ਸਰਕਾਰ ਨੇ ਗਰੀਬਾਂ ਨੂੰ ਦਿੱਤੀ ਰਾਹਤ!, 1 ਜੂਨ ਤੋ ਦੇਸ਼ ਚ ਘੱਟ ਕੀਮਤ ਤੇ ਕਿਤੇ ਵੀ ਖ੍ਰੀਦ ਸਕੋਂਗੇ ਰਾਸ਼ਨ
Published : May 10, 2020, 10:29 am IST
Updated : May 10, 2020, 10:29 am IST
SHARE ARTICLE
Photo
Photo

ਕਰੋਨਾ ਵਾਇਰਸ ਕਾਰਨ ਚੱਲ ਰਹੇ ਲੌਕਡਾਊਨ ਵਿਚ ਜਿੱਥੇ ਲੋਕਾਂ ਦੇ ਕੰਮਕਾਰ ਬੰਦ ਹੋਣ ਤੋਂ ਬਾਅਦ ਉਹ ਘਰ ਬੈਠੇ ਹਨ।

ਨਵੀਂ ਦਿੱਲੀ : ਕਰੋਨਾ ਵਾਇਰਸ ਕਾਰਨ ਚੱਲ ਰਹੇ ਲੌਕਡਾਊਨ ਵਿਚ ਜਿੱਥੇ ਲੋਕਾਂ ਦੇ ਕੰਮਕਾਰ ਬੰਦ ਹੋਣ ਤੋਂ ਬਾਅਦ ਉਹ ਘਰ ਬੈਠੇ ਹਨ। ਉੱਥੇ ਹੀ ਹੁਣ ਕੇਂਦਰ ਸਰਕਾਰ ਨੇ 1 ਜੂਨ ਤੋਂ 20 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਮਹੱਤਵਕਾਂਸ਼ੀ ਰਾਸ਼ਨ ਕਾਰਡ ਪੋਰਟੇਬਿਲਟੀ ਸੇਵਾ ‘ਇਕ ਰਾਸ਼ਟਰ ਇਕ ਰਾਸ਼ਨ ਕਾਰਡ’ ਨੂੰ ਲਾਗੂ ਕਰਨ ਦੀ ਤਿਆਰੀ ਵਿਚ ਹੈ। ਇਕ ਰਾਸ਼ਟਰ, ਇਕ ਰਾਸ਼ਨ ਕਾਰਡ ਦੀ ਯੋਜਨਾ ਇਸ ਸਮੇਂ ਵਿਚ ਕਾਫੀ ਮਹੱਤਵਪੂਰਨ ਸਿੱਧ ਹੋ ਰਹੀ ਹੈ। ਉੱਥੇ ਹੀ ਸੁਪਰੀਮ ਕੋਰਟ ਦੇ ਵੱਲੋਂ ਵੀ ਕੇਂਦਰ ਸਰਕਾਰ ਨੂੰ ਕਿਹਾ ਗਿਆ ਹੈ ਕਿ ਇਕ ਰਾਸ਼ਟਰ ਇਕ ਰਾਸ਼ਨ ਕਾਰਡ ਦੀ ਯੋਗਨਾ ਨੂੰ ਆਪਣਾਉਣ ਤੇ ਵਿਚਾਰ ਕੀਤਾ ਜਾਵੇ ਤਾਂ ਕਿ ਲੌਕਡਾਊਨ ਦੇ ਵਿਚ ਕੰਮਕਾਰ ਤੋਂ ਵਾਝੇਂ ਹੋ ਚੁੱਕੇ ਮਜ਼ਦੂਰ ਅਤੇ ਗਰੀਬ ਤਬਕੇ ਨੂੰ ਘੱਟ ਕੀਮਤ ਤੇ ਰਾਸ਼ਨ ਮਿਲ ਸਕੇ।

photophoto

ਦੱਸ ਦੱਈਏ ਕਿ ਇਸ ਮਹਿਲਕਦਮੀਂ ਦੇ ਤਹਿਤ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਦੇ ਤਹਿਤ ਯੋਗ ਲਾਭਪਤੀ ਇਸ ਰਾਸ਼ਨ ਕਾਰਡ ਦੀ ਵਰਤੋਂ ਕਰਕੇ ਦੇਸ਼ ਵਿਚ ਕਿਤੇ ਵੀ ਉਚਿਤ ਮੂਲ ਦੀਆਂ ਦੁਕਾਨਾਂ ਤੋਂ ਘੱਟ ਕੀਮਤ ਤੇ ਆਪਣੇ ਹਿੱਸੇ ਦਾ ਰਾਸ਼ਨ ਲੈ ਸਕਣਗੇ। ਇਸ ਬਾਰੇ ਜਾਣਕਾਰੀ ਦਿੰਦਿਆ ਰਾਮ ਵਿਲਾਸ ਪਾਸਵਾਨ ਨੇ ਕਿਹਾ ਕਿ ਇਸ ਦੇ ਅੰਤਰਗਤ ਹੁਣ ਤੱਕ 17 ਰਾਜਾਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਨੂੰ ਜੋੜਿਆ ਜਾ ਚੁੱਕਿਆ ਹੈ ਅਤੇ ਹੁਣ ਓਡੀਸ਼ਾ, ਮਿਜ਼ੋਰਮ ਅਤੇ ਨਾਗਾਲੈਂਡ ਵਰਗੇ ਤਿੰਨ ਹੋਰ ਰਾਜ ਵੀ ਤਿਆਰ ਕੀਤੇ ਜਾ ਰਹੇ ਹਨ। 1 ਜੂਨ ਤੋਂ ਕੁੱਲ 20 ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਰਾਸ਼ਨ ਕਾਰਡ ਪੋਰਟੇਬਿਲਟੀ ਦੀ ਸ਼ੁਰੂਆਤ ਲਈ ਤਿਆਰ ਹੋਣਗੇ।

Top 15 statement of pm narendra modi to whole nation on coronavirus lockdowncoronavirus lockdown

ਇਸ ਯੋਜਨਾ ਦੇ ਤਹਿਤ, ਪੀਡੀਐਸ ਦੇ ਲਾਭਪਾਤਰੀਆਂ ਦੀ ਪਛਾਣ ਉਨ੍ਹਾਂ ਦੇ ਆਧਾਰ ਕਾਰਡ 'ਤੇ ਇਕ ਇਲੈਕਟ੍ਰਾਨਿਕ ਪੁਆਇੰਟ ਆਫ ਸੇਲ (ਪੀਓਐਸ) ਉਪਕਰਣ ਨਾਲ ਕੀਤੀ ਜਾਏਗੀ। ਇਸ ਯੋਜਨਾ ਨੂੰ ਦੇਸ਼ ਭਰ ਵਿੱਚ ਲਾਗੂ ਕਰਨ ਲਈ, ਸਾਰੀਆਂ ਪੀਡੀਐਸ ਦੁਕਾਨਾਂ ਤੇ ਪੀਓਐੱਮ ਮਸ਼ੀਨਾਂ ਲਗਾਈਆਂ ਜਾਣਗੀਆਂ। ਜਿਵੇਂ-ਜਿਵੇਂ ਰਾਜ ਪੀਡੀਐਸ ਦੁਕਾਨਾਂ 'ਤੇ 100% ਪੀਓਐਸ ਮਸ਼ੀਨਾਂ ਦੀ ਰਿਪੋਰਟ ਦੇਣਗੇ, ਉਸੇ ਤਰ੍ਹਾਂ ਉਨ੍ਹਾਂ ਨੂੰ' ਇਕ ਰਾਸ਼ਟਰ, ਇਕ ਰਾਸ਼ਨ ਕਾਰਡ 'ਯੋਜਨਾ ਵਿਚ ਸ਼ਾਮਲ ਕੀਤਾ ਜਾਵੇਗਾ। ਇਸ ਯੋਜਨਾ ਦੇ ਲਾਗੂ ਹੋਣ ਤੋਂ ਬਾਅਦ ਲਾਭਪਾਤਰੀ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਕਿਸੇ ਵੀ ਰਾਸ਼ਨ ਡੀਲਰ ਤੋਂ ਆਪਣੇ ਕਾਰਡ ਉੱਤੇ ਰਾਸ਼ਨ ਲੈ ਸਕਣਗੇ।

photophoto

ਉਨ੍ਹਾਂ ਨੂੰ ਨਾ ਤਾਂ ਪੁਰਾਣਾ ਰਾਸ਼ਨ ਕਾਰਡ ਸਪੁਰਦ ਕਰਨਾ ਹੋਵੇਗਾ ਅਤੇ ਨਾ ਹੀ ਨਵੀਂ ਜਗ੍ਹਾ 'ਤੇ ਰਾਸ਼ਨ ਕਾਰਡ ਬਣਾਉਣਾ ਹੋਵੇਗਾ। ਇਸ ਰਾਸ਼ਨ ਕਾਰਡ ਨੂੰ ਦੋ ਭਾਸ਼ਾਵਾਂ ਵਿਚ ਜਾਰੀ ਕੀਤਾ ਜਾਵੇਗਾ। ਇਕ ਭਾਸਾ ਉਸ ਸੂਬੇ ਨਾਲ ਸਬੰਧਿਤ ਹੋਵੇਗੇ ਅਤੇ ਦੂਜੀ ਅੰਗਰੇਜੀ ਜਾਂ ਫਿਰ ਹਿੰਦ ਵਿਚੋਂ ਸਲੈਕਟ ਕਰਨੀ ਪਵੇਗੀ। ਦੱਸ ਦੱਈਏ ਕਿ ਭਾਰਤ ਦਾ ਕੋਈ ਵੀ ਕਾਨੂੰਨੀ ਨਾਗਰਿਕ ਇਸ ਲਈ ਅਪਲਾਈ ਕਰ ਸਕਦਾ ਹੈ। 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਉਨ੍ਹਾਂ ਦੇ ਮਾਤਾ- ਪਿਤਾ ਦੇ ਰਾਸ਼ਨ ਕਾਰਡ ਵਿਚ ਜੋੜਿਆ ਜਾਵੇਗਾ। ਇਨ੍ਹਾਂ ਕਾਰਡ ਧਾਰਕਾਂ ਨੂੰ 5 ਕਿਲੋ ਚੌਲ 3 ਰੁਪਏ ਦੇ ਹਿਸਾ ਨਾਲ ਅਤੇ ਕਣਕ 2 ਰੁਪਏ ਕਿਲੋ ਦੇ ਹਿਸਾਬ ਨਾਲ ਦਿੱਤੀ ਜਾਵੇਗੀ।

filefile

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement