
ਕਿਹਾ ਕਿ ਵਿਰੋਧੀ ਮੈਂਬਰ ਸਦਨ ਦੀ ਕਾਰਵਾਈ ਨੂੰ ਰੋਕਣ ਲਈ ਇਥੇ ਨਹੀਂ ਆਏ ਹਨ ਅਤੇ ਉਹ ਵੀ ਚਾਹੁੰਦੇ ਹਨ ਕਿ ਸਦਨ ਚੱਲੇ।
ਨਵੀਂ ਦਿੱਲੀ:ਰਾਜਸਭਾ ’ਚ ਵੀ ਇਹ ਹੀ ਨਜ਼ਾਰਾ ਦੇਖਣ ਨੂੰ ਮਿਲਿਆ। ਸਦਨ ’ਚ ਸਿਫ਼ਰ ਕਾਲ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਦੇ ਆਗੂ ਮੱਲਿਕਾਰਜੁਨ ਖੜਗੇ ਨੇ ਕਿਸਾਨਾਂ ਨਾਲ ਜੁੜੇ ਮੁੱਦਿਆਂ ’ਤੇ ਚਰਚਾ ਲਈ ਨੋਟਿਸ ਦਿਤੇ ਜਾਣ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਕੇਂਦਰ ਨੇ ਤਿੰਨ ਨਵੇਂ ਖੇਤੀ ਕਾਨੂੰਨ ਵਿਰੁਧ ਪੰਜਾਬ, ਹਰਿਆਣਾ ਅਤੇ ਪਛਮੀ ਉਤਰ ਪ੍ਰਦੇਸ਼ ’ਚ ਕਿਸਾਨ ਅੰਦੋਲਨ ਕਰ ਰਹੇ ਹਨ।
PM Modiਖੜਗੇ ਨੇ ਕਿਹਾ ਕਿ ਵਿਰੋਧੀ ਮੈਂਬਰ ਸਦਨ ਦੀ ਕਾਰਵਾਈ ਨੂੰ ਰੋਕਣ ਲਈ ਇਥੇ ਨਹੀਂ ਆਏ ਹਨ ਅਤੇ ਉਹ ਵੀ ਚਾਹੁੰਦੇ ਹਨ ਕਿ ਸਦਨ ਚੱਲੇ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੀ ਮੰਗ ਹੈ ਕਿ ਪਹਿਲਾਂ ਕਿਸਾਨਾਂ ਦੇ ਮੁੱਦੇ ’ਤੇ ਚਰਚਾ ਹੋਵੇ। ਸਭਾਪਤੀ ਐਮ.ਵੈਂਕਈਆ ਨਾਇਡੂ ਨੇ ਕਿਹਾ ਕਿ ਕਾਂਗਰਸ ਮੈਂਬਰਾਂ ਦੀਪੇਂਦਰ ਹੁੱਡਾ, ਪ੍ਰਤਾਪ ਸਿੰਘ ਬਾਜਵਾ ਅਤੇ ਰਾਜੀਵ ਸਾਤਵ ਰਾਜਦ ਦੇ ਮਨੋਜ ਝਾ ਅਤੇ ਦ੍ਰਮੁਕ ਦੇ ਟੀ ਸ਼ਿਵਾ ਵਲੋਂ ਕਿਸਾਨਾਂ ਦੇ ਮੁੱਦਿਆਂ ’ਤੇ ਚਰਚਾ ਕਰਨ ਲਈ ਉਨ੍ਹਾਂ ਨੂੰ ਨਿਯਮ 267 ਤੇ ਤਹਿਤ ਕਾਰਵਾਈ ’ਚ ਰੁਕਾਵਟ ਪਾਉਣ ਲਈ ਨੋਟਿਸ ਮਿਲੇ ਹਨ।
Petrol Diesel Priceਇਸ ਦੇ ਇਲਾਵਾ ਬਸਪਾ ਦੇ ਅਸ਼ੋਕ ਸਿਧਰਾਥ ਵਲੋਂ ਇਕ ਨੋਟਿਸ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ’ਤੇ ਚਰਚਾ ਲਈ ਮਿਲਿਆ ਹੈ। ਉਨ੍ਹਾਂ ਕਿਹਾ ਕਿ ਹਾਲੇ ਪੈਂਡੂ ਵਿਕਾਸ ਮੰਤਰਾਲੇ ਸਮੇਤ ਕਈ ਮੰਤਰਾਲਿਆਂ ਦੇ ਕੰਮਕਾਜ ’ਤੇ ਚਰਚਾ ਹੋਣੀ ਹੈ ਅਤੇ ਉਸ ਦੌਰਾਨ ਮੈਂਬਰ ਕਿਸਾਨਾਂ ਦੇ ਮੁੱਦੇ ’ਤੇ ਅਪਣੀ ਗੱਲ ਰੱਖ ਸਕਦੇ ਹਨ। ਨਿਯਮ 267 ਤੇ ਤਹਿਤ ਸਦਨ ਦਾ ਆਮ ਕੰਮਕਾਜ ਰੋਕ ਕੇ ਕਿਸੇ ਜ਼ਰੂਰੀ ਮੁੱਦੇ ’ਤੇ ਚਰਚਾ ਕੀਤੀ ਜਾਂਦੀ ਹੈ।
Farmers Protestਸਭਾਪਤੀ ਨੇ ਕਿਹਾ ਕਿ ਪਟਰੌਲ ਤੇ ਡੀਜ਼ਲ ਦੀਆ ਕੀਮਤਾਂ ’ਤੇ ਚਰਚਾ ਸਬੰਧੀ ਨੋਟਿਸ ਨੂੰ ਉਹ ਪਹਿਲਾਂ ਹੀ ਖ਼ਾਰਜ਼ ਕਰ ਚੁੱਕੇ ਹਨ। ਹੋਰ ਮੈਂਬਰਾਂ ਦੇ ਨੋਟਿਸਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਬਜਟ ਸੈਸ਼ਨ ਦੇ ਪਹਿਲੇ ਪੜਾਅ ’ਚ ਕਿਸਾਨਾਂ ਦੇ ਮੁੱਦੇ ’ਤੇ ਚਰਚਾ ਹੋ ਚੁੱਕੀ ਹੈ, ਇਸ ਲਈ ਉਨ੍ਹਾਂ ਨੇ ਇਨ੍ਹਾਂ ਨੋਟਿਸਾਂ ਨੂੰ ਖ਼ਾਰਜ਼ ਕਰ ਦਿਤਾ ਹੈ। ਹੰਗਾਮੇ ਦੌਰਾਨ ਹੀ ਸਦਨ ’ਚ ਵਿਚੋਲਗੀ ਅਤੇ ਸੁਲਹ ਸੋਧ ਬਿੱਲ 2021 ਨੂੰ ਚਰਚਾ ਦੇ ਬਾਅਦ ਪਾਸ ਕਰ ਦਿਤਾ ਗਿਆ। ਦੋਨਾਂ ਸਦਨਾਂ ਦੀ ਬੈਠਕ ਹੁਣ ਸੋਮਵਾਰ ਨੂੰ ਹੋਵੇਗੀ।