
ਰਾਹੁਲ ਗਾਂਧੀ ਨੇ ਭਾਜਪਾ 'ਤੇ ਹਮਲਾ ਤੇਜ਼ ਕਰਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਵਿਚ ਇਸ ਪਾਰਟੀ ਦਾ ਮੁਕਾਬਲਾ ਹੀ ਕੋਈ ਨਹੀਂ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਕਰਨਾਟਕ ਵਿਚ ....
ਨਵੀਂ ਦਿੱਲੀ, ਰਾਹੁਲ ਗਾਂਧੀ ਨੇ ਭਾਜਪਾ 'ਤੇ ਹਮਲਾ ਤੇਜ਼ ਕਰਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਵਿਚ ਇਸ ਪਾਰਟੀ ਦਾ ਮੁਕਾਬਲਾ ਹੀ ਕੋਈ ਨਹੀਂ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਕਰਨਾਟਕ ਵਿਚ ਭਾਜਪਾ ਉਨ੍ਹਾਂ ਦੀ ਪਾਰਟੀ ਵਿਰੁਧ ਮੁਕਾਬਲੇ ਵਿਚ ਕਿਤੇ ਨਹੀਂ ਹੈ। ਰਾਹੁਲ ਨੇ ਰਾਜ ਸਿਧਾਰਮਈਆ ਸਰਕਾਰ ਅਤੇ ਇਸ ਤੋਂ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਸਰਕਾਰ ਦੇ ਕੰਮਕਾਜ ਦੇ ਤੁਲਨਾਤਮਕ ਵੇਰਵੇ ਦਾ ਗ੍ਰਾਫ਼ਿਕ ਵੀ ਟਵਿਟਰ 'ਤੇ ਪਾਇਆ। ਉਨ੍ਹਾਂ ਕਿਹਾ, 'ਭਾਰਤੀ ਅਰਥਵਿਵਸਥਾ ਨੌਜਵਾਨਾਂ ਨੂੰ ਨੌਕਰੀਆਂ ਦੇਣ ਵਿਚ ਨਾਕਾਮ ਰਹੀ ਹੈ ਕਿਉਂਕਿ ਸਰਕਾਰ ਕੋਲ ਕੋਈ ਪੱਕੀ ਨੀਤੀ ਨਹੀਂ ਹੈ।
Narendra Modi
ਉਨ੍ਹਾਂ ਕਿਹਾ, 'ਜਦ ਤਕ ਭਾਰਤ ਰੁਜ਼ਗਾਰ ਦੀ ਸਮੱਸਿਆ ਦਾ ਹੱਲ ਨਹੀਂ ਕਰਦਾ ਅਤੇ ਚੀਨ ਨਾਲ ਅਸਰਦਾਰ ਢੰਗ ਨਾਲ ਗੱਲਬਾਤ ਨਹੀਂ ਕਰਦਾ ਤਦ ਤਕ ਸਮਾਜ ਵਿਚ ਇਹ ਗੁੱਸਾ ਰਹੇਗਾ। ਉਨ੍ਹਾਂ ਕਿਹਾ ਕਿ ਫਸੇ ਹੋਏ ਕਰਜ਼ੇ ਵਸੂਲੇ ਨਹੀਂ ਜਾ ਰਹੇ। ਨੀਰਵ ਮੋਦੀ ਵਰਗੇ ਕਰਜ਼ੇ ਮੋੜੇ ਬਿਨਾਂ ਹੀ ਦੇਸ਼ ਛੱਡ ਕੇ ਦੌੜ ਗਏ। ਰਾਹੁਲ ਨੇ ਕਿਹਾ ਕਿ ਭਾਜਪਾ ਪ੍ਰਧਾਨ ਦੇ ਮੁੰਡੇ ਦੀ ਕੰਪਨੀਆਂ ਥੋੜੇ ਜਿਹੇ ਦਿਨਾਂ ਵਿਚ ਹੀ ਲੱਖਾਂ ਕਰੋੜਾਂ ਦੀ ਬਣ ਗਈ ਪਰ ਪ੍ਰਧਾਨ ਮੰਤਰੀ ਸਾਰਾ ਕੁੱਝ ਵੇਖ ਕੇ ਵੀ ਚੁੱਪ ਹਨ। (ਏਜੰਸੀ)