ਮੱਧ ਪ੍ਰਦੇਸ਼ ਰਾਜਨੀਤਿਕ ਸੰਕਟ: 20 ਮੰਤਰੀਆਂ ਨੇ ਦਿੱਤਾ ਅਸਤੀਫ਼ਾ
Published : Mar 10, 2020, 10:26 am IST
Updated : Mar 10, 2020, 12:50 pm IST
SHARE ARTICLE
Ministers of kamal nath cabinet tendered resignation to chief minister
Ministers of kamal nath cabinet tendered resignation to chief minister

ਦਸਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਦੋਵੇਂ ਸੀਨੀਅਰ ਆਗੂਆਂ ਨੇ ਮੱਧ ਪ੍ਰਦੇਸ਼ ਵਿਚ...

ਨਵੀਂ ਦਿੱਲੀ: ਮੱਧ ਪ੍ਰਦੇਸ਼ ਵਿਚ ਕਮਲਨਾਥ ਸਰਕਾਰ ਦੇ ਡੂੰਘੇ ਸੰਕਟ ਵਿਚਕਾਰ 20 ਮੰਤਰੀਆਂ ਨੇ ਸੋਮਵਾਰ ਦੇਰ ਰਾਤ ਅਪਣੇ ਅਸਤੀਫ਼ੇ ਦੇ ਦਿੱਤੇ ਹਨ। ਕਾਂਗਰਸ ਨੇਤਾ ਪੀਸੀ ਸ਼ਰਮਾ ਨੇ ਕਿਹਾ ਕਿ ਮੀਟਿੰਗ ਵਿਚ ਸਾਰੇ ਮੰਤਰੀ ਮੌਜੂਦ ਸਨ। ਸਾਰਿਆਂ ਨੇ ਅਪਣੇ-ਅਪਣੇ ਅਸਤੀਫ਼ੇ ਮੁੱਖ ਮੰਤਰੀ ਨੂੰ ਸੌਂਪੇ ਹਨ। ਮੱਧ ਪ੍ਰਦੇਸ਼ ਤੋਂ ਤਾਜ਼ਾ ਰਾਜਨੀਤੀ ਘਟਨਾਕ੍ਰਮ ਦੌਰਾਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਰਾਤ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ।

Sonia Gandhi and Rahul Gandhi Sonia Gandhi and Rahul Gandhi

ਦਸਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਦੋਵੇਂ ਸੀਨੀਅਰ ਆਗੂਆਂ ਨੇ ਮੱਧ ਪ੍ਰਦੇਸ਼ ਵਿਚ ਕਮਲਨਾਥ ਸਰਕਾਰ ਤੇ ਆਏ ਸੰਕਟ ਅਤੇ ਜਯੋਤੀਰਾਦਿਤਿਆ ਸਿੰਧੀਆ ਦੀ ਨਰਾਜ਼ਗੀ ਬਾਰੇ ਚਰਚਾ ਕੀਤੀ। ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਹਾਈ ਕਮਾਂਡ ਸਿੰਧੀਆ ਨੂੰ ਮਨਾਉਣ ਦੀ ਕੋਸ਼ਿਸ਼ ਕਰ ਸਕਦਾ ਹੈ। ਖ਼ਬਰਾਂ ਹਨ ਕਿ ਸਿੰਧੀਆ ਮੈਂਬਰਤਾ ਦੇ ਨਾਲ ਹੀ ਮੱਧ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਆਹੁਦੇ ਤੇ ਜ਼ੋਰ ਦੇ ਰਹੇ ਹਨ।

MP CM Kamal Nath MP CM Kamal Nath

ਸਰਕਾਰ ਤੇ ਮੰਡਰਾਅ ਰਹੇ ਸੰਕਟ ਦੌਰਾਨ ਮੁੱਖ ਮੰਤਰੀ ਕਮਲਨਾਥ ਨੇ ਅੱਜ ਅਪਣੇ ਮੰਤਰੀਆਂ ਦਾ ਅਸਤੀਫ਼ਾ ਲੈ ਲਿਆ। ਉਹਨਾਂ ਨੇ ਸੋਮਵਾਰ ਦੁਪਹਿਰ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ ਅਤੇ ਉਸ ਤੋਂ ਤੁਰੰਤ ਬਾਅਦ ਭੋਪਾਲ ਰਵਾਨਾ ਹੋ ਗਏ ਸਨ। ਇੱਧਰ ਕਾਂਗਰਸ ਦੇ ਸੀਨੀਅਰ ਆਗੂ ਦਿਗਵਿਜੈ ਸਿੰਘ ਨੇ ਕਿਹਾ ਹੈ ਕਿ ਜੋ ਸਹੀ ਕਾਂਗਰਸੀ ਹੋਵੇਗਾ ਉਹੀ ਕਾਂਗਰਸ ਵਿਚ ਰਹੇਗਾ।

PhotoPhoto

ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਜਯੋਤੀਰਾਦਿਤਿਆ ਸਿੰਧੀਆ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਦਸਿਆ ਜਾ ਰਿਹਾ ਹੈ ਕਿ ਉਹ ਸਵਾਈਨ ਫਲੂ ਨਾਲ ਪੀੜਤ ਹਨ, ਇਸ ਲਈ ਉਹਨਾਂ ਨਾਲ ਗੱਲ ਹੋ ਸਕੀ। ਗੌਰਤਲਬ ਹੈ ਕਿ ਸਰਕਾਰ ਤੇ ਸੰਕਟ ਦੇ ਬੱਦਲ਼ ਹੋਣ ਕਰ ਕੇ ਸੋਮਵਾਰ ਨੂੰ ਮੁੱਖ ਮੰਤਰੀ ਕਮਲਨਾਥ ਨੇ ਕਿਹਾ ਕਿ ਉਹ ਮਾਫਿਆਵਾਂ ਦੇ ਸਹਿਯੋਗ ਨਾਲ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਸਫ਼ਲ ਨਹੀਂ ਹੋਣ ਦੇਣਗੇ।

