ। ਕਿਉਂਕਿ 19 ਵਿਧਾਇਕਾਂ ਦੇ ਅਸਤੀਫ਼ਿਆਂ ਤੋਂ ਬਾਅਦ ਸਦਨ ਅੰਦਰ ਪ੍ਰਭਾਵੀ ਵਿਧਾਇਕਾਂ ਦੀ ਗਿਣਤੀ 211 ਰਹਿ ਗਈ ਹੈ।
Photo
ਇਸ ਹਿਸਾਬ ਨਾਲ ਵੀ ਕਮਲਨਾਥ ਸਰਕਾਰ ਨੂੰ 106 ਵਿਧਾਇਕ ਦੀ ਲੋੜ ਪਵੇਗੀ ਜਦਕਿ ਉਨ੍ਹਾਂ ਕੋਲ ਇਹ ਗਿਣਤੀ ਸਿਰਫ਼ 102 'ਤੇ ਸਿਮਟ ਗਈ ਹੈ। ਇਸ ਵਿਚੋਂ ਜੇਕਰ 4 ਆਜ਼ਾਦ ਵਿਧਾਇਕ ਇਧਰੋ-ਉਧਰ ਹੋ ਜਾਂਦੇ ਹਨ ਤਾਂ ਸਰਕਾਰ ਕੋਲ ਵਿਧਾਇਕਾਂ ਦੀ ਗਿਣਤੀ ਸਿਰਫ਼ 98 ਹੀ ਰਹਿ ਜਾਵੇਗੀ। ਜਿਵੇਂ ਕਾਂਗਰਸ ਦੇ ਹੋਰ ਵਿਧਾਇਕਾਂ ਵਲੋਂ ਵੀ ਅਸਤੀਫ਼ੇ ਦੇਣ ਦੀ ਗੱਲ ਸਾਹਮਣੇ ਆ ਰਹੀ ਹੈ, ਉਸ ਹਿਸਾਬ ਨਾਲ ਕਮਲਨਾਥ ਦੀ ਸਰਕਾਰ ਦਾ ਜਾਣਾ ਲਗਭਗ ਤੈਅ ਹੀ ਮੰਨਿਆ ਜਾ ਰਿਹਾ ਹੈ।
file photo
ਦੂਜੇ ਪਾਸੇ ਭਾਜਪਾ ਦੀ ਸਥਿਤੀ ਕਾਫ਼ੀ ਮਜ਼ਬੂਤ ਬਣਦੀ ਜਾ ਰਹੀ ਹੈ। ਵੈਸੇ ਤਾਂ ਸਿੰਧੀਆਂ ਸਮੇਤ ਬਾਕੀ ਬਾਗੀ ਵਿਧਾਇਕਾਂ ਦੇ ਵੀ ਭਾਜਪਾ 'ਚ ਜਾਣ ਦੇ ਚਰਚੇ ਹਨ ਪਰ ਜੇਕਰ ਉਹ ਨਹੀਂ ਵੀ ਜਾਂਦੇ ਤਾਂ ਵੀ ਕੇਵਲ 4 ਆਜ਼ਾਦ ਵਿਧਾਇਕਾਂ ਦੇ ਬਲਬੂਤੇ ਵੀ ਭਾਜਪਾ ਸਰਕਾਰ ਬਣਾਉਣ ਦੇ ਅੰਕੜੇ ਨੂੰ ਛੂੰਹਦੀ ਜਾਪਦੀ ਹੈ।