
'ਭ੍ਰਿਸ਼ਟਾਚਾਰ ਨੂੰ ਲੈ ਕੇ ਕੇਜਰੀਵਾਲ ਸਰਕਾਰ ਤੋਂ ਦੁਖੀ' ਹਾਂ
Delhi News : ਦਿੱਲੀ ਦੀ 'ਆਪ' ਸਰਕਾਰ ਨੂੰ ਵੱਡਾ ਝਟਕਾ ਲੱਗਿਆ ਹੈ। ਦਿੱਲੀ ਦੇ 'ਆਪ' ਮੰਤਰੀ ਰਾਜਕੁਮਾਰ ਆਨੰਦ ਸਿੰਘ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਅਸਤੀਫਾ ਦਿੰਦੇ ਹੋਏ ਪਾਰਟੀ ਉਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਸਵਾਲ ਵੀ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ 'ਭ੍ਰਿਸ਼ਟਾਚਾਰ ਨੂੰ ਲੈ ਕੇ ਕੇਜਰੀਵਾਲ ਸਰਕਾਰ ਤੋਂ ਦੁਖੀ' ਹਾਂ। ਪਾਰਟੀ 'ਤੇ ਲੱਗ ਰਹੇ ਆਰੋਪਾਂ ਤੋਂ ਦੁਖੀ ਹਾਂ।
ਦੱਸਣਯੋਗ ਹੈ ਕਿ ਰਾਜ ਕੁਮਾਰ ਆਨੰਦ ਕੇਜਰੀਵਾਲ ਸਰਕਰ ਵਿੱਚ ਸਮਾਜ ਕਲਿਆਣ ਮੰਤਰੀ ਸਨ। ਆਨੰਦ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਦਲਿਤ ਵਿਧਾਇਕਾਂ ਜਾਂ ਪਰਿਸ਼ਦਾਂ ਦਾ ਕੋਈ ਸਨਮਾਨ ਨਹੀਂ ਹੁੰਦਾ। ਦਲਿਤਾਂ ਨੂੰ ਪ੍ਰਮੁੱਖ ਅਹੁਦੇ ਉਤੇ ਥਾਂ ਨਹੀਂ ਦਿੱਤੀ ਜਾਂਦੀ।
ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਮੰਤਰੀ ਰਾਜਕੁਮਾਰ ਆਨੰਦ ਨੇ ਆਮ ਆਦਮੀ ਪਾਰਟੀ ਅਤੇ ਮੰਤਰੀ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਰਾਜ ਕੁਮਾਰ ਆਨੰਦ ਕੇਜਰੀਵਾਲ ਸਰਕਾਰ ਵਿੱਚ ਸਮਾਜ ਕਲਿਆਣ ਮੰਤਰੀ ਸਨ।
ਦੱਸ ਦੇਈਏ ਕਿ 2020 ਵਿੱਚ ਰਾਜਕੁਮਾਰ ਆਨੰਦ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਪਟੇਲ ਨਗਰ ਤੋਂ ਵਿਧਾਇਕ ਬਣੇ ਸਨ।