
ਸਿਹਤ ਵਿਭਾਗ ਨੇ ਕਿਹਾ ਕਿ ਸ਼ਨੀਵਾਰ ਰਾਤ 10 ਵਜ ਕੇ 45 ਮਿੰਟ...
ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਗਿਆ ਹੈ। ਹੁਣ 31 ਮਾਰਚ ਤਕ ਸਾਰੀਆਂ ਟ੍ਰੇਨਾਂ, ਮੈਟਰੋ ਅਤੇ ਅੰਤਰਰਾਜੀ ਬੱਸ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਰੇਲਵੇ ਨੇ ਕਿਹਾ ਸੀ ਕਿ ਦੇਸ਼ਭਰ ਵਿਚ 31 ਮਾਰਚ ਤਕ ਯਾਤਰੀ ਟ੍ਰੇਨਾਂ ਦੀ ਆਵਾਜਾਈ ਨਹੀਂ ਹੋਵੇਗੀ। ਇਸ ਆਦੇਸ਼ ਨਾਲ ਸਿਰਫ ਮਾਲਗੱਡੀਆਂ ਨੂੰ ਛੋਟ ਦਿੱਤੀ ਗਈ ਹੈ।
Train
ਪੀਆਈਬੀ ਵੱਲੋਂ ਜਾਰੀ ਬਿਆਨ ਅਨੁਸਾਰ ਕੋਰੋਨਾ ਵਾਇਰਸ ਨੂੰ ਲੈ ਕੇ ਚੁੱਕੇ ਜਾਣ ਵਾਲੇ ਕਦਮ ਦੇ ਮੱਦੇਨਜ਼ਰ ਭਾਰਤੀ ਰੇਲ ਨੇ ਪ੍ਰੀਮੀਅਮ ਟ੍ਰੇਨ, ਮੇਲ, ਐਕਸਪ੍ਰੈਸ, ਸਵਾਰੀ, ਉਪਨਗਰੀ ਟ੍ਰੇਨ, ਕੋਲਕਾਤਾ ਮੈਟਰੋ ਰੇਲ, ਕੋਂਕਣ ਰੇਲਵੇ ਸਮੇਤ ਸਾਰੀਆਂ ਯਾਤਰੀ ਰੇਲ ਸੇਵਾਵਾਂ ਬੰਦ ਕਰਨ ਦਾ ਫੈਸਲਾ ਲਿਆ ਹੈ। ਹਾਲਾਂਕਿ ਉਪਨਗਰ ਰੇਲ ਗੱਡੀਆਂ ਅਤੇ ਕੋਲਕਾਤਾ ਮੈਟਰੋ ਰੇਲ ਦੀਆਂ ਬਹੁਤ ਸੀਮਿਤ ਸੇਵਾਵਾਂ 22 ਮਾਰਚ ਤੱਕ ਜਾਰੀ ਰਹਿਣਗੀਆਂ।
Railway Station
ਇਸ ਵਿਚ ਕਿਹਾ ਗਿਆ ਹੈ ਕਿ ਜੋ ਟ੍ਰੇਨਾਂ 22 ਮਾਰਚ ਨੂੰ ਸਵੇਰੇ ਚਾਰ ਵਜੇ ਤੋਂ ਪਹਿਲਾਂ ਅਪਣੀ ਯਾਤਰਾ ਸ਼ੁਰੂ ਕਰ ਚੁੱਕੀਆਂ ਹਨ ਉਹ ਅਪਣੇ ਅਗਲੇ ਸਟੇਸ਼ਨ ਤਕ ਜਾਣਗੀਆਂ, ਯਾਤਰੀਆਂ ਲਈ ਪ੍ਰਬੰਧ ਵੀ ਕੀਤੇ ਜਾਣਗੇ। ਮਾਲਗੱਡੀਆਂ ਦੀ ਆਵਾਜਾਈ ਜਾਰੀ ਰਹੇਗੀ। ਯਾਤਰੀ ਰੱਦ ਕੀਤੀਆਂ ਗਈਆਂ ਸਾਰੀਆਂ ਟ੍ਰੇਨਾਂ ਦਾ ਪੂਰਾ ਫੰਡ 21 ਜੂਨ ਤਕ ਲਿਆ ਜਾ ਸਕੇਗਾ। ਇਸ ਤੋਂ ਪਹਿਲਾਂ ਇਕ ਸੂਤਰ ਨੇ ਕਿਹਾ ਸੀ ਕਿ ਹੁਣ ਕੇਵਲ 400 ਮੇਲ ਐਕਸਪ੍ਰੈਸ ਟ੍ਰੇਨਾਂ ਚਲ ਰਹੀਆਂ ਹਨ।
Train
ਇਹ ਟ੍ਰੇਨਾਂ ਇਕ ਵਾਰ ਅਪਣੇ ਅਗਲੇ ਸਟੇਸ਼ਨ ਤੇ ਪਹੁੰਚ ਕੇ ਬੰਦ ਹੋ ਜਾਣਗੀਆਂ। ਉਸ ਤੋਂ ਬਾਅਦ ਇਕ ਵੀ ਟ੍ਰੇਨ ਨਹੀਂ ਚਲੇਗੀ। ਜਾਣਕਾਰੀ ਅਨੁਸਾਰ ਸਾਰੇ ਵੱਡੇ ਸਟੇਸ਼ਨਾਂ ਨੂੰ ਖਾਲੀ ਕੀਤਾ ਜਾਵੇਗਾ। ਦਸ ਦਈਏ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ ਵਿਚ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਭਾਰਤ ਵਿਚ ਹੁਣ ਤਕ ਕੋਰੋਨਾ ਵਾਇਰਸ ਦੇ 341 ਮਾਮਲੇ ਸਾਹਮਣੇ ਆਏ ਹਨ। ਅੱਜ 9 ਮਾਮਲੇ ਵਧੇ ਹਨ। ਕੋਰੋਨਾ ਵਾਇਰਸ ਦੀ ਗਿਣਤੀ ਵਿਚ ਇਕ ਦਿਨ ਵਿਚ 79 ਦਾ ਵਾਧਾ ਹੋਇਆ ਹੈ।
Train
ਸਿਹਤ ਵਿਭਾਗ ਨੇ ਕਿਹਾ ਕਿ ਸ਼ਨੀਵਾਰ ਰਾਤ 10 ਵਜ ਕੇ 45 ਮਿੰਟ 315 ਮਾਮਲਿਆਂ ਵਿਚ 22 ਮਰੀਜ਼ ਇਸ ਬਿਮਾਰੀ ਤੋਂ ਠੀਕ ਹੋਏ ਹਨ। ਦੁਨੀਆਭਰ ਵਿਚ 3 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹਨ ਅਤੇ ਕਰੀਬ 13000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਰਾਤ ਨੂੰ ਸ਼ਹਿਰ ਤੋਂ ਪਿੰਡ ਵਾਪਸ ਆ ਰਹੇ ਲੋਕਾਂ ਨੂੰ ਅਪੀਲ ਕੀਤੀ।
Train
ਉਹਨਾਂ ਕਿਹਾ ਕਿ ਕੋਰੋਨਾ ਦੇ ਡਰ ਨਾਲ ਲੋਕ ਆਪਣਾ ਕੰਮ ਛੱਡ ਕੇ ਸ਼ਹਿਰਾਂ ਤੋਂ ਪਿੰਡ ਘਰ ਵਾਪਸ ਪਰਤ ਰਹੇ ਹਨ। ਭੀੜਭਾੜ ਵਿਚ ਯਾਤਰਾ ਕਰਨ ਨਾਲ ਇਸ ਦੇ ਫੈਲਣ ਦਾ ਖਤਰਾ ਵਧਦਾ ਹੈ। ਤੁਸੀਂ ਜਿੱਥੇ ਜਾ ਰਹੇ ਹੋ ਉੱਥੇ ਵੀ ਇਹ ਲੋਕਾਂ ਲਈ ਖਤਰਾ ਬਣੇਗਾ। ਤੁਹਾਡੇ ਪਿੰਡ ਅਤੇ ਪਰਵਾਰ ਦੀਆਂ ਮੁਸ਼ਕਿਲਾਂ ਵੀ ਵਧਾਏਗਾ। ਉਹਨਾਂ ਅੱਗੇ ਕਿਹਾ ਕਿ ਉਹਨਾਂ ਦੀ ਸਾਰਿਆਂ ਨੂੰ ਪ੍ਰਾਥਨਾ ਹੈ ਕਿ ਜੋ ਜਿਸ ਸ਼ਹਿਰ ਵਿਚ ਹੈ ਕ੍ਰਿਪਾ ਕਰ ਕੇ ਕੁੱਝ ਦਿਨ ਉੱਥੇ ਹੀ ਰਹੋ।
ਇਸ ਨਾਲ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਰੇਲਵੇ ਸਟੇਸ਼ਨਾਂ, ਬਸ ਅੱਡਿਆਂ ਤੇ ਭੀੜ ਲਗਾਤਾਰ ਤੁਹਾਡੀ ਸਿਹਤ ਨਾਲ ਖਿਲਵਾੜ ਕਰ ਰਹੀ ਹੈ। ਕ੍ਰਿਪਾ ਕਰ ਕੇ ਅਪਣੀ ਅਤੇ ਅਪਣੇ ਪਰਿਵਾਰ ਦੀ ਚਿੰਤਾ ਕਰੋ ਅਤੇ ਘਰੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰੋ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।