ਫ਼ੌਜ ਦੀ ਬਦੌਲਤ ਹੀ ਦੇਸ਼ ਅਤੇ ਇਸ ਦੇ ਵਸਨੀਕ ਸਰਹੱਦਾਂ ਦੇ ਅੰਦਰ ਸੁਰੱਖਿਅਤ ਹਨ - ਅਮਿਤ ਸ਼ਾਹ
Published : Apr 10, 2022, 7:56 pm IST
Updated : Apr 10, 2022, 7:56 pm IST
SHARE ARTICLE
Amit Shah
Amit Shah

 ਭਾਰਤ-ਪਾਕਿ ਸਰਹੱਦ 'ਤੇ ਪਹੁੰਚੇ ਅਮਿਤ ਸ਼ਾਹ, ਕਿਹਾ- BSF ਬਹਾਦਰੀ ਦਿਖਾਉਣ 'ਚ ਕਦੇ ਪਿੱਛੇ ਨਹੀਂ ਹਟੀ 

ਗੁਜਰਾਤ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਦੇ ਨਡਾਬੇਟ ਵਿਖੇ ਬੀਐਸਐਫ ਦੇ ਸ਼ਾਨਦਾਰ ਇਤਿਹਾਸ ਦਾ ਗਵਾਹ ਬਣਨ ਜਾ ਰਹੇ ਨਵੇਂ ਬਣੇ ਸੀਮਾ ਦਰਸ਼ਨ ਪ੍ਰੋਜੈਕਟ ਦਾ ਉਦਘਾਟਨ ਕੀਤਾ।

Amit Shah inaugurates Indo-Pak border viewing point in Gujarat's Nada BetAmit Shah inaugurates Indo-Pak border viewing point in Gujarat's Nada Bet

ਅਮਿਤ ਸ਼ਾਹ ਨੇ ਇਸ ਮੌਕੇ ਕਿਹਾ ਕਿ ਦੇਸ਼ 'ਚ ਜਦੋਂ ਵੀ ਕੋਈ ਆਫ਼ਤ ਆਈ ਤਾਂ ਬੀਐਸਐਫ ਨੇ ਬਹਾਦਰੀ ਦਿਖਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਮੈਂ ਬੀ.ਐਸ.ਐਫ ਦੇ ਜਵਾਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਹਾਡੇ ਬਦੌਲਤ ਹੀ ਦੇਸ਼ ਅਤੇ ਇਸ ਦੇ ਵਸਨੀਕ ਸਰਹੱਦਾਂ ਦੇ ਅੰਦਰ ਸੁਰੱਖਿਅਤ ਹੈ, ਇਸ ਲਈ ਇਹ ਤਰੱਕੀ ਕਰ ਰਿਹਾ ਹੈ ਅਤੇ ਦੁਨੀਆ ਦੇ ਸਾਹਮਣੇ ਭਾਰਤ ਦਾ ਕੱਦ ਵੀ ਤੇਜ਼ੀ ਨਾਲ ਵਧ ਰਿਹਾ ਹੈ।

Amit Shah inaugurates Indo-Pak border viewing point in Gujarat's Nada BetAmit Shah inaugurates Indo-Pak border viewing point in Gujarat's Nada Bet

ਤੁਸੀਂ ਆਪਣੇ ਘਰ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਹੋ ਅਤੇ ਦੇਸ਼ ਦੀ ਰੱਖਿਆ ਲਈ ਇਸ ਤਪਦੇ ਰੇਗਿਸਤਾਨ ਵਿੱਚ ਖੜ੍ਹੇ ਹੋ। ਇੱਥੇ ਆ ਕੇ ਬੱਚਿਆਂ ਦੇ ਮਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਵੀ ਪੈਦਾ ਹੁੰਦੀ ਹੈ। ਇੱਥੇ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਵੀ ਕਦਮ ਚੁੱਕੇ ਜਾ ਰਹੇ ਹਨ। ਦੱਸ ਦੇਈਏ ਕਿ ਨਡਾਬੇਟ ਸੀਮਾ ਦਰਸ਼ਨ ਪ੍ਰੋਜੈਕਟ ਦੇਸ਼ ਵਿੱਚ ਬੀਐਸਐਫ ਦਾ ਪਹਿਲਾ ਅਤਿ ਆਧੁਨਿਕ ਪ੍ਰੋਜੈਕਟ ਹੈ।

Amit Shah inaugurates Indo-Pak border viewing point in Gujarat's Nada BetAmit Shah inaugurates Indo-Pak border viewing point in Gujarat's Nada Bet

ਜੋ ਬੀ.ਐੱਸ.ਐੱਫ. ਦਾ ਵਿਕਾਸ, ਯੁੱਧ, ਉਸ ਦੀ ਭੂਮਿਕਾ, ਉਪਲੱਬਧੀਆਂ ਅਤੇ ਸ਼ਹੀਦਾਂ ਦੀ ਗੌਰਵਸ਼ਾਲੀ ਇਤਿਹਾਸ ਚਿੱਤਰ ਦੇ ਰੂਪ ਵਿਚ ਦਰਸ਼ਨ ਕਰਵਾਏਗਾ। ਸ਼ਾਹ ਨੇ ਕਿਹਾ ਕਿ ਇਹ ਸੀਮਾ ਦਰਸ਼ਨ ਪ੍ਰਾਜੈਕਟ ਬੀ. ਐੱਸ. ਐੱਫ. ਦੀ ਵੀਰਤਾ ਨੂੰ ਵੇਖਦੇ ਹੋਏ ਵਾਹਗਾ ਬਾਰਡਰ ਪੈਟਰਨ ਦੇ ਆਧਾਰ ’ਤੇ ਸ਼ੁਰੂ ਹੋਇਆ ਹੈ। ਭਾਰਤ ਤੋਂ ਸੈਲਾਨੀ ਇੱਥੇ ਸੈਨਿਕਾਂ ਦੇ ਹੌਸਲੇ ਅਤੇ ਦੇਸ਼ ਭਗਤੀ ਨੂੰ ਦੇਖਣ ਲਈ ਆਉਣਗੇ।

Amit Shah inaugurates Indo-Pak border viewing point in Gujarat's Nada BetAmit Shah inaugurates Indo-Pak border viewing point in Gujarat's Nada Bet

ਨਡਾਬੇਟ ਸੀਮਾ ਦਰਸ਼ਨ ਪ੍ਰੋਜੈਕਟ ਗੁਜਰਾਤ ਨੂੰ ਵਿਸ਼ਵ ਸੈਰ-ਸਪਾਟਾ ਨਕਸ਼ੇ ਵਿੱਚ ਇੱਕ ਵਿਲੱਖਣ ਪਛਾਣ ਪ੍ਰਦਾਨ ਕਰੇਗਾ। ਸੀਮਾ ਦਰਸ਼ਨ ਪ੍ਰੋਗਰਾਮ ਸੈਲਾਨੀਆਂ ਨੂੰ ਨਡਾਬੇਟ ਜ਼ੀਰੋ ਪੁਆਇੰਟ 'ਤੇ ਸਾਡੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਤਾਇਨਾਤ BSF ਦੇ ਦਿਲਚਸਪ ਕੰਮ ਨੂੰ ਖੁਦ ਦੇਖਣ ਦਾ ਮੌਕਾ ਵੀ ਦੇਵੇਗਾ।

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement