
ਭਾਜਪਾ ਲੋਕਾਂ ਦਾ ਅਪਣੀ ਅਸਫ਼ਲਤਾ ਤੋਂ ਧਿਆਨ ਹਟਾਉਣ ਲਈ ਉੱਠਾ ਰਹੀ ਹੈ ਰਾਸ਼ਟਰੀ ਸੁਰੱਖਿਆ ਦਾ ਮੁੱਦਾ
ਨਵੀਂ ਦਿੱਲੀ: ਬਸਪਾ ਸੁਪਰੀਮੋ ਮਾਇਆਵਤੀ ਨੇ ਵੀਰਵਾਰ ਨੂੰ ਭਾਜਪਾ ਤੇ ਕਾਂਗਰਸ ਜਿੰਨੀ ਭ੍ਰਿਸ਼ਟ ਹੋਣ ਦਾ ਅਰੋਪ ਲਗਾਇਆ । ਉਸ ਨੇ ਅਪਣੀ ਪਾਰਟੀ ਅਤੇ ਉਹਨਾਂ ਦੇ ਗਠਜੋੜ ਸਹਿਯੋਗੀਆਂ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ। ਮਾਇਆਵਤੀ ਨੇ ਬਸਪਾ ਅਤੇ ਉਸ ਦੀ ਸਹਿਯੋਗੀ ਲੋਕਤੰਤਰ ਸੁਰੱਖਿਆ ਪਾਰਟੀ ਦੀ ਸੰਯੁਕਤ ਰੈਲੀ ਵਿਚ ਦਾਅਵਾ ਕੀਤਾ ਕਿ ਕਾਂਗਰਸ ਅਤੇ ਭਾਜਪਾ ਦਲਿਤਾਂ ਦੇ ਸਹਿਯੋਗ ਨਾਲ ਹੀ ਸੱਤਾ ਵਿਚ ਆਈ ਹੈ ਪਰ ਇਹਨਾਂ ਨੇ ਦਲਿਤਾਂ ਲਈ ਕੁੱਝ ਨਹੀਂ ਕੀਤਾ।
Congress Party
ਉਹਨਾਂ ਨੇ ਰੈਲੀ ਵਿਚ ਕਿਹਾ ਕਿ ਉਹਨਾਂ ਨੂੰ ਦੁਬਾਰਾ ਸੱਤਾ ਵਿਚ ਨਹੀਂ ਆਉਣ ਦੇਣਾ ਚਾਹੀਦਾ। ਬਸਪਾ ਵੱਲੋਂ ਲੋਕ ਸਭਾ ਸੀਟ ਤੋਂ ਸ਼ਸ਼ੀ ਸੈਨੀ ਉਮੀਦਵਾਰ ਹੈ। ਮਾਇਆਵਤੀ ਨੇ ਅੱਗੇ ਕਿਹਾ ਕਿ ਕਾਂਸ਼ੀਰਾਮ ਦਲਿਤਾਂ ਦੀ ਹਾਲਤ ਨੂੰ ਸਮਝਦੇ ਸਨ ਅਤੇ ਉਹਨਾਂ ਨੇ ਉਹਨਾਂ ਨੂੰ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਅਤੇ ਏਕਤਾ ਲਈ ਦੇਸ਼ ਵਿਚ ਅੰਦੋਲਨ ਚਲਾਇਆ ਸੀ ਇਸ ਤੋਂ ਬਾਅਦ ਉਹਨਾਂ ਨੇ ਬਸਪਾ ਦੀ ਸਥਾਪਨਾ ਕੀਤੀ ਸੀ।
BJP
ਮਾਇਆਵਤੀ ਨੇ ਕਾਂਗਰਸ ’ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਉਸ ਨੇ ਦਹਾਕਿਆਂ ਤਕ ਦੇਸ਼ ਦਾ ਸ਼ਾਸ਼ਨ ਚਲਾਇਆ ਸੀ ਪਰ ਗਰੀਬੀ ਖ਼ਤਮ ਕਰਨ ਵਿਚ ਅਸਫ਼ਲ ਰਹੇ। ਬਸਪਾ ਮੁੱਖੀ ਨੇ ਕਿਹਾ ਕਿ ਕਾਂਗਰਸ ਵਾਂਗ ਭਾਜਪਾ ਨੇ ਵੀ ਉਦਯੋਗਪਤੀਆੰ ਅਤੇ ਅਮੀਰਾਂ ਦਾ ਹਿੱਤ ਦੇਖਿਆ ਹੈ। ਪੰਜ ਸਾਲ ਦੇ ਅਪਣੇ ਕਾਰਜਕਾਲ ਵਿਚ ਭਾਜਪਾ ਨੇ ਕੁੱਝ ਵੀ ਨਹੀਂ ਕੀਤਾ। ਉਹਨਾਂ ਨੇ ਸਿਰਫ ਭਾਸ਼ਣ ਹੀ ਦਿੱਤੇ ਹਨ। ਇਹ ਕੰਮ ਨਹੀਂ ਆਉਣ ਵਾਲੇ। ਭਾਜਪਾ ਨੇ ਅਪਣੀਆਂ ਕਮੀਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਰਾਸ਼ਟਰੀ ਸੁਰੱਖਿਆ ਦਾ ਮੁੱਦਾ ਉਠਾ ਹੋਇਆ ਹੈ।