
ਕਈ ਵਾਰ ਕੁਝ ਮੁਲਾਕਾਤਾਂ ਐਨੀਆਂ ਖ਼ੂਬਸੂਰਤ ਹੁੰਦੀਆਂ ਹਨ ਜਿਨ੍ਹਾਂ ਨਾਲ਼ ਸਾਰੀ ਉਮਰ ਦੇ ਸਾਥ ਜੁੜ ਜਾਂਦੇ ਹਨ।
ਸ਼੍ਰੀਨਗਰ:- ਕਈ ਵਾਰ ਕੁਝ ਮੁਲਾਕਾਤਾਂ ਐਨੀਆਂ ਖ਼ੂਬਸੂਰਤ ਹੁੰਦੀਆਂ ਹਨ ਜਿਨ੍ਹਾਂ ਨਾਲ਼ ਸਾਰੀ ਉਮਰ ਦੇ ਸਾਥ ਜੁੜ ਜਾਂਦੇ ਹਨ। ਅਜਿਹਾ ਹੀ ਕੁਝ ਹੋਇਆ ਸਾਲ 2015 ਦੀ ਆਈ. ਏ. ਐੱਸ. ਟਾਪਰ ਟੀਨਾ ਡਾਬੀ ਅਤੇ ਰਨਰਅੱਪ ਰਹੇ ਅਤਹਰ ਆਮਿਰ ਖਾਨ ਨਾਲ਼। 2015 ਵਿਚ ਆਈ. ਏ. ਐੱਸ. ਪ੍ਰੀਖਿਆ ਪਾਸ ਕਰਨ ਤੋਂ ਬਾਅਦ ਟ੍ਰੇਨਿੰਗ ਦੇ ਦਿਨਾਂ ਵਿੱਚ ਦੋਹਾਂ ਦੀ ਮੁਲਾਕਾਤ ਹੋਈ ਸੀ ਅਤੇ ਦੋਵੇਂ ਇਕ-ਦੂਜੇ ਦੇ ਪਿਆਰ ਦੀਆਂ ਤੰਦਾਂ ਵਿਚ ਬੱਝੇ ਗਏ। ਸ਼ਨੀਵਾਰ ਨੂੰ ਕਸ਼ਮੀਰ ਦੇ ਪਹਿਲਗਾਮ ਵਿਚ ਇਹ ਖ਼ੂਬਸੂਰਤ ਜੋੜੀ ਵਿਆਹ ਦੇ ਅਟੁੱਟ ਬੰਧਨ ਵਿਚ ਬੱਝ ਗਏ।
TEENA DABI
26 ਸਾਲ ਦੇ ਅਤਹਰ ਆਮਿਰ ਉਲ ਸ਼ਫੀ ਖਾਨ ਅਤੇ 25 ਸਾਲਾ ਟੀਨਾ ਡਾਬੀ ਨੇ ਕਸ਼ਮੀਰ ਦੇ ਲੋਕਪ੍ਰਿਯ ਟੂਰਿਸਟ ਡੈਸਟੀਨੇਸ਼ਨ ਪਹਿਲਗਾਮ 'ਚ ਵਿਆਹ ਕੀਤਾ। ਟੀਨਾ ਅਤੇ ਅਤਹਰ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰਾਂ ਨੇ ਵਿਆਹ ਦੇ ਸਮਾਗ਼ਮ ਵਿਚ ਸ਼ਾਮਲ ਹੋ ਨਵੇਂ ਵਿਆਹੇ ਜੋੜੇ ਨੂੰ ਅਸ਼ੀਰਵਾਦ ਦਿਤਾ। ਵਿਆਹ ਤੋਂ ਬਾਅਦ ਦੋਵੇਂ ਅਨੰਤਨਾਗ ਜ਼ਿਲੇ ਵਿਚ ਅਤਹਰ ਦੇ ਪਿੰਡ ਦੇਵੇਪੋਰਾ ਮੱਟਨ ਵਿਚ ਹਨ। ਟੀਨਾ 2015 ਵਿਚ ਯੂ. ਪੀ. ਐੱਸ. ਸੀ. ਵਿਚ ਟਾਪਰ ਰਹੀ ਸੀ ਤੇ ਆਮਿਰ ਯੂ. ਪੀ. ਐੱਸ. ਸੀ. 'ਚ ਦੂਜੀ ਪੁਜ਼ੀਸ਼ਨ 'ਤੇ ਰਹੇ ਸੀ।
TEENA DABI
ਜਦ ਟੀਨਾ ਅਤੇ ਅਤਹਰ ਮਈ 2015 ਨੂੰ ਟ੍ਰੇਨਿੰਗ ਦੌਰਾਨ ਦਫਤਰ ਵਿਚ ਮਿਲੇ ਤਾਂ ਦੋਹਾਂ ਨੂੰ ਪਿਆਰ ਹੋ ਗਿਆ ਅਤੇ ਉਨ੍ਹਾਂ ਨੇ ਸਭ ਦੇ ਸਾਹਮਣੇ ਇਸ ਨੂੰ ਸਵੀਕਾਰ ਵੀ ਕੀਤਾ। ਟੀਨਾ ਨੇ ਆਪਣੇ ਰਿਸ਼ਤੇ ਬਾਰੇ ਦੱਸਿਆ ਕਿ ਦੋਵਾਂ ਦੀ ਮੁਲਾਕਾਤ ਸਵੇਰੇ ਇੱਕ ਪ੍ਰੋਗਰਾਮ ਵਿਚ ਹੋਈ ਸੀ ਅਤੇ ਸ਼ਾਮ ਨੂੰ ਹੀ ਆਮਿਰ ਟੀਨਾ ਨੂੰ ਮਿਲਣ ਆ ਗਿਆ। ਟੀਨਾ ਨੇ ਦੱਸਿਆ ਕੇ ਸਾਡੇ ਵਿਚ ਪਹਿਲੀ ਨਜ਼ਰ ਵਾਲਾ ਪਿਆਰ ਹੋਇਆ ਸੀ। 2016 ਵਿਚ ਟੀਨਾ ਡਾਬੀ ਦੇ ਅਤਹਰ ਆਮਿਰ ਉਲ ਸ਼ਫੀ ਖਾਨ ਨਾਲ ਰਿਸ਼ਤੇ ਨੂੰ ਕਬੂਲਣ 'ਤੇ ਹਿੰਦੂਵਾਦੀ ਸੰਗਠਨਾਂ ਨੇ ਵਿਰੋਧ ਵੀ ਕੀਤਾ ਸੀ। ਇਸ ਵਿਆਹ ਨੂੰ ਤੋੜਨ ਲਈ ਅਖਿਲ ਭਾਰਤੀ ਹਿੰਦੂ ਮਹਾ ਸਭਾ ਨੇ ਟੀਨਾ ਡਾਬੀ ਦੇ ਮਾਤਾ-ਪਿਤਾ ਨੂੰ ਪੱਤਰ ਵੀ ਭੇਜਿਆ ਸੀ। ਟੀਨਾ ਇਕ ਮੁਸਲਮਾਨ ਨਾਲ ਵਿਆਹ ਕਰਵਾਉਣ ਜਾ ਰਹੀ ਸੀ ਇਸ ਗੱਲ 'ਤੇ ਉਨ੍ਹਾਂ ਨੇ ਰੋਸ ਪ੍ਰਗਟ ਕੀਤਾ ਸੀ। ਪਰ ਦੋਵਾਂ ਪਰਿਵਾਰਾਂ ਨੇ ਇਹ ਸਾਰੇ ਸਵਾਲਾਂ ਨੂੰ ਨਜ਼ਰ ਅੰਦਾਜ਼ ਕੀਤਾ ਅਤੇ ਨਾ ਹੀ ਟੀਨਾ ਤੇ ਅਤਹਰ ਨੇ ਆਪਣਾ ਫੈਸਲਾ ਬਦਲਿਆ। ਇਨ੍ਹਾਂ ਸਾਰੇ ਵਿਰੋਧਾਂ ਦੀ ਪਰਵਾਹ ਛਡ ਦੋਵੇਂ ਹੁਣ ਵਿਆਹ ਦੇ ਅਟੁੱਟ ਬੰਧਨ 'ਚ ਬੱਝ ਗਏ।
TEENA DABI