
ਮਾਇਆਵਤੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਰਾਖਵੇਂਕਰਨ ਦੇ ਮੁੱਦੇ ‘ਤੇ ਦੇਸ਼ ਨੂੰ ਗੁੰਮਰਾਹ ਕਰਨ ਦੇ ਇਲਜ਼ਾਮ ਲਗਾਏ ਹਨ।
ਨਵੀਂ ਦਿੱਲੀ: ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਮਾਇਆਵਤੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਰਾਖਵੇਂਕਰਨ ਦੇ ਮੁੱਦੇ ‘ਤੇ ਦੇਸ਼ ਨੂੰ ਗੁੰਮਰਾਹ ਕਰਨ ਦੇ ਇਲਜ਼ਾਮ ਲਗਾਏ ਹਨ। ਮਾਇਆਵਤੀ ਨੇ ਬੁੱਧਵਾਰ ਨੂੰ ਇਸ ਦੇ ਸਬੰਧ ਵਿਚ ਇਕ ਟਵੀਟ ਕੀਤਾ ਹੈ। ਉਹਨਾਂ ਨੇ ਟਵੀਟ 'ਤੇ ਲਿਖਿਆ ਕਿ ਪੀਐਮ ਮੋਦੀ ਵੱਲੋਂ ਰਾਖਵੇਂਕਰਨ ‘ਤੇ ਦੇਸ਼ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਜਾਰੀ ਹੈ ਕਿ ਇਸ ਨੂੰ ਖਤਮ ਨਹੀਂ ਕੀਤਾ ਜਾਵੇਗਾ।
पीएम श्री मोदी द्वारा आरक्षण पर भी देश को गुमराह करने का प्रयास जारी है कि इसे खत्म नहीं किया जाएगा जो वास्तव में इनकी एक और जुमलेबाजी है क्योंकि कांग्रेस की तरह इनके शासनकाल में भी एससी/ एसटी /ओबीसी आरक्षण की व्यवस्था को पूरी तरह से निष्क्रिय व निष्प्रभावी बना दिया गया है,क्यों?
— Mayawati (@Mayawati) April 24, 2019
ਮਾਇਆਵਤੀ ਨੇ ਕਿਹਾ ਕਿ ਅਸਲ ਵਿਚ ਇਹ ਮੋਦੀ ਦੀ ਇਕ ਹੋਰ ਗੱਪ ਹੈ ਕਿਉਂਕਿ ਕਾਂਗਰਸ ਦੀ ਤਰ੍ਹਾਂ ਇਨ੍ਹਾਂ ਦੇ ਸ਼ਾਸਨਕਾਲ ਵਿਚ ਵੀ ਐਸਸੀ/ ਐਸਟੀ/ਓਬੀਸੀ ਰਾਖਵੇਂਕਰਨ ਦੀ ਵਿਵਸਥਾ ਨੂੰ ਪੂਰੀ ਤਰ੍ਹਾਂ ਬੇਅਸਰ ਕਰ ਦਿੱਤਾ ਗਿਆ ਹੈ। ਮਾਇਆਵਤੀ ਨੇ ਸਵਾਲ ਕੀਤਾ ਕਿ ਇਸ ਤੋਂ ਇਲਾਵਾ ਦਲਿਤਾਂ, ਆਦਿਵਾਸੀਆਂ ਅਤੇ ਓਬੀਸੀ ਵਰਗਾਂ ਲਈ ਸਰਕਾਰੀ ਨੌਕਰੀਆਂ ਵਿਚ ਰਾਖਵੀਆਂ ਲੱਖਾਂ ਅਸਾਮੀਆਂ ਨੂੰ ਨਾ ਭਰ ਕੇ, ਲੋਕਾਂ ਦਾ ਹੱਕ ਮਾਰਨ ਦਾ ਕੰਮ ਭਾਜਪਾ ਦੀ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਕਿਉਂ ਕੀਤਾ ਜਾ ਰਿਹਾ ਹੈ? ਉਹਨਾਂ ਕਿਹਾ ਕਿ ਭਾਜਪਾ ਅਤੇ ਪ੍ਰਧਾਨ ਮੰਤਰੀ ਮੋਦੀ ਪਹਿਲਾਂ ਇਸ ਦਾ ਹਿਸਾਬ ਦੇਣ।
पीएम श्री मोदी ने अपने मन की बात सुनकर मनमानी की व स्वार्थ के लिए अपनी जाति को पिछड़ा वर्ग घोषित कर दिया, किन्तु बीएसपी-सपा-आरएलडी ने जनता के मन की बात सुनी, समझी और उसका सम्मान करके व्यापक जनहित व देशहित हेतु आपस में गठबंधन किया जिससे जनता में उमंग पर बीजेपी की बौखलाहट स्पष्ट है
— Mayawati (@Mayawati) April 21, 2019
ਬਸਪਾ ਦੀ ਪ੍ਰਧਾਨ ਮਾਇਆਵਤੀ ਨੇ ਐਤਵਾਰ ਨੂੰ ਪੀਐਮ ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਟਵੀਟ ਕੀਤਾ ਸੀ। ਉਹਨਾਂ ਨੇ ਟਵੀਟ ਵਿਚ ਲਿਖਿਆ ਕਿ ਨਰੇਂਦਰ ਮੋਦੀ ਯੂਪੀ ਵਿਚ ਘੁੰਮ ਕੇ ਕਹਿ ਰਹੇ ਹਨ ਕਿ ਯੂਪੀ ਨੇ ਉਹਨਾਂ ਨੂੰ ਦੇਸ਼ ਦਾ ਪੀਐਮ ਬਣਾਇਆ ਹੈ ਜੋ ਕਿ ਸਹੀ ਹੈ ਪਰ ਉਹਨਾਂ ਨੇ ਯੂਪੀ ਦੀ 22 ਕਰੋੜ ਜਨਤਾ ਨਾਲ ਵਿਸ਼ਵਾਸ਼ ਘਾਤ ਕਿਉਂ ਕੀਤਾ ਹੈ? ਮਾਇਆਵਤੀ ਨੇ ਕਿਹਾ ਕਿ ਜੇਕਰ ਯੂਪੀ ਮੋਦੀ ਨੂੰ ਪੀਐਮ ਬਣਾ ਸਕਦਾ ਹੈ ਤਾਂ ਉਹ ਉਹਨਾਂ ਨੂੰ ਉਸੇ ਕੁਰਸੀ ਤੋਂ ਉਤਾਰ ਵੀ ਸਕਦਾ ਹੈ ਜਿਸਦੀ ਪੂਰੀ ਤਿਆਰੀ ਦੇਖਣ ਨੂੰ ਮਿਲ ਰਹੀ ਹੈ।