PhotoPhoto

ਉਹਨਾਂ ਨੇ ਕਿਹਾ ਕਿ ਉਹਨਾਂ ਨੇ ਅਪਣਾ ਸਮੁੱਚਾ ਸਰਵਜਨਿਕ ਜੀਵਨ ਜਨਤਾ ਦੀ ਸੇਵਾ ਲਈ ਸਮਰਪਿਤ ਕੀਤਾ ਹੈ। ਉਹਨਾਂ ਲਈ ਸਰਕਾਰ ਹੋਣ ਦਾ ਅਰਥ ਸੱਤਾ ਦੀ ਭੁੱਖ ਨਹੀਂ ਜਨ ਸੇਵਾ ਦਾ ਪਵਿੱਤਰ ਉਦੇਸ਼ ਹੈ। 15 ਸਾਲ ਤਕ ਭਾਜਪਾ ਨੇ ਸੱਤਾ ਨੂੰ ਸੇਵਾ ਦਾ ਨਹੀਂ ਭੋਗ ਦਾ ਸਾਧਨ ਬਣਾਇਆ ਸੀ ਉਹ ਅੱਜ ਵੀ ਅਨੈਤਿਕ ਤਰੀਕੇ ਨਾਲ ਮੱਧ ਪ੍ਰਦੇਸ਼ ਦੀ ਸਰਕਾਰ ਨੂੰ ਅਸਥਿਰ ਕਰਨਾ ਚਾਹੁੰਦੀ ਹੈ।

PhotoPhoto

ਉਨ੍ਹਾਂ ਕਿਹਾ ਕਿ 15 ਸਾਲਾਂ ਵਿੱਚ ਰਾਜ ਦੇ ਲੋਕ ਭਾਜਪਾ ਸ਼ਾਸਨ ਦੇ ਘੇਰੇ ਵਿੱਚ ਆ ਗਏ ਸਨ ਅਤੇ ਉਨ੍ਹਾਂ ਨੇ ਮਾਫੀਆ ਨੂੰ ਖਤਮ ਕਰਨ ਲਈ ਕਾਂਗਰਸ ਨੂੰ ਸੱਤਾ ਸੌਂਪੀ ਸੀ। ਮੈਂ ਲੇਕਾਂ ਦੀ ਉਮੀਦ 'ਤੇ ਮਾਫੀਆ ਖਿਲਾਫ ਮੁਹਿੰਮ ਚਲਾਈ। ਮਾਫੀਆ ਦੇ ਸਹਿਯੋਗ ਨਾਲ ਭਾਰਤੀ ਜਨਤਾ ਪਾਰਟੀ ਕਾਂਗਰਸ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

PhotoPhoto

ਮੁੱਖ ਮੰਤਰੀ ਕਮਲਨਾਥ ਨੇ ਇੱਕ ਬਿਆਨ ਵਿੱਚ ਕਿਹਾ ਕਿ ਸੌਦੇਬਾਜ਼ੀ ਦੀ ਰਾਜਨੀਤੀ ਤੋਂ ਕਿਸੇ ਵੀ ਪਾਰਟੀ ਜਾਂ ਰਾਜ ਅਤੇ ਲੋਕਾਂ ਨੂੰ ਫਾਇਦਾ ਨਹੀਂ ਹੁੰਦਾ। ਇਸ ਦੇ ਉਲਟ, ਇਹ ਨੁਕਸਾਨ ਰਹਿਤ ਹੈ. ਨਾਥ ਨੇ ਕਿਹਾ ਕਿ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ, ਮੇਰਾ ਟੀਚਾ ਪੂਰੇ ਦੇਸ਼ ਅਤੇ ਵਿਸ਼ਵ ਵਿੱਚ ਮੱਧ ਪ੍ਰਦੇਸ਼ ਦੀ ਇੱਕ ਨਵੀਂ ਪਛਾਣ ਪੈਦਾ ਕਰਨਾ ਸੀ।

ਰਾਜ ਦੇ ਨੌਜਵਾਨਾਂ ਦੀ ਰੁਚੀ ਇਸ ਨਾਲ ਜੁੜੀ ਹੋਈ ਹੈ। ਭਾਜਪਾ ਸਿਰਫ ਤੇ ਸਿਰਫ ਸੱਤਾ ਲਈ ਭੁੱਖੀ ਹੈ। ਇਸ ਦਾ ਰਾਜ ਦੇ ਨਾਗਰਿਕਾਂ ਅਤੇ ਇਸ ਦੇ ਵਿਕਾਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ. ਅਸੀਂ ਭੂ ਮਾਫੀਆ ਤੋਂ ਪ੍ਰਭਾਵਿਤ ਲੋਕਾਂ ਨੂੰ ਰਾਹਤ ਦਿੱਤੀ, ਅਸੀਂ ਨਕਲੀ ਦਵਾਈਆਂ, ਜਾਅਲੀ ਖਾਦ ਵੇਚ ਕੇ ਮੁਨਾਫਾ ਕਮਾ ਕੇ ਅਣਮਨੁੱਖੀ ਕਾਰੋਬਾਰ ਵਿਚ ਲੱਗੇ ਮਾਫੀਆ ਖਿਲਾਫ ਮੁਹਿੰਮ ਦੀ ਸ਼ੁਰੂਆਤ ਕੀਤੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement