
ਭ੍ਰਿਸ਼ਟਾਚਾਰ ਵਿਰੋਧੀ ਇਕਾਈ ਨੇ ਪੀਡਬਲਿਊਡੀ ਘੋਟਾਲੇ ਦੇ ਸਿਲਸਿਲੇ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਇਕ ਰਿਸ਼ਤੇਦਾਰ ਨੂੰ ਗ੍ਰਿਫ਼ਤਾਰ ਕੀਤਾ। ...
ਨਵੀਂ ਦਿੱਲੀ, 10 ਮਈ : ਭ੍ਰਿਸ਼ਟਾਚਾਰ ਵਿਰੋਧੀ ਇਕਾਈ ਨੇ ਪੀਡਬਲਿਊਡੀ ਘੋਟਾਲੇ ਦੇ ਸਿਲਸਿਲੇ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਇਕ ਰਿਸ਼ਤੇਦਾਰ ਨੂੰ ਗ੍ਰਿਫ਼ਤਾਰ ਕੀਤਾ। ਏਸੀਬੀ ਮੁਖੀ ਅਰਵਿੰਦ ਦੀਪ ਨੇ ਦਸਿਆ ਕਿ ਕੇਜਰੀਵਾਲ ਦੇ ਸਾਢੂ ਦੇ ਬੇਟੇ ਵਿਨੈ ਬੰਸਲ ਨੂੰ ਵੀਰਵਾਰ ਸਵੇਰੇ ਗ੍ਰਿਫ਼ਤਾਰ ਕਰ ਲਿਆ ਗਿਆ। ਏਸੀਬੀ ਨੇ ਪਿਛਲੇ ਸਾਲ ਨੌਂ ਮਈ ਨੂੰ ਤਿੰਨ ਐਫ਼ਆਈਆਰ ਦਰਜ ਕੀਤੀਆਂ ਸਨ। ਇਸ ਵਿਚੋਂ ਇਕ ਐਫ਼ਆਈਆਰ ਸੁਰੇਂਦਰ ਬੰਸਲ ਦੁਆਰਾ ਬਣਾਈ ਕੰਪਨੀ ਵਿਰੁਧ ਵੀ ਦਰਜ ਹੋਈ ਸੀ। ਸੁਰੇਂਦਰ ਬੰਸਲ ਮੁੱਖ ਮੰਤਰੀ ਦੇ ਸਾਢੂ ਹਨ। ਐਫ਼ਆਈਆਰ, ਰੇਣੂ ਕੰਸਟਰਕਸ਼ਨ ਸਮੇਤ ਤਿੰਨ ਕੰਪਨੀਆਂ ਵਿਰੁਧ ਦਰਜ ਕੀਤੀ ਗਈ ਸੀ।
PWD
ਇਕ ਸ਼ਿਕਾਇਤ ਵਿਚ ਰੋਡਸ ਐਂਟਰੀ ਕਰਪਸ਼ਨ ਆਰਗਨਾਈਜੇਸ਼ਨ (ਆਰਏਸੀਓ) ਦੇ ਸੰਸਥਾਪਕ ਰਾਹੁਲ ਸ਼ਰਮਾ ਨੇ ਇਲਜ਼ਾਮ ਲਗਾਇਆ ਕਿ ਕੇਜਰੀਵਾਲ ਅਤੇ ਪੀਡਬਲਿਊਡੀ ਮੰਤਰੀ ਸਤਿਏਂਦਰ ਜੈਨ ਨੇ ਬੰਸਲ ਨੂੰ ਠੇਕਾ ਦੇਣ ਲਈ ਅਪਣੇ ਅਹੁਦੇ ਦਾ ਦੁਰਉਪਯੋਗ ਕੀਤਾ। ਹਾਲਾਂਕਿ ਐਫ਼ਆਈਆਰ ਵਿਚ ਉਨ੍ਹਾਂ ਦਾ ਨਾਮ ਨਹੀਂ ਸੀ। ਰਾਸ਼ਟਰੀ ਰਾਜਧਾਨੀ ਵਿਚ ਉਸਾਰੀ ਪਰਯੋਜਨਾਵਾਂ ਦੀ ਨਿਗਰਾਨੀ ਕਰਨ ਦਾ ਦਾਅਵਾ ਕਰਨ ਵਾਲੇ ਸੰਗਠਨ ਆਰਏਸੀਓ ਨੇ ਇਲਜ਼ਾਮ ਲਗਾਇਆ ਕਿ ਬੰਸਲ ਨਾਲ ਜੁੜੀ ਇਕ ਕੰਪਨੀ ਉਤਰ-ਪੱਛਮ ਦਿੱਲੀ ਵਿਚ ਹੋਣ ਵਾਲੇ ਇਕ ਪਾਣੀ ਨਿਕਾਸੀ ਵਿਵਸਥਾ ਦੇ ਉਸਾਰੀ ਵਿਚ ਵਿੱਤੀ ਅਨਿਅਮਿਤਤਾਵਾਂ ਵਿਚ ਸ਼ਾਮਿਲ ਹੈ। ਇਸ ਵਿਚ ਇਹ ਵੀ ਇਲਜ਼ਾਮ ਲਗਾਇਆ ਗਿਆ ਕਿ ਬਿਨਾਂ ਪੂਰਾ ਹੋਏ ਕੰਮਾਂ ਲਈ ਲੋਕ ਉਸਾਰੀ ਵਿਭਾਗ (ਪੀਡਬਲਿਊਡੀ) ਨੂੰ ਭੇਜਿਆ ਗਿਆ ਬਿਲ ‘ਫਰਜੀ ਅਤੇ ਮਨਗਢੰਤ’ ਹੈ।