ਕਸ਼ਮੀਰ ਵਿਚ ਬਦਲ ਗਿਆ ਬੀਜੇਪੀ ਦੇ ਪੋਸਟਰ ਦਾ ਰੰਗ
Published : Apr 10, 2019, 11:16 am IST
Updated : Apr 10, 2019, 11:16 am IST
SHARE ARTICLE
Saffron BJP Goes Green In J&K: New Flavour In the Land of ‘Kesar’
Saffron BJP Goes Green In J&K: New Flavour In the Land of ‘Kesar’

ਪੜ੍ਹੋ ਕੀ ਕਾਰਨ ਹਨ ਬੀਜੇਪੀ ਪੋਸਟਰ ਦਾ ਰੰਗ ਬਦਲਣਾ ਪਿਆ

ਸ਼੍ਰੀਨਗਰ: ਭਗਵਾ ਜਾਂ ਕੇਸਰੀ ਰੰਗ ਤੇ ਕਮਲ ਦੇ ਫੁੱਲ ਵਾਲੀ ਕੇਂਦਰ ਦੀ ਸੱਤਾਧਾਰੀ ਪਾਰਟੀ ਬੀਜੇਪੀ ਨੇ ਜੰਮੂ-ਕਸ਼ਮੀਰ ਵਿਚ ਅਪਣਾ ਰੰਗ ਬਦਲ ਲਿਆ ਹੈ। ਪਾਰਟੀ ਨੇ ਇੱਥੇ ਭਗਵੇ ਰੰਗ ਦੀ ਥਾਂ ਪ੍ਰਚਾਰ ਲਈ ਹਰਾ ਰੰਗ ਅਪਣਾ ਲਿਆ ਹੈ। ਵੀਰਵਾਰ ਨੂੰ ਪਾਰਟੀ ਦੇ ਇੱਕ ਉਮੀਦਵਾਰ ਦੇ ਵੱਡੇ ਵੱਡੇ ਪੋਸਟਰ ਜਦੋਂ ਕਸ਼ਮੀਰ ਦੀਆਂ ਅਖਬਾਰਾਂ ਵਿਚ ਆਏ ਤਾਂ ਲੋਕਾਂ ਦਾ ਧਿਆਨ ਇਸ ਤੇ ਕੇਂਦਰਿਤ ਹੋਇਆ। ਸਾਫ ਹੈ ਕਿ ਪਾਰਟੀ ਹਰੇ ਰੰਗ ਦਾ ਪ੍ਰਯੋਗ ਕਸ਼ਮੀਰ ਦੀ ਜਨਤਾ ਨੂੰ ਭਰਮਾਉਣ ਲਈ ਕਰ ਰਹੀ ਹੈ।

BJPBJP

ਸ਼੍ਰੀਨਗਰ ਸੰਸਦੀ ਖੇਤਰ ਤੋਂ ਬੀਜੇਪੀ ਦੇ ਉਮੀਦਵਾਰ ਖਾਲਿਦ ਜਹਾਂਗੀਰ ਵੱਲੋਂ ਅਖਬਾਰਾਂ ਵਿਚ ਹਰੇ ਰੰਗ ਦੇ ਵੱਡੇ ਵੱਡੇ ਵਿਗਿਆਪਨ ਦਿੱਤੇ ਗਏ ਹਨ। ਖਾਲਿਦ ਨੇ ਉਰਦੂ ਅਤੇ ਅੰਗਰੇਜੀ ਭਾਸ਼ਾ ਵਿਚ ਅਪਣਾ ਮੈਸੇਜ ਦਿੱਤਾ ਹੈ। ਇੱਥੋਂ ਤਕ ਕਿ ਉਹਨਾਂ ਨੇ ਬੀਜੇਪੀ ਦੇ ਨਿਸ਼ਾਨ ਕਮਲ ਦੇ ਫੁੱਲ ਦਾ ਰੰਗ ਵੀ ਬਦਲ ਕੇ ਸਫ਼ੈਦ ਕਰ ਦਿੱਤਾ ਹੈ। ਪੀਡੀਪੀ ਦੇ ਨੇਤਾ ਅਤੇ ਰਾਜ ਵਿਚ ਬੀਜੇਪੀ ਦੀ ਗਠਜੋੜ ਵਾਲੀ ਸਰਕਾਰ ਵਿਚ ਵਿੱਤ ਮੰਤਰੀ ਰਹੇ ਹਸੀਬ-ਏ-ਦਾਰਬੂ ਨੇ ਟਵੀਟ ਦੇ ਜ਼ਰੀਏ ਨਿਸ਼ਾਨਾ ਸਾਧਿਆ ਹੈ।

