ਸਹੁਰਾ ਪਰਿਵਾਰ ਨੇ ਜਵਾਈ ਨੂੰ ਜਿਊਂਦਾ ਸਾੜਿਆ
Published : Apr 10, 2019, 4:47 pm IST
Updated : Apr 10, 2019, 4:48 pm IST
SHARE ARTICLE
Young Boy Burnt Alive Brother-in-Law
Young Boy Burnt Alive Brother-in-Law

ਜੀਜੇ ਨੂੰ ਪੈਟਰੋਲ ਛਿੜਕ ਕੇ ਜਿਉਂਦਾ ਸਾੜ ਦਿੱਤਾ

ਨਵੀਂ ਦਿੱਲੀ- ਦਿੱਲੀ ਦੇ ਨਿਹਾਲ ਵਿਹਾਰ ਵਿਚ ਘਰ ਜਵਾਈ ਨਾ ਬਣਨ ਉਤੇ ਨੌਜਵਾਨ ਨੇ ਆਪਣੇ ਜੀਜੇ ਨੂੰ ਪੈਟਰੋਲ ਛਿੜਕ ਕੇ ਜਿਉਂਦਾ ਸਾੜ ਦਿੱਤਾ। 10 ਦਿਨ ਤੱਕ 35 ਸਾਲਾ ਗੋਵਿੰਦ ਰਾਮ ਨੇ ਹਸਪਾਤਲ ਵਿਚ ਜ਼ਿੰਦਗੀ ਦੀ ਜੰਗ ਲੜਨ ਤੋਂ ਬਾਅਦ 2 ਅਪ੍ਰੈਲ ਨੂੰ ਦਮ ਤੋੜ ਦਿੱਤਾ। ਗੋਵਿੰਦ ਰਾਮ ਅਧਿਆਪਕ ਨਗਰ ਵਿਚ ਰਹਿੰਦਾ ਸੀ।  ਗੋਵਿੰਦ ਦੇ ਪਿਤਾ ਮਹਾਵੀਰ ਨੇ ਦੱਸਿਆ ਕਿ ਅੱਠ ਸਾਲ ਪਹਿਲਾਂ ਬੇਟੇ ਦਾ ਵਿਆਹ ਪ੍ਰੇਮ ਨਗਰ ਨਿਵਾਸੀ ਰੇਣੂ ਨਾਲ ਹੋਇਆ ਸੀ।

ਦੋਵਾਂ ਦੇ ਛੇ ਅਤੇ ਤਿੰਨ ਸਾਲ ਦੇ ਦੋ ਬੇਟੇ ਹਨ। ਦੱਸਿਆ ਗਿਆ ਕਿ ਰੇਣੂ ਦੇ ਮਾਪੇ ਚਾਹੁੰਦੇ ਸਨ ਕਿ ਗੋਵਿੰਦ ਘਰ ਜਵਾਈ ਬਣਕੇ ਰਹੇ, ਪ੍ਰੰਤੂ ਉਹ ਇਸਦਾ ਵਿਰੋਧ ਕਰਦਾ ਸੀ। ਇਸ ਕਰਕੇ ਗੋਵਿੰਦ ਦਾ ਪਤਨੀ ਅਤੇ ਸਹੁਰੇ ਪਰਿਵਾਰ ਨਾਲ ਝਗੜਾ ਵੀ ਹੁੰਦਾ ਸੀ। ਮਹਾਵੀਰ ਨੇ ਦੱਸਿਆ ਕਿ ਬੀਤੇ ਸਾਲ ਦਸੰਬਰ ਵਿਚ ਰੇਣੂ ਝਗੜਾ ਕਰਕੇ ਬੱਚਿਆਂ ਨੂੰ ਨਾਲ ਲੈ ਕੇ ਆਪਣੇ ਪੇਕੇ ਚਲੀ ਗਈ। ਗੋਵਿੰਦ ਨੇ ਉਸਨੂੰ ਵਾਪਸ ਲਿਆਉਣ ਦੀ ਬਹੁਤ ਕੋਸ਼ਿਸ਼ ਕੀਤੀ, ਪ੍ਰੰਤੂ ਰੇਣੂ ਦੇ ਦੋਨੋ ਭਰਾ ਹਮੇਸ਼ਾ ਰਸਤੇ ਵਿਚ ਰੋੜਾ ਬਣਦੇ ਸਨ।

dyoung boy burnt alive brother-in-law

ਇਸ ਸਾਲ 15 ਮਾਰਚ ਨੂੰ ਗੋਵਿੰਦ ਪ੍ਰੇਮ ਨਗਰ ਸਥਿਤ ਆਪਣੇ ਸਹੁਰੇ ਘਰ ਪਤਨੀ ਅਤੇ ਬੱਚਿਆਂ ਨੂੰ ਲਿਆਉਣ ਗਿਆ ਸੀ। ਇਸ ਦੌਰਾਨ ਸਹੁਰੇ ਪਰਿਵਾਰ ਨੇ ਉਸਦੀ ਕੁੱਟਮਾਰ ਕੀਤੀ। ਫਿਰ ਰਿਕਸ਼ੇ ਉਤੇ ਲੱਦਕੇ ਲੈ ਗਏ ਅਤੇ ਉਸ ਨੂੰ ਨਾਲੇ ਵਿਚ ਸੁੱਟ ਦਿੱਤਾ। ਕਿਸੇ ਤਰ੍ਹਾਂ ਉਹ ਨਾਲੇ ਵਿਚੋਂ ਨਿਕਲਕੇ ਘਰ ਪਹੁੰਚਿਆ। ਇਸ ਤੋਂ ਬਾਅਦ 19 ਮਾਰਚ ਨੂੰ ਗੋਵਿੰਦ ਛੋਟੇ ਹਾਥੀ ਉਤੇ ਸਾਮਾਨ ਦੀ ਢੁਲਾਈ ਕਰਨ ਲਈ ਜਾ ਰਿਹਾ ਸੀ। ਨਾਂਗਲੋਈ ਵਿਚ ਉਹ ਗੱਡੀ ਰੋਕੇ ਖਾਣਾ ਖਾ ਰਿਹਾ ਸੀ। ਉਥੇ ਵੀ ਰੇਣੂ ਦਾ ਭਰਾ ਭਰਤ ਪਹੁੰਚ ਗਿਆ ਅਤੇ ਉਸਦੀ ਜੰਮਕੇ ਕੁੱਟਮਾਰ ਕੀਤੀ, ਪਰ ਇਸਦੀ ਸ਼ਿਕਾਇਤ ਗੋਵਿੰਦ ਨੇ ਪੁਲਿਸ ਨੂੰ ਨਹੀਂ ਕੀਤੀ।

CrimeCrime

22 ਮਾਰਚ ਨੂੰ ਦੁਪਹਿਰ ਕਰੀਬ ਢਾਈ ਵਜੇ ਭਰਤ ਨੇ ਫੋਨ ਕਰਕੇ ਗੋਵਿੰਦ ਨੂੰ ਸਮਝੌਤੇ ਲਈ ਘਰ ਬੁਲਾਇਆ, ਦੱਸ ਦਈਏ ਕਿ ਗੱਲਾਂ–ਗੱਲਾਂ ਵਿਚ ਰੇਣੂ ਦਾ ਭਰਾ ਗੋਵਿੰਦ ਨੂੰ ਇਕ ਪਲਾਂਟ ਵਿਚ ਲੈ ਗਿਆ ਅਤੇ ਬੋਤਲ ਵਿਚ ਰੱਖਿਆ ਪੈਟਰੋਲ ਗੋਵਿੰਦ ਉਤੇ ਪਾ ਦਿੱਤਾ। ਇਸ ਤੋਂ ਬਾਅਦ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਅਤੇ ਮੌਕੇ ਤੇ ਉੱਥੋਂ ਫਰਾਰ ਹੋ ਗਿਆ। ਅੱਗ ਦੀਆਂ ਲਪਟਾਂ ਵਿਚ ਘਿਰੇ ਗੋਵਿੰਦ ਨੂੰ ਬਚਾਉਣ ਲਈ ਕੋਈ ਨਹੀਂ ਆਇਆ।

ਉਸਨੇ ਜਾਨ ਬਚਾਉਣ ਲਈ ਕੁਝ ਦੂਰ ਜਾ ਕੇ ਇਕ ਨਾਲੇ ਵਿਚ ਛਾਲ ਮਾਰ ਦਿੱਤੀ। ਉਥੇ, ਗੋਵਿੰਦ ਦੇ ਪਿਤਾ ਮਹਾਵੀਰ ਅਤੇ ਉਨ੍ਹਾਂ ਦੀ ਪਤਨੀ ਸੋਮਵਤੀ ਨੂੰ ਗੁਆਂਢੀਆਂ ਨੇ ਇਕ ਲੜਕੇ ਦੇ ਸੜਨ ਦੀ ਖਬਰ ਦਿੱਤੀ। ਦੋਵੇਂ ਮੌਕੇ ਉਤੇ ਪਹੁੰਚੇ ਤਾਂ ਪਤਾ ਲੱਗਿਆ ਕਿ ਉਹ ਗੋਵਿੰਦ ਹੀ ਹੈ। ਦੋਵੇਂ ਉਸ ਨੂੰ ਸੰਜੇ ਗਾਂਧੀ ਹਸਪਤਾਲ ਲੈ ਗਏ, ਪ੍ਰੰਤੂ ਹਾਲਤ ਗੰਭੀਰ ਹੋਣ ਕਰਕੇ ਹਸਪਤਾਲ ਵਾਲਿਆ ਨੇ ਪਰਿਵਾਰ ਨੂੰ ਐਲਐਨਜੇਪੀ ਹਸਪਤਾਲ ਭੇਜ ਦਿੱਤਾ ਗਿਆ, ਉਥੇ ਹੀ 2 ਅਪ੍ਰੈਲ ਨੂੰ ਗੋਵਿੰਦ ਦੀ ਮੌਤ ਹੋ ਗਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 pawan saroop ਦੇ ਮਾਮਲੇ 'ਚ Sukhbir Badal ਨੂੰ Sri Akal Takht Sahib ਤਲਬ ਕਰਨ ਦੀ ਮੰਗ |Satinder Kohli

02 Jan 2026 3:08 PM

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM
Advertisement