
ਜੰਮੂ-ਕਸ਼ਮੀਰ 'ਚ ਕੋਰੋਨਾਵਾਇਰਸ ਕਾਰਨ ਕਈ ਇਲਾਕੇ ਰੈੱਡਜ਼ੋਨ ਐਲਾਨੇ
ਸ਼੍ਰੀਨਗਰ, 10 ਅਪ੍ਰੈਲ : ਜੰਮੂ-ਕਸ਼ਮੀਰ 'ਚ ਖ਼ਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਤਾਜ਼ਾ ਮਿਲੀ ਜਾਣਕਾਰੀ ਮੁਤਾਬਕ ਊਧਮਪੂਰ ਦੇ ਟਿਕਰੀ ਇਲਾਕੇ ਤੋਂ 4 ਨਵੇਂ ਮਾਮਲੇ ਸਾਹਮਣੇ ਆਉਣ ਕਾਰਨ ਇਨਫ਼ੈਕਟਡ ਮਾਮਲਿਆਂ ਦੀ ਗਿਣਤੀ ਵਧ ਕੇ 188 ਤਕ ਪਹੁੰਚ ਗਈ ਹੈ। ਇਹ ਜੋ 4 ਨਵੇਂ ਮਾਮਲੇ ਸਾਹਮਣੇ ਆਏ ਹਨ ਉਹ ਸਾਰੇ ਉਸ ਮਹਿਲਾ ਦੇ ਪਰਵਾਰਕ ਮੈਂਬਰ ਸੀ, ਜਿਸ ਦੀ ਵੀਰਵਾਰ ਨੂੰ ਜੰਮੂ ਮੈਡੀਕਲ ਕਾਲਜ 'ਚ ਮੌਤ ਹੋ ਗਈ ਸੀ। ਮਹਿਲਾ 'ਚ ਕੋਰੋਨਾਵਾਇਰਸ ਲੱਛਣ ਪਾਏ ਗਏ ਸੀ। ਉਸ ਦੇ 11 ਹੋਰ ਰਿਸ਼ਤੇRED ZONEਦਾਰ ਵੀ ਇਕਤਾਂਵਾਸ 'ਚ ਭੇਜ ਦਿਤੇ ਗਏ ਸੀ।
ਜ਼ਿਕਰਯੋਗ ਹੈ ਕਿ ਜੰਮੂ 'ਚ ਹੁਣ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ। ਜੰਮੂ ਦੇ 6 ਇਲਾਕਿਆਂ ਨੂੰ ਰੈੱਡ ਜ਼ੋਨ ਐਲਾਨ ਕਰ ਦਿਤਾ ਗਿਆ ਹੈ। ਜੰਮੂ ਦੇ ਕਟੜਾ ਸਥਿਤ ਨਰਾਇਣ ਹਸਪਤਾਲ 'ਚ ਐਮਰਜੈਂਸੀ ਸੇਵਾਵਾਂ ਨੂੰ ਬੰਦ ਕਰ ਦਿਤਾ ਗਿਆ ਹੈ। (ਏਜੰਸੀ)