
ਕੋਰੋਨਾਵਾਇਰਸ ਪੀੜਤਾਂ ਦੀ ਵਧਦੀ ਗਿਣਤੀ ਨੇ ਵਧਾਈ ਚਿੰਤਾ
ਨਵੀਂ ਦਿੱਲੀ : ਚੀਨ ਤੋਂ ਸ਼ੁਰੂ ਹੋਇਆ ਕੋਰੋਨਾਵਾਇਰਸ ਹੁਣ ਤਕ ਦੁਨੀਆਂ ਭਰ ਦੇ 70 ਤੋਂ ਵਧੇਰੇ ਦੇਸ਼ਾਂ ਅੰਦਰ ਦਹਿਸ਼ਤ ਮਚਾ ਚੁੱਕਾ ਹੈ। ਇਸ ਦਰਮਿਆਨ ਕੋਰੋਨਾਵਾਇਰਸ ਸਬੰਧੀ ਤਰ੍ਹਾਂ-ਤਰ੍ਹਾਂ ਦੀਆਂ ਅਫ਼ਵਾਹਾਂ ਦਾ ਬਾਜ਼ਾਰ ਵੀ ਗਰਮ ਹੈ। ਕੋਰੋਨਾਵਾਇਰਸ ਪੀੜਤਾਂ ਦੀ ਦਿਨੋਂ ਦਿਨ ਵਧ ਰਹੀ ਗਿਣਤੀ ਤੋਂ ਹਰ ਕੋਈ ਪ੍ਰੇਸ਼ਾਨ ਹੈ। ਵੱਡੀ ਗਿਣਤੀ ਲੋਕਾਂ ਨੇ ਇਸ ਤੋਂ ਬਚਾਅ ਦੇ ਤੋਰ-ਤਰੀਕਿਆਂ ਨੂੰ ਸਖ਼ਤੀ ਨਾਲ ਅਪਨਾਉਣਾ ਸ਼ੁਰੂ ਕਰ ਦਿਤਾ ਹੈ।
Photo
ਹਰ ਕੋਈ ਕੋਰੋਨਾਵਾਇਰਸ ਰੂਪੀ ਦੈਂਤ ਦੀ ਦਹਿਸ਼ਤ ਦੇ ਸ਼ਾਏ ਹੇਠ ਹੈ। ਇਸ ਦਰਮਿਆਨ ਵੱਡੀ ਗਿਣਤੀ ਲੋਕਾਂ ਵਲੋਂ ਇਸ ਤੋਂ ਬਚਾਅ ਦੇ ਤੋਰ-ਤਰੀਕਿਆਂ ਤੋਂ ਇਲਾਵਾ ਬਦਕਿਸਮਤੀ ਨਾਲ ਇਸ ਮੁਸੀਬਤ ਦੇ ਗਲ ਪੈਣ ਜਾਣ ਤੋਂ ਬਾਅਦ ਦੇ ਹਾਲਾਤਾਂ ਨਾਲ ਨਿਪਟਣ ਬਾਰੇ ਵੀ ਸੋਚਣਾ ਸ਼ੁਰੂ ਕਰ ਦਿਤਾ ਹੈ। ਅਜਿਹੇ ਲੋਕਾਂ ਦੇ ਦਿਮਾਗ਼ ਵਿਚ ਸਭ ਤੋਂ ਪਹਿਲਾਂ ਸਵਾਲ ਹੈਲਥ ਪਾਲਸੀ ਬਾਰੇ ਆਉਂਦਾ ਹੈ ਕਿ ਕੀ ਉਹ ਕਿਸੇ ਅਜਿਹੇ ਵਾਇਰਸ ਦੀ ਕਰੋਪੀ ਦੇ ਸ਼ਿਕਾਰਾਂ ਨੂੰ ਕਵਰ ਕਰਦੀ ਵੀ ਹੈ ਜਾਂ ਨਹੀਂ।
Photo
ਇਸ ਸਬੰਧੀ ਮਾਹਿਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਪਹਿਲਾਂ ਹੀ ਕੋਈ ਪਾਲਸੀ ਕਰਵਾਈ ਹੋਈ ਹੈ, ਉਨ੍ਹਾਂ ਨੂੰ ਇਸ ਵਿਚ ਕੋਰੋਨਾਵਾਇਰਸ ਦਾ ਕਵਰ ਮਿਲਣਾ ਤੈਅ ਹੈ। ਭਾਵੇਂ ਇਹ ਇਕ ਨਵਾਂ ਵਾਇਰਸ ਹੈ ਜਿਸ ਦਾ ਅਜੇ ਤਕ ਕੋਈ ਟੀਕਾਂ ਜਾਂ ਦਵਾਈ ਹੋਂਦ ਵਿਚ ਨਹੀਂ ਆਈ ਹੈ। ਪਰ ਸੂਤਰਾਂ ਅਨੁਸਾਰ ਹੈਲਥ ਪਾਲਿਸੀ ਵਿਚ ਇਹ ਗੱਲ ਮਾਇਨੇ ਨਹੀਂ ਰੱਖਦੀ ਕਿ ਤੁਹਾਨੂੰ ਕਿਹੜੀ ਬਿਮਾਰੀ ਹੈ।
Photo
ਕੋਰੋਨਾਵਾਇਰਸ ਬਾਰੇ ਹੁਣ ਤਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਮੌਤ ਦੇ ਸ਼ਿਕਾਰ ਹੋਏ ਵਧੇਰੇ ਲੋਕਾਂ ਦੀ ਉਮਰ 60 ਸਾਲ ਜਾਂ ਇਸ ਤੋਂ ਵਧੇਰੇ ਸੀ। ਇਸੇ ਤਰ੍ਹਾਂ ਉਨ੍ਹਾਂ ਅੰਦਰ ਕੋਰੋਨਾਵਾਇਰਸ ਦੇ ਦਾਖ਼ਲ ਹੋਣ ਤੋਂ ਪਹਿਲਾਂ ਵੀ ਉਨ੍ਹਾਂ ਦੇ ਸਰੀਰ ਵਿਚ ਹੋਰ ਬਹੁਤ ਸਾਰੀਆਂ ਅਲਾਮਤਾਂ ਤੇ ਗੰਭੀਰ ਬਿਮਾਰੀਆਂ ਮੌਜੂਦ ਸਨ।
Photo
ਮਾਹਿਰਾਂ ਮੁਤਾਬਕ ਹੈਲਥ ਪਾਲਸੀ ਤੁਹਾਡੇ ਹਸਪਤਾਲ ਵਿਚ ਦਾਖ਼ਲ ਹੋਣ ਤੋਂ ਬਾਅਦ ਤੁਰਤ ਲਾਗੂ ਹੋ ਜਾਂਦੀ ਹੈ, ਕਿਉਂਕਿ ਹੈਲਥ ਪਾਲਸੀ ਹਰ ਤਰ੍ਹਾਂ ਦੇ ਸੰਕਰਮਣ ਨੂੰ ਕਵਰ ਕਰਨ ਦੀ ਪਾਬੰਦ ਹੁੰਦੀ ਹੈ। ਹਰ ਖ਼ਤਰਨਾਕ ਤੋਂ ਖ਼ਤਰਨਾਕ ਬਿਮਾਰੀ 'ਚ ਹੈਲਥ ਪਾਲਸੀ ਕਵਰ ਕਰਦੀ ਹੈ। ਕੋਰੋਨਾਵਾਇਰਸ ਵੀ ਇਕ ਬਹੁਤ ਹੀ ਖ਼ਤਰਨਾਕ ਬਿਮਾਰੀ ਦੀ ਸ਼੍ਰੇਣੀ ਵਿਚ ਆਉਂਦਾ ਹੈ, ਇਸ ਲਈ ਹੈਲਥ ਪਾਲਸੀ ਕੋਰੋਨਾਵਾਇਰਸ ਨੂੰ ਕਵਰ ਕਰਦੀ ਹੈ।