
ਦਸ ਦਈਏ ਕਿ ਨਿਊਜ਼ੀਲੈਂਡ ਦੀ ਆਬਾਦੀ ਸਿਰਫ...
ਨਵੀਂ ਦਿੱਲੀ: ਦੁਨੀਆ ਦੇ 25 ਦੇਸ਼ਾਂ ਅਤੇ ਖੇਤਰਾਂ ਵਿਚ ਕੋਰੋਨਾ ਵਾਇਰਸ ਅਪਣਾ ਕਹਿਰ ਦਿਖਾ ਰਿਹਾ ਹੈ। ਇਸ ਵਾਇਰਸ ਨਾਲ ਹੁਣ ਤਕ ਦੁਨੀਆ ਵਿਚ 95843 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1,608,109 ਲੋਕ ਇਸ ਤੋਂ ਪੀੜਤ ਹਨ। ਉੱਥੇ ਹੀ ਦੇਸ਼ਭਰ ਵਿਚ ਹੁਣ ਤਕ 3.53 ਲੱਖ ਲੋਕ ਇਸ ਵਾਇਰਸ ਤੋਂ ਠੀਕ ਹੋਏ ਹਨ।
New Zealand PM
ਇਕ ਪਾਸੇ ਜਿਥੇ ਚੀਨ, ਅਮਰੀਕਾ, ਬ੍ਰਾਜੀਲ, ਇਟਲੀ, ਸਪੇਨ ਆਦਿ ਦੇਸ਼ ਕੋਰੋਨਾ ਨਾਲ ਅਜੇ ਵੀ ਜੰਗ ਲੜ ਰਹੇ ਹਨ ਉੱਥੇ ਹੀ ਨਿਊਜ਼ੀਲੈਂਡ ਨੇ ਇਸ ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਹੈ। ਨਿਊਜ਼ੀਲੈਂਡ ਵਿਚ ਲਗਾਤਾਰ ਚਾਰ ਦਿਨਾਂ ਤੋਂ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਕਮੀ ਆਈ ਹੈ। ਨਿਊਜ਼ੀਲੈਂਡ ਵਿਚ ਪੀੜਤਾਂ ਦੇ ਹੁਣ ਤਕ 1332 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 2 ਦੀ ਮੌਤ ਹੋਈ ਹੈ। ਕੋਰੋਨਾ ਨਾਲ ਪੀੜਤ 317 ਲੋਕ ਰਿਕਵਰ ਵੀ ਹੋ ਚੁੱਕੇ ਹਨ।
New Zealand PM
ਦਸ ਦਈਏ ਕਿ ਨਿਊਜ਼ੀਲੈਂਡ ਦੀ ਆਬਾਦੀ ਸਿਰਫ 50 ਲੱਖ ਹੈ ਅਤੇ ਇੱਥੇ 15 ਦਿਨਾਂ ਦਾ ਲਾਕਡਾਊਨ ਪੂਰਾ ਹੋ ਚੁੱਕਿਆ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਆਰਡਨ ਨੇ ਵੀਰਵਾਰ ਨੂੰ ਦਿੱਤੇ ਭਾਸ਼ਣ ਵਿਚ ਕਿਹਾ ਕਿ ਉਹਨਾਂ ਨੇ ਹੌਲੀ-ਹੌਲੀ ਹਾਲਾਤ ਤੇ ਕਾਬੂ ਕਰਨ ਵੱਲ ਅੱਗੇ ਵਧ ਰਹੇ ਹਨ ਪਰ ਹੁਣ ਵੀ ਕੁੱਝ ਨਿਯਮ ਹਨ ਜਿਹਨਾਂ ਦਾ ਪਾਲਣ ਕਰਨਾ ਜ਼ਰੂਰੀ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਬਾਰਡਰ ਤੇ ਪਾਬੰਦੀ ਹੋਰ ਸਖ਼ਤ ਕਰ ਦਿੱਤੀ ਹੈ।
New Zealand PM
ਆਰਡਨ ਨੇ ਕਿਹਾ ਕਿ ਜੋ ਵੀ ਦੇਸ਼ ਵਿਚ ਬਾਹਰ ਤੋਂ ਦਾਖਲ ਹੋਵੇਗਾ ਉਸ ਨੂੰ ਦੋ ਹਫ਼ਤਿਆਂ ਲਈ ਘਰ ਦੀ ਬਜਾਏ ਸਰਕਾਰੀ ਸਹੂਲਤਾਂ ਵਿਚ ਕੁਆਰੰਟੀਨ ਕੀਤਾ ਜਾਵੇਗਾ ਅਤੇ ਇਹ ਨਿਯਮ ਸਿਰਫ ਨਿਊਜ਼ੀਲੈਂਡ ਦੇ ਨਿਵਾਸੀਆਂ ਤੇ ਹੀ ਲਾਗੂ ਹੋਵੇਗਾ, ਵਿਦੇਸ਼ੀ ਨਾਗਰਿਕਾਂ ਦੀ ਐਂਟਰੀ 20 ਮਾਰਚ ਤੋਂ ਹੀ ਬੈਨ ਹੈ। 15 ਦਿਨ ਦੇ ਲਾਕਡਾਊਨ ਤੇ ਆਰਡਨ ਨੇ ਕਿਹਾ ਕਿ ਇੱਥੇ ਦੀ ਜਨਤਾ ਨੇ ਬਹੁਤ ਸਾਥ ਦਿੱਤਾ ਹੈ ਅਤੇ ਇਕ ਦੂਜੇ ਨੂੰ ਸੁਰੱਖਿਅਤ ਕੀਤਾ ਹੈ।
New Zealand PM
ਲੋਕਾਂ ਨੇ ਅਜਿਹਾ ਕਰ ਕੇ ਕਈਆਂ ਦੀ ਜਾਨ ਬਚਾਈ ਹੈ ਪਰ ਅਜੇ ਵੀ ਇਹ ਮੁਸੀਬਤ ਟਲੀ ਨਹੀਂ ਹੈ। ਨਿਊਜ਼ੀਲੈਂਡ ਨੇ ਸਹੀ ਸਮੇਂ ਤੇ ਫ਼ੈਸਲਾ ਲਿਆ ਅਤੇ ਕੋਰੋਨਾ ਤੇ ਕਾਫੀ ਹਦ ਤਕ ਕਾਬੂ ਪਾ ਲਿਆ। 28 ਫਰਵਰੀ ਨੂੰ ਨਿਊਜ਼ੀਲੈਂਡ ਵਿਚ ਕੋਰੋਨਾ ਵਾਇਰਸ ਪੀੜਤ ਦਾ ਪਹਿਲਾ ਕੇਸ ਸਾਹਮਣੇ ਆਇਆ ਸੀ ਜਦਕਿ ਅਮਰੀਕਾ ਵਿਚ ਠੀਕ ਇਕ ਮਹੀਨੇ ਬਾਅਦ ਕੋਰੋਨਾ ਵਾਇਰਸ ਨੇ ਦਸਤਕ ਦਿੱਤੀ ਸੀ।
Coronavirus
29 ਮਾਰਚ ਨੂੰ ਅਮਰੀਕਾ ਵਿਚ ਕੋਰੋਨਾ ਵਾਇਰਸ ਦਾ ਪਹਿਲਾ ਕੇਸ ਸਾਹਮਣੇ ਆਇਆ ਸੀ ਪਰ ਇਸ ਤੋਂ ਬਾਅਧ ਉੱਥੇ ਮ੍ਰਿਤਕਾਂ ਅਤੇ ਪੀੜਤਾਂ ਦੀ ਗਿਣਤੀ ਲਗਾਤਾਰ ਵਧਦੀ ਹੀ ਜਾ ਰਹੀ ਹੈ ਜੋ ਕਿ ਹੁਣ ਤਕ ਰੁਕੀ ਨਹੀਂ। ਨਿਊਜ਼ੀਲੈਂਡ ਨੇ ਇਕ ਚੀਨ ਦੇ ਹਾਲ ਦੇਖਦੇ ਹੋਏ ਪਹਿਲਾਂ ਹੀ ਅਪਣੇ ਦੇਸ਼ ਨੂੰ ਸੁਰੱਖਿਅਤ ਕਰ ਲਿਆ ਅਤੇ ਬਾਹਰੀ ਲੋਕਾਂ ਦੀ ਦੇਸ਼ ਵਿਚ ਐਂਟਰੀ ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ।
ਦੂਜਾ ਨਿਊਜ਼ੀਲੈਂਡ ਇਕ ਆਈਲੈਂਡ ਹੈ ਅਤੇ ਦੁਨੀਆ ਤੋਂ ਕਾਫੀ ਵੱਖਰਾ ਹੈ, ਬਾਕੀ ਦੇਸ਼ਾਂ ਦੀ ਤੁਲਨਾ ਵਿਚ ਨਿਊਜ਼ੀਲੈਂਡ ਵਿਚ ਕਾਫੀ ਘਟ ਫਲਾਈਟਸ ਆਉਂਦੀਆਂ ਹਨ। ਪ੍ਰਧਾਨ ਮੰਤਰੀ ਆਰਡਨ ਨੇ ਵੀ ਇਸ ਨੂੰ ਪਲੱਸ ਪੁਆਇੰਟ ਮੰਨਿਆ ਜਿਸ ਨਾਲ ਉਹਨਾਂ ਦਾ ਦੇਸ਼ ਕਾਫੀ ਹੱਦ ਤਕ ਬਚਿਆ ਹੋਇਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।