India V/S Pakistan: ਜੰਗ ਸਮੱਸਿਆਵਾਂ ਦਾ ਹੱਲ ਨਹੀਂ ਸਗੋਂ ਇਹ ਸਭ ਲਈ ਘਾਤਕ ਹੈ
Published : May 10, 2025, 6:27 am IST
Updated : May 10, 2025, 6:27 am IST
SHARE ARTICLE
India V/S Pakistan Operation Sindoor News in punjabi
India V/S Pakistan Operation Sindoor News in punjabi

India V/S Pakistan: ਜੰਗ ਸਾਡੀਆਂ ਸਮੱਸਿਆਵਾਂ ਦਾ ਹੱਲ ਨਹੀਂ ਸਗੋਂ ਸਭ ਲਈ ਮੁਸੀਬਤ ਹੈ

ਜੰਗ ਸਾਡੀਆਂ ਸਮੱਸਿਆਵਾਂ ਦਾ ਹੱਲ ਨਹੀਂ ਸਗੋਂ ਸਭ ਲਈ ਮੁਸੀਬਤ ਹੈ। ਜੰਗਾਂ ਨਾਲ ਕਿਸੇ ਇਕ ਦੇਸ਼ ਦਾ ਨੁਕਸਾਨ ਨਹੀਂ ਹੁੰਦਾ ਬਲਕਿ ਦੋਵਾਂ ਦੇਸ਼ਾਂ ਦਾ ਨੁਕਸਾਨ ਹੁੰਦਾ ਹੈ, ਖ਼ਾਸ ਕਰ ਕੇ ਬੇਕਸੂਰ ਲੋਕਾਂ ਦਾ। ਪਹਿਲਗਾਮ ਵਿਚਲੇ ਅੱਤਵਾਦੀ ਹਮਲੇ ਨੇ ਭਾਰਤ ਦੇ ਹਰ ਇਨਸਾਨ ਦਾ ਦਿਲ ਬੇਹੱਦ ਦੁਖੀ ਕੀਤਾ ਹੈ, ਸਿੱਟੇ ਵਜੋਂ ਹਰ ਇਕ ਦੇ ਦਿਲ ’ਚ ਦੁਸ਼ਮਣਾਂ ਪ੍ਰਤੀ ਨਫ਼ਰਤ ਦੀ ਭਾਵਨਾ ਪ੍ਰਗਟ ਹੋਣੀ ਸਭਾਵਕ ਹੈ। ਪਹਿਲਗਾਮ ਹਮਲੇ ਵਿਚ ਸ਼ਹੀਦ ਹੋਏ 26 ਬੇਕਸੂਰ ਭਾਰਤੀਆਂ ਦਾ ਰੋਸ ਸਮੁੱਚੇ ਭਾਰਤੀਆਂ ਨੂੰ ਹੈ। ਇਸ ਹਮਲੇ ਦਾ ਬਦਲਾ ਲੈਣ ਲਈ ਭਾਰਤ ਸਰਕਾਰ ਵਲੋਂ ਆਰਮੀ ਅਤੇ ਏਅਰ ਫੋਰਸ ਦੇ ਸਹਿਯੋਗ ਨਾਲ ਪਾਕਿਸਤਾਨ ਦੇ ਕਈ ਅਤਿਵਾਦੀ ਟਿਕਾਣਿਆਂ ’ਤੇ 6-7 ਮਈ 2025 ਦੀ ਰਾਤ ਨੂੰ “ਆਪ੍ਰੇਸ਼ਨ ਸੰਦੂਰ” ਚਲਾ ਕੇ ਅਤਿਵਾਦ ਦਾ ਖ਼ਾਤਮਾ ਕਰਨ ਦੀ ਪਹਿਲ-ਕਦਮੀ ਕੀਤੀ ਹੈ ਅਤੇ ਭਾਰਤ ਦੇ ਸੈਂਕੜੇ ਸ਼ਹਿਰਾਂ ਤੇ ਸਰਹੱਦੀ ਖੇਤਰਾਂ ਵਿਚ ਮੌਕ ਡਰਿੱਲ ਵੀ ਚਲਾਈ ਗਈ ਅਤੇ ‘ਬਲੈਕ ਆਊਟ’ ਕਰ ਕੇ ਭਾਵ ਹਨੇਰਾ ਕਰ ਕੇ ਲੋਕਾਂ ਨੂੰ ਯੁੱਧ ਦਾ ਮੁਕਾਬਲਾ ਕਰਨ ਸਬੰਧੀ ਸਿਖਲਾਈ ਤੇ ਰਿਹਰਸਲ ਕਰਵਾਈ ਗਈ, ਜਿਸ ਨਾਲ ਪਾਕਿ ਬੌਖਲਾਹਟ ’ਚ ਆ ਗਿਆ ਹੈ।