ਉਹਨਾਂ ਨੇ ਟਵੀਟ ਤੇ ਲਿਖਿਆ ਹੈ ਕਿ ਕਸ਼ਮੀਰ ਵਿਚ ਹੁਣ ਰੰਗ ਬਦਲ ਰਹੇ ਹਨ। ਇਸ ਤੋਂ ਪਤਾ ਚੱਲਦਾ ਹੈ ਕਿ ਚੋਣਾਂ ਦੌਰਾਨ ਰਾਜਨੀਤਿਕ ਰੰਗ ਇਸ ਤਰ੍ਹਾਂ ਬਦਲਦੇ ਹਨ। ਕਿਸ ਤਰ੍ਹਾਂ ਭਗਵੇ ਨੂੰ ਹਰਾ ਰੰਗ ਕਰ ਦਿੱਤਾ ਗਿਆ ਹੈ। ਜਾਂ ਫਿਰ ਇਹ ਪੀਡੀਪੀ ਹੈ ਜਿਸ ਨੇ ਬੀਜੇਪੀ ਤੇ ਅਪਣਾ ਨਿਸ਼ਾਨ ਛੱਡ ਦਿੱਤਾ ਹੈ। ਹਸੀਬੂ ਨੇ ਰਾਜ ਵਿਚ ਬੀਜੇਪੀ ਪੀਡੀਪੀ ਦੇ ਗਠਜੋੜ ਦੀ ਸਰਕਾਰ ਬਣਨ ਵਿਚ ਅਹਿਮ ਭੂਮਿਕਾ ਅਦਾ ਕੀਤੀ ਸੀ। ਹਾਲਾਂਕਿ ਬੀਜੇਪੀ ਨੇ ਇਸ ਪੂਰੇ ਮਸਲੇ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ। 

BJPBJP

ਪਾਰਟੀ ਦਾ ਕਹਿਣਾ ਹੈ ਕਿ ਹਰੇ ਰੰਗ ਉੱਪਰ ਬਹੁਤ ਜ਼ਿਆਦਾ ਪੜ੍ਹਨ ਦੀ ਜ਼ਰੂਰਤ ਨਹੀਂ ਹੁੰਦੀ। ਪਾਰਟੀ ਮੁਤਾਬਕ ਇਹ ਰੰਗ ਉਹਨਾਂ ਘਾਟੀ ਵਿਚ ਸਭ ਦਾ ਸਾਥ ਸਭ ਦਾ ਵਿਕਾਸ  ਦਾ ਮੰਤਰ ਹੈ। ਰਾਜ ਵਿਚ ਬੀਜੇਪੀ ਦੇ ਬੁਲਾਰੇ ਅਲਤਾਫ ਠਾਕੁਰ ਨੇ ਇਸ ਤੇ ਕਿਹਾ ਕਿ ਅਸੀਂ ਸਾਰੇ ਧਰਮਾਂ ਵਿਚ ਯਕੀਨ ਕਰਦੇ ਹਾਂ ਅਤੇ ਅਸੀ ਧਰਮ ਨਿਰਪੇਖਤਾ ਵਿਚ ਵੀ ਵਿਸ਼ਵਾਸ ਰੱਖਦੇ ਹਾਂ। ਅਸੀਂ ਰੰਗਾਂ ਤੇ ਧਿਆਨ ਨਹੀਂ ਦਿੰਦੇ ਅਤੇ ਸਾਡੇ ਲਈ ਸਾਰੇ ਰੰਗ ਇਕ ਸਮਾਨ ਹਨ।

ਠਾਕੁਰ ਨੇ ਇਹ ਵੀ ਕਿਹਾ ਕਿ ਕਸ਼ਮੀਰ ਕੇਸਰ ਅਤੇ ਕਮਲ ਦੀ ਧਰਤੀ ਹੈ ਅਤੇ ਪਹਿਲਾਂ ਤੋਂ ਇਹ ਰੰਗ ਉੱਥੇ ਮੌਜੂਦ ਹਨ। ਪਾਰਟੀ ਰੰਗਾਂ ਦੇ ਆਧਾਰ ਤੇ ਲੋਕਾਂ ਨੂੰ ਵੰਡਣਾ ਨਹੀਂ ਚਾਹੁੰਦੀ। ਠਾਕੁਰ ਮੁਤਾਬਕ ਹਰਾ ਰੰਗ ਸ਼ਾਂਤੀ ਦਾ ਪ੍ਰਤੀਕ ਹੈ। ਬੀਜੇਪੀ ਦੇ ਉਮੀਦਵਾਰ ਖਾਲਿਦ ਜਹਾਂਗੀਰ ਇਕ ਜਰਨਾਲਿਸਟ ਅਤੇ ਲੇਖਕ ਹੋਣ ਤੋਂ ਇਲਾਵਾ ਇਕ ਰਾਜਨੀਤਿਕ ਦਾ ਹਿੱਸਾ ਵੀ ਹਨ। ਸਾਲ 2014 ਵਿਚ ਉਹਨਾਂ ਨੇ ਬੀਜੇਪੀ ਵਿਚ ਸ਼ਾਮਲ ਹੋਏ ਸੀ ਅਤੇ ਇਸ ਸਾਲ ਪਾਰਟੀ ਨੇ ਉਹਨਾਂ ਨੂੰ ਰਾਜ ਦੇ ਮਾਮਲਿਆਂ ਦਾ ਬੁਲਾਰਾ ਨਿਯੁਕਤ ਕਰ ਦਿੱਤਾ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement