
ਕਰੋਨਾ ਵਾਇਰਸ ਹੁਣ ਦੂਜੇ ਦੇਸ਼ਾਂ ਤੋਂ ਬਾਅਦ ਨੂੰ ਭਾਰਤ ਵਿਚ ਵੀ ਬੜੀ ਤੇਜ਼ੀ ਨਾਲ ਆਪਣੇ ਪੈਰ ਪਸਾਰਨ ਲੱਗਾ ਹੋਇਆ ਹੈ।
ਨਵੀਂ ਦਿੱਲੀ : ਕਰੋਨਾ ਵਾਇਰਸ ਹੁਣ ਦੂਜੇ ਦੇਸ਼ਾਂ ਤੋਂ ਬਾਅਦ ਨੂੰ ਭਾਰਤ ਵਿਚ ਵੀ ਬੜੀ ਤੇਜ਼ੀ ਨਾਲ ਆਪਣੇ ਪੈਰ ਪਸਾਰਨ ਲੱਗਾ ਹੋਇਆ ਹੈ। ਇਸ ਕਰਕੇ ਕਰੋਨਾ ਵਾਇਰਸ ਤੋਂ ਬਚਾ ਲਈ ਸਰਕਾਰਾਂ ਵੱਲੋਂ ਆਪਣੇ ਪੱਧਰ ਉਤੇ ਵੱਖ-ਵੱਖ ਫੈਸਲੇ ਲਏ ਜਾ ਰਹੇ ਹਨ। ਇਸ ਤਹਿਤ ਹੁਣ ਸਰਕਾਰ ਨੇ ਕਰੋਨਾ ਵਾਇਰਸ ਨਾਂ ਫੈਲੇ ਇਸ ਦੇ ਲਈ ਅਮ੍ਰਿੰਤਸਰ ਵਿਖੇ ਸਥਿਤ ਇਤਿਹਾਸਿਕ ਜ਼ਲਿਆਂਵਾਲਾ ਬਾਗ ਸਮਾਰਕ ਦਾ ਨਵੀਨੀਕਰਨ ਅਤੇ ਇਸ ਨੂੰ ਦੇਖਣ ਆਉਂਣ ਵਾਲੇ ਲੋਕਾਂ ਦੇ ਲਈ 15 ਜੂਨ ਤੱਕ ਬੰਦ ਕਰ ਦਿੱਤਾ ਗਿਆ ਹੈ।
Jallianwala Bagh
ਦੱਸ ਦੱਈਏ ਕਿ ਕੇਂਦਰੀ ਸੱਭਿਆਚਾਰਕ ਮੰਤਰਾਲੇ ਨੇ ਮੌਜੂਦਾ ਹਲਾਤਾਂ ਨੂੰ ਦੇਖਦਿਆਂ ਅੱਜ ਸ਼ੁਕਰਵਾਰ ਨੂੰ ਇਹ ਫੈਸਲਾ ਲਿਆ ਹੈ। ਮੰਤਰਾਲੇ ਦੇ ਇਕ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ 13 ਅਪ੍ਰੈਲ 2019 ਤੋਂ ਲੈ ਕੇ 13 ਅਪ੍ਰੈਲ 2020 ਤੱਕ ਉਹ ਜ਼ਲਿਆਂਵਾਲਾ ਬਾਗ ਨਸਲਕੁਸ਼ੀ ਦੀ ਸ਼ਤਾਬਦੀ ਮਨਾ ਰਿਹਾ ਹੈ।
Jallianwala Bagh
ਨਾਲ ਹੀ ਇਹ ਵੀ ਦੱਸ ਦੱਈਏ ਕਿ ਹੁਣ ਸਮਾਰਕ ਦਾ ਨਵੀਨੀਕਰਣ ਵੀ ਕੀਤਾ ਜਾ ਰਿਹਾ ਹੈ। ਯੋਜਨਾ ਮੁਤਾਬਿਕ ਇਹ ਕੰਮ ਮਾਰਚ 2020 ਵਿਚ ਪੂਰਾ ਹੋਣਾ ਸੀ ਤਾਂ ਕਿ ਇਸ ਨੂੰ 13 ਅਪ੍ਰੈਲ ਦੀ ਮੰਦਭਾਗੀ ਤਾਰੀਖ਼ ਨੂੰ ਜਨਤਾ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਣ ਕਰਨ ਦੇ ਲਈ ਖੋਲ੍ਹਿਆ ਜਾਵੇ।
Coronavirus covid 19 india
ਪਰ ਇਸ ਦੌਰਾਨ ਕਰੋਨਾ ਵਰਗੀ ਮਹਾਂਮਾਰੀ ਪੈਦਾ ਹੋ ਗਈ ਜਿਸ ਕਾਰਨ ਇਸ ਨਾਲ ਹੁਣ ਸਾਰਾ ਕੰਮ ਪ੍ਰਭਾਵਿਤ ਹੋਇਆ ਹੈ। ਦੱਸ ਦੱਈਏ ਕਿ ਹੁਣ ਤੱਕ ਪੰਜਾਬ ਵਿਚ 132 ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਜਿਨ੍ਹਾਂ ਵਿਚੋਂ 12 ਲੋਕਾਂ ਦੀ ਇਸ ਵਾਇਰਸ ਕਾਰਨ ਮੌਤ ਵੀ ਹੋ ਚੁੱਕੀ ਹੈ।
Coronavirus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।