
ਬਚਾਅ ਕਾਰਜ ਜਾਰੀ
ਚੰਬਾ : ਹਿਮਾਚਲ ਪ੍ਰਦੇਸ਼ ਵਿਚ ਦਿਨੋ ਦਿਨ ਸੜਕ ਹਾਦਸਿਆਂ ਵਿਚ ਵਾਧਾ ਹੋ ਰਿਹਾ ਹੈ। ਹਰ ਰੋਜ਼ ਸੜਕ ਹਾਦਸੇ ਵਿਚ ਦਰਜਨ ਲੋਕਾਂ ਦੀ ਜਾਨ ਜਾ ਰਹੀ ਹੈ। ਉਥੇ ਹੀ ਇਕ ਭਿਆਨਕ ਸੜਕ ਹਾਦਸੇ ਦਾ ਤਾਜ਼ਾ ਮਾਮਲਾ ਜ਼ਿਲ੍ਹਾ ਚੰਬਾ ਤੋਂ ਸਾਹਮਣੇ ਆਇਆ ਹੈ। ਇਸ ਹਾਦਸੇ ਵਿਚ ਇਕ ਨਿਜੀ ਟਰਾਂਸਪੋਰਟ ਕੰਪਨੀ ਦੀ ਬਸ ਡੂੰਘੀ ਖਾਈ ਵਿਚ ਜਾ ਡਿੱਗੀ, ਜਿਸ ਕਾਰਨ ਬਹੁਤ ਸਾਰੀਆਂ ਕੀਮਤੀ ਜਾਨਾਂ ਚਲੀਆਂ ਗਈਆਂ।
Bus Accident in chamba
ਪ੍ਰਾਪਤ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲੇ ਵਿਚ ਇਕ ਨਿੱਜੀ ਟਰਾਂਸਪੋਰਟ ਕੰਪਨੀ ਦੀ ਬੱਸ ਚੁਰਾਹ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਬੋਂਦੀਡੀ ਤੀਸਾ ਮਾਰਗ ’ਤੇ ਕਲੋਨੀ ਮੋੜ ਨੇੜੇ ਇੱਕ ਡੂੰਘੀ ਖਾਈ ਵਿਚ ਜਾ ਡਿੱਗ ਗਈ। ਇਸ ਹਾਦਸੇ ਕਾਰਨ ਬਹੁਤ ਸਾਰੀਆਂ ਸਵਾਰੀਆਂ ਦੀ ਮੌਤ ਹੋ ਗਈ।
Bus Accident in chamba
ਇਸ ਹਾਦਸੇ ਦਾ ਸ਼ਿਕਾਰ ਹੋਈਆਂ ਸਵਾਰੀਆਂ ਵਿਚੋਂ ਹੁਣ ਤੱਕ ਅੱਠ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਜਦੋਂ ਕਿ ਹੋਰ ਵੀ ਬਹੁਤ ਸਾਰੀਆਂ ਸਵਾਰੀਆਂ ਦੀ ਮੌਤ ਹੋਣ ਦਾ ਖ਼ਦਸ਼ਾ ਹੈ। ਬੱਸ ਨੂੰ ਖੱਡ ਵਿਚ ਡਿੱਗਦਿਆਂ ਵੇਖ ਪਿੰਡ ਵਾਸੀ ਮੌਕੇ ‘ਤੇ ਪਹੁੰਚ ਗਏ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ।
चंबा के तीसा में हुए बस हादसे में आठ लोगों की मौत और दस के घायल होने की खबर सुनकर दुखी हूं।
— Jairam Thakur (@jairamthakurbjp) March 10, 2021
ईश्वर दिवंगत आत्माओं को शांति तथा शोकग्रस्त परिवारों को इस असहनीय दुख सहने की शक्ति प्रदान करें। pic.twitter.com/5QQxeOHiLp
ਮ੍ਰਿਤਕ ਦੇ ਪਰਿਵਾਰ ਨੂੰ 4-4 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ
ਮੁੱਖ ਮੰਤਰੀ ਜੈਰਾਮ ਠਾਕੁਰ ਨੇ ਹਾਦਸੇ ‘ਤੇ ਦੁੱਖ ਜ਼ਾਹਰ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਾਦਸੇ ਵਿੱਚ ਮ੍ਰਿਤਕ ਦੇ ਪਰਿਵਾਰ ਨੂੰ 4 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਜ਼ਖਮੀਆਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਏਗੀ। ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ 10 ਮਾਰਚ ਨੂੰ ਚੰਬਾ ਪਠਾਨਕੋਟ ਰੋਡ ‘ਤੇ ਬੱਸ ਹਾਦਸਾ ਵਾਪਰਿਆ ਸੀ। ਕੰਦੂ ਨੇੜੇ ਐਚਆਰਟੀਸੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ 6 ਵਿਅਕਤੀਆਂ ਦੀ ਮੌਤ ਹੋ ਗਈ ਸੀ, ਜਦਕਿ 34 ਲੋਕ ਜ਼ਖਮੀ ਹੋਏ ਸਨ।
हमने चंबा जिला प्रशासन को राहत कार्य के निर्देश दिए हैं, घायलों को अस्पताल में भर्ती करवाया जा रहा है।
— Jairam Thakur (@jairamthakurbjp) March 10, 2021
घायलों को स्वास्थ्य लाभ शीघ्र प्राप्त हो, ऐसी कामना करता हूं।