
India bombed Pakistan's airbase : ਭਾਰਤ ਦੀ ਸਖ਼ਤ ਕਾਰਵਾਈ ਨਾਲ ਟੁੱਟੀ ਪਾਕਿਸਤਾਨ ਦੀ ਕਮਰ
India bombed Pakistan's Rahim Yar Khan airbase Latest News in Punjabi : ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਵਿਚਕਾਰ, ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਭਾਰਤੀ ਫ਼ੌਜ ਨੇ ਕਿਹਾ ਕਿ ਉਨ੍ਹਾਂ ਨੇ ਪਾਕਿਸਤਾਨ ਦੇ ਰਹੀਮ ਯਾਰ ਖਾਨ ਏਅਰਬੇਸ 'ਤੇ ਹਮਲਾ ਕੀਤਾ ਹੈ, ਜਿਸ ਨਾਲ ਪਾਕਿਸਤਾਨ ਨੂੰ ਭਾਰੀ ਨੁਕਸਾਨ ਹੋਇਆ ਹੈ।
ਜਾਣਕਾਰੀ ਪਾਕਿਸਤਾਨ ਦਾ ਇਕ ਹੋਰ ਏਅਰਬੇਸ ਚਰਚਾ ਵਿਚ ਆ ਗਿਆ ਹੈ, ਜਿਸ ’ਤੇ ਭਾਰਤ ਨੇ ਹਮਲਾ ਕੀਤਾ ਹੈ। ਇਸ ਦਾ ਨਾਮ ਰਹੀਮ ਯਾਰ ਖ਼ਾਨ ਏਅਰਬੇਸ ਹੈ। ਰਹੀਮ ਯਾਰ ਖ਼ਾਨ ਏਅਰਬੇਸ ਨੂੰ ਵੀ ਭਾਰਤ ਨੇ ਨਿਸ਼ਾਨਾ ਬਣਾਇਆ ਅਤੇ ਹਮਲਾ ਕਰ ਕੇ ਉਡਾ ਦਿਤਾ ਗਿਆ। ਇਸ ਹਮਲੇ ਵਿਚ ਏਅਰਬੇਸ ਦੇ ਕੁੱਝ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ। ਰਹੀਮ ਯਾਰ ਖ਼ਾਨ ਏਅਰਬੇਸ ਪਾਕਿਸਤਾਨ ਹਵਾਈ ਸੈਨਾ (PAF) ਦਾ ਇਕ ਸਰਗਰਮ ਫ਼ੌਜੀ ਏਅਰਬੇਸ ਨਹੀਂ ਹੈ, ਸਗੋਂ ਇਕ ਅੰਤਰਰਾਸ਼ਟਰੀ ਹਵਾਈ ਅੱਡਾ ਵੀ ਹੈ ਅਤੇ ਇਸ ਤਰ੍ਹਾਂ ਇਸ ਦਾ ਅੰਤਰਰਾਸ਼ਟਰੀ ਮਹੱਤਵ ਜਿਆਦਾ ਹੈ।
ਜਾਣਕਾਰੀ ਅਨੁਸਾਰ ਰਹੀਮ ਯਾਰ ਖਾਨ ਏਅਰਬੇਸ ਨੂੰ ਅਧਿਕਾਰਤ ਤੌਰ 'ਤੇ ਸ਼ੇਖ ਜ਼ਾਇਦ ਅੰਤਰਰਾਸ਼ਟਰੀ ਹਵਾਈ ਅੱਡਾ ਕਿਹਾ ਜਾਂਦਾ ਹੈ। ਇਹ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਰਹੀਮ ਯਾਰ ਖ਼ਾਨ ਸ਼ਹਿਰ ਵਿਚ ਸਥਿਤ ਇਕ ਪ੍ਰਮੁੱਖ ਹਵਾਈ ਅੱਡਾ ਹੈ। ਇਹ ਏਅਰਬੇਸ ਰਹੀਮ ਯਾਰ ਖ਼ਾਨ ਸ਼ਹਿਰ ਤੋਂ ਲਗਭਗ 4.6 ਕਿਲੋਮੀਟਰ (2.9 ਮੀਲ) ਦੱਖਣ-ਪੱਛਮ ਵਿਚ ਸਥਿਤ ਹੈ। ਇਹ ਹਵਾਈ ਅੱਡਾ ਸਿਵਲ ਹਵਾਬਾਜ਼ੀ ਲਈ ਵਰਤਿਆ ਜਾਂਦਾ ਹੈ ਅਤੇ ਪਾਕਿਸਤਾਨ ਸਿਵਲ ਏਵੀਏਸ਼ਨ ਅਥਾਰਟੀ (ਪੀਸੀਏਏ) ਦੁਆਰਾ ਚਲਾਇਆ ਜਾਂਦਾ ਹੈ।