ਪਰ ਭਾਰਤ ਲਈ ਯੁੱਧ ਦੀ ਪਹਿਲ ਕਦਮੀ ਕਿਤੇ ਸਾਡਾ ਨੁਕਸਾਨ ਨਾ ਕਰ ਦੇਵੇ। ਹੁਣ ਤਕ ਭਾਰਤ ਦੀਆਂ ਪਾਕਿ, ਚੀਨ ਆਦਿ ਦੇਸ਼ਾਂ ਨਾਲ ਹੋਈਆਂ ਜੰਗਾਂ ਦੌਰਾਨ ਅਸੀ ਅਪਣੇ ਬਹੁਤ ਸਾਰੇ ਫ਼ੌਜੀ ਜਵਾਨ, ਯੋਧੇ, ਵੀਰ, ਮਾਂਵਾਂ ਦੇ ਲਾਡਲੇ ਪੁੱਤ, ਪਤਨੀਆਂ ਦੇ ਪਤੀ, ਬੱਚਿਆਂ ਦੇ ਪਿਤਾ, ਭੈਣਾਂ ਦੇ ਵੀਰ ਖੋ ਚੁੱਕੇ ਹਾਂ। ਹਜ਼ਾਰਾਂ ਸੈਨਿਕ ਜ਼ਖ਼ਮੀ ਹੋ ਚੁੱਕੇ ਹਨ। ਅੱਜ ਅਸੀਂ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹਾਂ ਅਤੇ ਸਲਾਮ ਕਰਦੇ ਹਾਂ ਉਨ੍ਹਾਂ ਪ੍ਰਵਾਰਾਂ ਨੂੰ ਜਿਨ੍ਹਾਂ ਦੇ ਲਾਡਲਿਆਂ ਨੇ ਦੇਸ਼ ਲਈ ਕੁਰਬਾਨੀ ਦਿਤੀ। ਕਈ ਲੋਕ ਹੁਣ ਪਾਕਿਸਤਾਨ ਨਾਲ ਜੰਗ ਚਾਹੁੰਦੇ ਹਨ। ਮੰਨਿਆ ਭਾਰਤ ਪਾਕਿ ਤੋਂ ਫ਼ੌਜੀ ਤਾਕਤ ’ਚ ਕਾਫ਼ੀ ਤਾਕਤਵਰ ਹੈ ਪਰ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਉਹ ਬਿਲਕੁਲ ਨਿਹੱਥੇ ਨੇ।

ਦੁਸ਼ਮਣ ਕਿੰਨਾ ਵੀ ਕਮਜ਼ੋਰ ਕਿਉਂ ਨਾ ਹੋਵੇ, ਵਾਰ ਤਾਂ ਕਰਦਾ ਹੀ ਹੈ ਤੇ ਉਸ ਵਾਰ ਨਾਲ ਜੋ ਨੁਕਸਾਨ ਹੋਣਾ ਹੈ, ਉਹ ਤਾਂ ਸਾਨੂੰ ਝੱਲਣਾ ਪੈਣਾ ਹੈ। ਸਾਡੇ ਹਜ਼ਾਰਾਂ ਸੈਨਿਕ ਹੁਣ ਤਕ ਸ਼ਹੀਦ ਹੋ ਚੁੱਕੇ ਹਨ ਤੇ ਕਈ ਅਪੰਗ ਹੋ ਚੁੱਕੇ ਹਨ। ਅਸੀਂ ਬੜੇ ਭਾਵੁਕ ਲੋਕ ਹਾਂ, ਜਦੋਂ ਕਿਸੇ ’ਤੇ ਦੁੱਖ ਆਉਂਦਾ ਹੈ, ਉਦੋਂ ਅਸੀ ਸਾਰੇ ਇਕਜੁਟ ਹੋ ਕੇ ਦੁੱਖ ਸਹਿਣ ਵਿਚ ਇਕ ਦੂਜੇ ਦੀ ਮਦਦ ਕਰਦੇ ਹਾਂ ਪਰ ਅਸੀਂ ਅਪਣੀ ਵਿਅਸਤ ਮਾਨਸਕਤਾ ਦੇ ਵੀ ਸ਼ਿਕਾਰ ਹਾਂ। ਜੋ ਸਮਾਂ ਪੈ ਜਾਣ ਨਾਲ ਸਭ ਕੁੱਝ ਭੁੱਲਣ ’ਚ ਵੀ ਸਾਡੀ ਇਨਸਾਨੀ ਜ਼ਿੰਦਗੀ ਨੂੰ ਅੱਗੇ ਤੋਰਨ ’ਚ ਸਹਾਈ  ਹੁੰਦੀ ਹੈ। ਸਾਡੀ ਇਸ ਮਾਨਸਕਤਾ ਦਾ ਜੋ ਅੰਜ਼ਾਮ ਹੈ, ਉਸ ਦਾ ਇਕ ਪਹਿਲੂ ਇਹ ਵੀ ਹੈ ਕਿ ਅੱਜ ਤਕ ਕਿਸੇ ਵੀ ਜੰਗ ’ਚ ਜਿੰਨੇ ਵੀ ਸ਼ਹੀਦ ਹੋਏ ਹਨ, ਉਨ੍ਹਾਂ ਦੇ ਪ੍ਰਵਾਰਾਂ ਦੀ ਸਾਰ ਸਾਡੇ ’ਚੋਂ ਕਿੰਨਿਆਂ ਕੁ ਨੇ ਲਈ ਹੈ?

ਜੋ ਰੱਟ ਲਗਾਈ ਬੈਠੇ ਨੇ ਜੰਗ ਦੀ, ਪਾਕਿ ਨੂੰ ਸਬਕ ਸਿਖਾਉਣ ਦੀ, ਉਹ ਕਦੀ ਉਸ ਬੁੱਢੀ ਮਾਂ ਦੀ ਅੱਖਾਂ ਦੀ ਚਮਕ ਨੂੰ ਵੇਖ ਕੇ ਆਏ ਨੇ? ਜੋ ਅੱਜ ਦਰਵਾਜ਼ੇ ਦੇ ਥੋੜ੍ਹਾ ਜਿਹਾ ਵੀ ਖੜਕਣ ’ਤੇ ਅਪਣੇ ਲਾਡਲੇ ਪੁੱਤਰ ਨੂੰ ਤਲਾਸ਼ਦੀ ਹੈ ਤੇ ਅਪਣੇ ਪੁੱਤਰ ਨੂੰ ਨਾ ਪਾ ਕੇ ਦਰਵਾਜ਼ੇ ’ਤੇ ਇਕ ਬੂੰਦ ਲਹੂ ਦਾ ਬਣ ਅੱਖ ’ਚੋਂ ਦੀ ਹੁੰਦਾ ਹੋਇਆ ਸਿੱਧਾ ਦਿਲ ’ਚ ਛੇਕ ਕਰਦੈ। ਕੋਈ ਦੇਖ ਕੇ ਆਇਐ ਉਸ ਬਾਪ ਦੇ ਮੋਢਿਆਂ ਨੂੰ ਜੋ ਕਦੋਂ ਦਾ ਅਪਣਾ ਸਾਰਾ ਬੋਝ ਪੁੱਤਰ ਦੇ ਮੋਢਿਆਂ ’ਤੇ ਪਾਉਣ ਨੂੰ ਉਤਾਵਲੇ ਸਨ ਤੇ ਹੁਣ ਪੁੱਤਰ ਦੀ ਅਰਥੀ ਦੇ ਬੋਝ ਨੇ ਤੇ ਘਰ ਦੇ ਬੋਝ ਨੇ ਫਿਰ ਤੋਂ ਬੁਢਾਪੇ ਵਿਚ ਵੀ ਮੋਢਿਆਂ ਤੇ ਜ਼ਿੰਦਗੀ ਨੂੰ ਢੋਣ ਦਾ ਬੋਝਾ ਪਾ ਦਿਤਾ? ਕਿਸੇ ਦੀ ਨਜ਼ਰ ਉਸ ਭੈਣ ਦੀ ਬਾਂਹ ’ਤੇ ਪਈ ਹੈ ਜੋ ਅਪਣੇ ਆਪ ਨੂੰ ਮਹਿਫੂਜ਼ ਹੋਣ ਦੀ ਤੱਸਲੀ ਦੇਣ ਲਈ ਉਹ ਰੱਖੜੀ ਜੋ ਅਪਣੇ ਭਰਾ ਲਈ ਲੈ ਕੇ ਆਈ ਸੀ, ਉਸ ਨੂੰ ਅਪਣੇ ਗੁੱਟ ’ਤੇ ਬੰਨ੍ਹੀ ਫਿਰਦੀ ਹੈ?

ਉਹ ਨਵੀਂ ਵਿਆਹੀ ਧੀ ਜੋ ਸ਼ਗਨਾਂ ਦਾ ਚੂੜਾ ਪਾ ਅਪਣੇ ਮਨ ਦੀਆਂ ਲਾਲਸਾਵਾਂ, ਇੱਛਾਵਾਂ ਪੂਰੀਆਂ ਕਰਨ ਲਈ ਅਪਣੇ ਪਤੀ ਨੂੰ ਮਨ ’ਚ ਵਸਾ ਕੇ ਹਰ ਸਮੇਂ ਇੰਤਜ਼ਾਰ ਕਰ ਰਹੀ ਹੈ, ਕਿਦਾਂ ਅਪਣੇ ਬੱਚੇ ਦੇ ਸੁਆਲਾਂ ਦਾ ਜੁਆਬ ਲੋਚਦੀ ਹੋਣੀ ਹੈ, ਕਿਦਾਂ ਲੋਕਾਂ ਦੀਆਂ ਗੰਦੀਆਂ ਨਜ਼ਰਾਂ ਦਾ ਸਾਹਮਣਾ ਕਰਦੀ ਹੋਣੀ ਏ, ਕਿਵੇਂ ਅਪਣੇ ਬੁੱਢੇ ਮਾਂ ਬਾਪ ਨੂੰ ਮਰ ਚੁੱਕੇ ਅਰਮਾਨਾਂ ਦੇ ਬਾਵਜੂਦ ਵੀ ਹੱਸ ਕੇ ਵਿਖਾੳਂੁਦੀ ਹੋਣੀ ਹੈ? ਨਹੀਂ ਕਿਸੇ ਨੇ ਕੁੱਝ ਨਹੀਂ ਤੱਕਿਆ, ਅਸੀਂ ਤਾਂ ਸਿਰਫ਼ ਅਪਣੀਆਂ ਭਾਵਨਾਂਵਾ ਨੂੰ ਜਾਣਦੇ ਹਾਂ। ਫ਼ੇਸਬੁਕ, ਇੰਸਟਾਗਰਾਮ, ਵਟਸਐਪ, ਟਵਿੱਟਰ (ਐਕਸ) ਆਦਿ ਹੋਰ ਵੀ ਸੋਸ਼ਲ ਮੀਡੀਆ ’ਤੇ ਅਸੀਂ ਸ਼ਹੀਦਾਂ ਨੂੰ ਸਲਾਮਾਂ ਦੇ ਸਕਦੇ ਹਾਂ। ਸ਼ਹੀਦ ਕਰਵਾਉਣ ਲਈ ਜੰਗ ਲਗਵਾਉਣ ਦਾ ਸਰਕਾਰਾਂ ’ਤੇ ਦਬਾਅ ਪਾ ਸਕਦੇ ਹਾਂ। ਸ਼ਹੀਦਾਂ ਲਈ ਸਰਕਾਰ ਤੋਂ ਚੰਗੇ ਸਨਮਾਨਾਂ, ਚੰਗੀ ਰਾਸ਼ੀ ਦੀ ਮੰਗ ਕਰ ਸਕਦੇ ਹਾਂ ਪਰ ਜੋ ਸਾਡੇ ਲਈ ਸ਼ਹੀਦ ਹੋਏ ਹਨ, ਉਨ੍ਹਾਂ ਦੇ ਪ੍ਰਵਾਰ ਲਈ ਸਮਾਂ ਨਹੀਂ ਹੈ ਸਾਡੇ ਕੋਲ ਤੇ ਅਸੀਂ ਹੋਰ ਵੀ ਜੰਗ ਚਾਹੁੰਦੇ ਹਾਂ, ਹੋਰ ਵੀ ਸ਼ਹਾਦਤਾਂ ਚਾਹੁੰਨੇ ਹਾਂ। ਜਦੋਂ ਖ਼ੁਦ ਨਾਲ ਬੀਤਦੀ ਹੈ, ਉਦੋਂ ਪਤਾ ਲਗਦਾ ਹੈ। ਇਹ ਕੋਈ ਫ਼ਿਲਮ ਨਹੀਂ ਜੋ ਦੇਖ ਲਈ ਤੇ ਮਨੋਰੰਜਨ ਕਰ ਲਿਆ। ਇਹ ਅਪਣੇ ਮੁਲਕ ਦੇ ਲੋਕਾਂ ਦੀ ਕੀਮਤੀ ਜ਼ਿੰਦਗੀ ਦਾ ਮਸਲਾ ਹੈ।

India V/S Pakistan Operation Sindoor News in punjabi : ਪਹਿਲਗਾਮ ਦੇ ਹਮਲੇ ਦਾ ਸਾਨੂੰ ਸਭ ਨੂੰ ਡੂੰਘਾ ਦੁੱਖ ਹੈ ਪਰ ਇਸ ਦਾ ਬਦਲਾ ਅਤਿਵਾਦ ਨੂੰ ਖ਼ਤਮ ਕਰ ਕੇ ਹੀ ਲਿਆ ਜਾਣਾ ਚਾਹੀਦਾ ਹੈ ਜਿਵੇਂ ਭਾਰਤ ