
ਬੰਗਲੁਰੂ-ਹਾਈਵੇਅ 'ਤੇ ਮੰਗਲਵਾਰ ਸਵੇਰੇ ਇਕ ਭਿਆਨਕ ਹਾਦਸਾ ਹੋਇਆ, ਜਿਸ ਵਿਚ 18 ਲੋਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਜਦਕਿ 14
ਪੁਣੇ : ਬੰਗਲੁਰੂ-ਹਾਈਵੇਅ 'ਤੇ ਮੰਗਲਵਾਰ ਸਵੇਰੇ ਇਕ ਭਿਆਨਕ ਹਾਦਸਾ ਹੋਇਆ, ਜਿਸ ਵਿਚ 18 ਲੋਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਜਦਕਿ 14 ਲੋਕ ਜ਼ਖ਼ਮੀ ਦੱਸੇ ਗਏ ਹਨ। ਇਨ੍ਹਾਂ ਵਿਚੋਂ ਵੀ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਾਰੇ ਜ਼ਖਮੀਆਂ ਨੂੰ ਖੰਡਾਲਾ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
many killed and several injured after truck accident pune-satara highway
ਪੁਲਿਸ ਮੁਤਾਬਕ ਹਾਦਸਾ ਸਵੇਰੇ 6 ਵਜੇ ਸਤਾਰਾ ਦੇ ਖੰਬਾਟਕੀ ਬੋਗਦੇ ਨੇੜੇ ਹੋਇਆ, ਜਿੱਥੇ ਮਜ਼ਦੂਰਾਂ ਨਾਲ ਭਰਿਆ ਇਕ ਟਰੱਕ ਡਿਵਾਈਡਰ ਨਾਲ ਟਕਰਾ ਕੇ ਪਲਟ ਗਿਆ। ਦਸਿਆ ਜਾ ਰਿਹਾ ਹੈ ਕਿ ਇਹ ਸਾਰੇ ਕਰਨਾਟਕ ਤੋਂ ਟਰੱਕ ਵਿਚ ਸਵਾਰ ਹੋ ਕੇ ਐਮਆਈਸੀ (ਮਹਾਰਾਸ਼ਟਰ ਉਦਯੋਗਿਕ ਵਿਕਾਸ ਨਿਗਮ) ਪੁਣੇ ਜਾ ਰਹੇ ਸਨ।
many killed and several injured after truck accident pune-satara highway
ਖੰਡਾਲਾ ਦੇ ਕੋਲ ਪੁਣੇ-ਸਤਾਰਾ ਹਾਈਵੇਅ 'ਤੇ ਮਿੰਨੀ ਟਰੱਕ ਨੂੰ ਬੈਕ ਕਰਦੇ ਸਮੇਂ ਬੈਰੀਕੇਡ ਨਾਲ ਟੱਕਰ ਹੋ ਗਈ। ਸਾਰੇ ਮਜ਼ਦੂਰ ਮਿੰਨੀ ਟਰੱਕ ਵਿਚ ਸਵਾਰ ਸਨ ਅਤੇ ਟਰੱਕ ਦੇ ਪਲਟਣ ਨਾਲ ਉਸ ਦੇ ਹੇਠਾਂ ਦਬ ਗਏ। ਮ੍ਰਿਤਕਾਂ ਦਾ ਗਿਣਤੀ ਹੋਰ ਵਧ ਸਕਦੀ ਹੈ। ਹਾਦਸੇ ਤੋਂ ਬਾਅਦ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ।