MP News: ਕਾਰਾਂ ਨਾਲ ਸਟੰਟ ਕਰ ਰਹੇ ਨੌਜਵਾਨਾਂ ਨੇ ਭਾਜਪਾ ਆਗੂਆਂ ਨੂੰ ਮਾਰੀ ਟੱਕਰ, ਦੋ ਦੀ ਮੌਤ, ਇੱਕ ਜ਼ਖ਼ਮੀ

By : BALJINDERK

Published : Apr 10, 2024, 12:28 pm IST
Updated : Apr 10, 2024, 1:01 pm IST
SHARE ARTICLE
ਕਾਰ
ਕਾਰ

MP News:ਨੌਜਵਾਨ ਸੀ ਸ਼ਰਾਬ ਦੇ ਨਸ਼ੇ ’ਚ, ਸਰਪੰਚ ਸੰਘ ਦੇ ਪ੍ਰਧਾਨ ਕਮਲੇਸ਼ ਯਾਦਵ ਤੇ ਭਾਜਪਾ ਦੇ ਜ਼ਿਲ੍ਹਾ ਮੰਤਰੀ ਆਨੰਦ ਮਗਰਾਣਾ ਦੀ ਹੋਈ ਮੌਤ, ਮਨੋਜ ਧਾਕੜ ਦੀ ਹਾਲਤ ਨਾਜ਼ੁਕ 

MP News: ਗੁਨਾ, ਮੱਧ ਪ੍ਰਦੇਸ਼ ਦੇ ਗੁਨਾ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਕਾਰ ਨੇ 3 ਭਾਜਪਾ ਨੇਤਾਵਾਂ ਨੂੰ ਟੱਕਰ ਮਾਰ ਦਿੱਤੀ ਹੈ। ਜਿਸ ਕਾਰਨ ਭਾਜਪਾ ਦੇ ਦੋ ਸੀਨੀਅਰ ਆਗੂਆਂ ਦੀ ਮੌਤ ਹੋ ਗਈ। ਹਾਦਸੇ ’ਚ ਜ਼ਖਮੀ ਹੋਏ ਤੀਜੇ ਭਾਜਪਾ ਨੇਤਾ ਨੂੰ ਗੰਭੀਰ ਹਾਲਤ ’ਚ ਇਲਾਜ ਲਈ ਭੋਪਾਲ ਰੈਫਰ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਕਾਰਾਂ ਨਾਲ ਸਟੰਟ ਕਰ ਰਹੇ ਨੌਜਵਾਨਾਂ ਨੇ ਭਾਜਪਾ ਆਗੂਆਂ ਨੂੰ ਕੁਚਲ ਦਿੱਤਾ। 

ਇਹ ਵੀ ਪੜੋ:Saudi Super Cup: ਰੋਨਾਲਡੋ ਨੂੰ ਮੈਚ ਦੌਰਾਨ ਆਇਆ ਗੁੱਸਾ, ਵਿਰੋਧੀ ਖਿਡਾਰੀ ਨੂੰ ਮਾਰੀ ਕੂਹਣੀ

ਜੋਤੀਰਾਦਿੱਤਿਆ ਸਿੰਧੀਆ ਨੇ ਜ਼ਿਲ੍ਹਾ ਹਸਪਤਾਲ ਪਹੁੰਚ ਕੇ ਜ਼ਖ਼ਮੀ ਭਾਜਪਾ ਆਗੂ ਦੇ ਇਲਾਜ ਦਾ ਪ੍ਰਬੰਧ ਕੀਤਾ ਅਤੇ ਡਾਕਟਰਾਂ ਨਾਲ ਗੱਲਬਾਤ ਕੀਤੀ।
ਹਾਦਸੇ ’ਚ ਭਾਜਪਾ ਨੇਤਾ ਕਮਲੇਸ਼ ਯਾਦਵ ਅਤੇ ਆਨੰਦ ਮਗਰਾਨਾ ਦੀ ਮੌਤ ਹੋ ਗਈ ਹੈ, ਜਦਕਿ ਮਨੋਜ ਧਾਕੜ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਹਾਦਸੇ ਤੋਂ ਗੁੱਸੇ ’ਚ ਆਈ ਭੀੜ ਨੇ ਦੋਸ਼ੀ ਨੌਜਵਾਨ ਨੂੰ ਫੜ ਲਿਆ, ਕੁੱਟਮਾਰ ਕੀਤੀ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ।

ਇਹ ਵੀ ਪੜੋ:Sports News : ਭਾਰਤੀ ਐਸ਼ਵਰਿਆ ਮਿਸ਼ਰਾ ਦਾ 2023 ਏਸ਼ੀਅਨ ਚੈਂਪੀਅਨਸ਼ਿਪ ਕਾਂਸੀ ਦਾ ਤਗਮਾ ਚਾਂਦੀ ’ਚ ਜਾਵੇਗਾ ਬਦਲ

ਮੁਲਜ਼ਮ ਫਲਾਇੰਗ ਅਕੈਡਮੀ ਦੇ ਮੁਲਾਜ਼ਮ ਦੱਸੇ ਜਾਂਦੇ ਹਨ। ਜਾਣਕਾਰੀ ਮੁਤਾਬਕ ਦੋਸ਼ੀ ਨੌਜਵਾਨ ਸ਼ਰਾਬ ਦੇ ਨਸ਼ੇ ’ਚ ਕਾਰ ’ਚ ਸਟੰਟ ਕਰ ਰਹੇ ਸਨ। ਭਾਜਪਾ ਦੇ ਲੋਕ ਸਭਾ ਦਫਤਰ ਦੇ ਬਾਹਰ ਭਾਜਪਾ ਨੇਤਾ ਕਮਲੇਸ਼ ਯਾਦਵ, ਆਨੰਦ ਮਗਰਾਣਾ ਅਤੇ ਮਨੋਜ ਧਾਕੜ ਆਪਣੇ ਦੋਪਹੀਆ ਵਾਹਨਾਂ ’ਤੇ ਬੈਠੇ ਸਨ। ਉਦੋਂ ਸਾਹਮਣੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਇੱਕ ਸੇਡਾਨ (ਕਾਰ) ਟੀਐਸ 08 ਜੇਬੀ 5420 ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ 200 ਮੀਟਰ ਤੱਕ ਛਾਲ ਮਾਰ ਕੇ ਦੋ ਟੁਕੜੇ ਹੋ ਗਿਆ। ਹਾਦਸੇ ’ਚ ਸਰਪੰਚ ਸੰਘ ਦੇ ਪ੍ਰਧਾਨ ਕਮਲੇਸ਼ ਯਾਦਵ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦੋਂਕਿ ਭਾਜਪਾ ਦੇ ਜ਼ਿਲ੍ਹਾ ਮੰਤਰੀ ਆਨੰਦ ਮਗਰਾਣਾ ਦੀ ਇਲਾਜ ਦੌਰਾਨ ਮੌਤ ਹੋ ਗਈ। ਕਿਰਾੜ ਧਾਕੜ ਸਮਾਜ ਦੇ ਜ਼ਿਲ੍ਹਾ ਪ੍ਰਧਾਨ ਅਤੇ ਭਾਜਪਾ ਆਗੂ ਮਨੋਜ ਧਾਕੜ ਨੂੰ ਗੰਭੀਰ ਹਾਲਤ ਵਿੱਚ ਭੋਪਾਲ ਰੈਫ਼ਰ ਕਰ ਦਿੱਤਾ ਗਿਆ।

ਇਹ ਵੀ ਪੜੋ:Gold Sliver Price: ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਲਗਾਤਾਰ ਦੂਜੇ ਦਿਨ ਤੋੜਿਆ ਰਿਕਾਰਡ 

ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਜੋਤੀਰਾਦਿੱਤਿਆ ਸਿੰਧੀਆ ਦੇਰ ਰਾਤ ਜ਼ਿਲ੍ਹਾ ਹਸਪਤਾਲ ਪੁੱਜੇ ਅਤੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ। ਜਯੋਤੀਰਾਦਿਤਿਆ ਨੇ ਡਾਕਟਰਾਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਜ਼ਖਮੀ ਮਨੋਜ ਧਾਕੜ ਦੇ ਇਲਾਜ ਲਈ ਪ੍ਰਬੰਧ ਕਰਨ ਦੇ ਨਿਰਦੇਸ਼ ਵੀ ਦਿੱਤੇ। ਜੋਤੀਰਾਦਿਤਿਆ ਸਿੰਧੀਆ ਨੇ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਹੈ।

ਇਹ ਵੀ ਪੜੋ:Delhi News : Paytm Payments Bank ਦੇ MD ਅਤੇ CEO ਸੁਰਿੰਦਰ ਚਾਵਲਾ ਨੇ ਦਿੱਤਾ ਅਸਤੀਫਾ

ਗੁਨਾ ਵਿੱਚ ਸੜਕ ਹਾਦਸਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਵੇਂ ਹੀ ਰਾਤ ਹੁੰਦੀ ਹੈ, ਨੌਜਵਾਨ ਆਪਣੇ ਵਾਹਨਾਂ ਨਾਲ ਸੁੰਨਸਾਨ ਸੜਕਾਂ ਨੂੰ ਰੇਸਿੰਗ ਜ਼ੋਨਾਂ ਵਿੱਚ ਬਦਲ ਦਿੰਦੇ ਹਨ। ਰੇਸਿੰਗ ਮੋਟਰਸਾਈਕਲ ਅਤੇ ਕਾਰਾਂ ਨਾਲ ਸਟੰਟ ਕਰਨਾ ਨੌਜਵਾਨਾਂ ਦਾ ਸ਼ੌਕ ਬਣ ਗਿਆ ਹੈ। ਬੇਕਾਬੂ ਰਫ਼ਤਾਰ ਨੂੰ ਕਾਬੂ ਕਰਨਾ ਪੁਲਿਸ ਲਈ ਵੀ ਚੁਣੌਤੀ ਸਾਬਤ ਹੋ ਰਿਹਾ ਹੈ।

ਇਹ ਵੀ ਪੜੋ:Bathinda News : ਪ੍ਰੇਮਿਕਾ ਨੇ ਆਪਣੇ ਹੀ ਪ੍ਰੇਮੀ ਦਾ ਬਲੇਡ ਨਾਲ ਵੱਢਿਆ ਗਲਾ 

 (For more news apart from Youth doing stunts with cars collided with BJP leaders, two died, one was injured  News in Punjabi, stay tuned to Rozana Spokesman)

Location: India, Madhya Pradesh, Guna

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement