NIA News: ਅਟਾਰੀ ਸਰਹੱਦ ’ਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਮਾਮਲੇ ਵਿਚ NIA ਦੀ ਕਾਰਵਾਈ; ਮੁੱਖ ਮੁਲਜ਼ਮ ਹਰਵਿੰਦਰ ਸਿੰਘ ਗ੍ਰਿਫ਼ਤਾਰ
Published : Apr 10, 2024, 10:18 am IST
Updated : Apr 10, 2024, 10:18 am IST
SHARE ARTICLE
NIA arrests key accused in 102 kg heroin haul at Attari (File)
NIA arrests key accused in 102 kg heroin haul at Attari (File)

ਅਫ਼ਗਾਨਿਸਤਾਨ ਤੋਂ ਭਾਰਤ ਪਹੁੰਚੀ 102.784 ਕਿਲੋ ਹੈਰੋਇਨ ਦਾ ਮਾਮਲਾ

NIA News: ਅਟਾਰੀ ਡਰੱਗ ਬਰਾਮਦਗੀ ਮਾਮਲੇ 'ਚ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੂੰ ਇਕ ਹੋਰ ਸਫਲਤਾ ਮਿਲੀ ਹੈ। ਇਸ 'ਚ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਦੀ ਪਛਾਣ ਹਰਵਿੰਦਰ ਸਿੰਘ ਉਰਫ਼ ਸੋਸ਼ੀ ਪੰਨੂ ਵਜੋਂ ਹੋਈ ਹੈ। ਇਸ ਗ੍ਰਿਫ਼ਤਾਰੀ ਦੇ ਨਾਲ ਹੀ ਇਸ ਮਾਮਲੇ ਵਿਚ ਹੁਣ ਤਕ 6 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ।

ਐਨਆਈਏ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਸ ਦੇ ਅੰਤਰਰਾਸ਼ਟਰੀ ਡਰੱਗ ਕਾਰਟੈਲ ਨਾਲ ਸਬੰਧ ਹਨ। ਇਸ 'ਚ ਭਾਰਤ 'ਚ ਨਸ਼ਿਆਂ ਦੇ ਕਾਰੋਬਾਰ ਨੂੰ ਵਧਾਉਣ ਅਤੇ ਵਿਦੇਸ਼ਾਂ 'ਚ ਬੈਠੇ ਮਾਸਟਰ ਮਾਈਂਡਾਂ ਨੂੰ ਪੈਸੇ ਭੇਜਣ ਦੀ ਵੱਡੀ ਸਾਜ਼ਿਸ਼ ਹੈ। ਦੱਸ ਦੇਈਏ ਕਿ ਇਹ ਮਾਮਲਾ ਦੋ ਵਾਰ ਨਸ਼ੇ ਦੀ ਬਰਾਮਦਗੀ ਤੋਂ ਬਾਅਦ ਸਾਹਮਣੇ ਆਇਆ ਸੀ। ਇਸ ਵਿਚ ਕਰੀਬ 102 ਕਿਲੋ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਜਿਸ ਦੀ ਕੀਮਤ ਕਰੀਬ 700 ਕਰੋੜ ਰੁਪਏ ਸੀ।

ਮਾਮਲੇ ਦੀ ਜਾਂਚ ਕਰਦੇ ਹੋਏ NIA ਨੇ ਪਾਇਆ ਕਿ ਇਹ ਖੇਪ ਦੁਬਈ 'ਚ ਬੈਠੇ ਸ਼ਾਹਿਦ ਅਹਿਮਦ ਉਰਫ ਕਾਜ਼ੀ ਅਬਦੁਲ ਵਦੂਦ ਦੇ ਨਿਰਦੇਸ਼ 'ਤੇ ਭੇਜੀ ਗਈ ਸੀ। ਇਸ ਨੂੰ ਅਫਗਾਨਿਸਤਾਨ ਵਿਚ ਬੈਠੇ ਨਜ਼ੀਰ ਅਹਿਮਦ ਕਾਨੀ ਨੇ ਭਾਰਤ ਭੇਜਿਆ ਸੀ। ਉਸ ਨੇ ਇਹ ਡਿਲੀਵਰੀ ਭਾਰਤ 'ਚ ਰਾਜ਼ੀ ਹੈਦਰ ਜ਼ੈਦੀ ਲਈ ਕਰਵਾਈ ਸੀ। ਜੇਕਰ ਇਹ ਖੇਪ ਨਾ ਫੜੀ ਗਈ ਹੁੰਦੀ ਤਾਂ ਯੋਜਨਾ ਮੁਤਾਬਕ ਇਹ ਲੋਕ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਸਪਲਾਈ ਕੀਤੀ ਜਾਣੀ ਸੀ।

ਇਸ ਮਾਮਲੇ ਵਿਚ ਪਹਿਲਾਂ ਰਾਜ਼ੀ ਹੈਦਰ ਜ਼ੈਦੀ ਅਤੇ ਵਿਪਿਨ ਮਿੱਤਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਕ ਹੋਰ ਮੁਲਜ਼ਮ ਅੰਮ੍ਰਿਤਪਾਲ ਸਿੰਘ ਨੂੰ 15 ਦਸੰਬਰ 2023 ਨੂੰ ਦੇਸ਼ ਛੱਡ ਕੇ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮਾਮਲੇ 'ਚ ਸ਼ਾਹਿਦ ਅਹਿਮਦ ਉਰਫ ਕਾਜ਼ੀ ਅਬਦੁਲ ਵਦੂਦ ਅਤੇ ਨਜ਼ੀਰ ਅਹਿਮਦ ਕਾਨੀ ਫਰਾਰ ਹਨ। 16 ਦਸੰਬਰ 2022 ਨੂੰ ਐਨਆਈਏ ਨੇ ਚਾਰ ਮੁਲਜ਼ਮਾਂ ਸ਼ਾਹਿਦ ਅਹਿਮਦ, ਨਜ਼ੀਰ ਅਹਿਮਦ ਕਾਨੀ, ਰਾਜ਼ੀ ਹੈਦਰ ਜ਼ੈਦੀ ਅਤੇ ਵਿਪਿਨ ਮਿੱਤਲ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ।

(For more Punjabi news apart from NIA arrests key accused in 102 kg heroin haul at Attari, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement