
ਸ਼ਿਵ ਸੈਨਾ ਨੂੰ ਸਹਿਯੋਗੀਆਂ ਦੇ ਵਿਰੋਧ ਦਾ ਕਰਨਾ ਪੈ ਰਿਹੈ ਸਾਹਮਣਾ
ਮੁੰਬਈ : ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਕਿਹਾ ਹੈ ਕਿ ਸ਼ਹਿਰਾਂ ਦਾ ਨਾਂ ਬਦਲਣ ਦਾ ਅਧਿਕਾਰ ਕੇਂਦਰ ਸਰਕਾਰ ਨੂੰ ਹੈ, ਰਾਜ ਸਰਕਾਰ ਨੂੰ ਨਹੀਂ। ਠਾਕਰੇ ਨੇ ਓਰੰਗਾਬਾਦ ਦਾ ਨਾਂ ਬਦਲ ਕੇ ਸੰਭਾਜੀਨਗਰ ਰੱਖਣ ਦੇ ਮੁੱਦੇ ’ਤੇ ਰਾਜ ਵਿਧਾਨ ਸਭਾ ’ਚ ਇਹ ਬਿਆਨ ਦਿਤਾ। ਨਾਂ ਬਦਲਣ ਦਾ ਸਮਰਥਨ ਕਰਨ ਵਾਲੀ ਸ਼ਿਵ ਸੈਨਾ ਨੂੰ ਇਸ ਮੁੱਦੇ ’ਤੇ ਅਪਣੀ ਸਹਿਯੋਗੀ ਪਾਰਟੀ ਕਾਂਗਰਸ ਤੋਂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Uddhav Thackeray
ਰਾਜ ’ਚ ਵਿਰੋਧੀ ਦਲ ਭਾਜਪਾ ਇਹ ਕਹਿੰਦੇ ਹੋਏ ਸ਼ਿਵ ਸੈਨਾ ਦੀ ਅਲੋਚਨਾ ਕਰ ਰਹੀ ਹੈ ਕਿ ਉਧਵ ਠਾਕਰੇ ਦੀ ਪਾਰਟੀ ਨੇ ਸੱਤਾ ’ਚ ਬਣੇ ਰਹਿਣ ਲਈ ਅਪਣੀ ਪੁਰਾਣੀ ਮੰਗਾਂ ਨੂੰ ਤਿਆਗ ਦਿਤਾ ਹੈ।
Uddhav Thackeray
ਓਰੰਗਾਬਾਦ ’ਚ ਇਸ ਸਾਲ ਲੋਕਲ ਬਾਡੀ ਚੋਣਾਂ ਹੋਣ ਵਾਲੀਆਂ ਹਨ। ਭਾਜਪਾ ਵਿਧਾਇਕ ਯੋਗੇਸ਼ ਸਾਗਰ ਵੱਲੋਂ ਵਿਧਾਨ ਸਭਾ ’ਚ ਮੰਗਲਵਾਰ ਨੂੰ ਚੁੱਕੇ ਗਏ ਸਵਾਲ ਦੇ ਜਵਾਬ ’ਚ ਠਾਕਰੇ ਨੇ ਕਿਹਾ ਕਿ ‘‘ਸ਼ਹਿਰਾਂ ਦਾ ਨਾਂ ਬਦਲਣਾ, ਕੇਂਦਰ ਸਰਕਾਰ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ, ਰਾਜ ਸਰਕਾਰ ਦੇ ਨਹੀਂ।’’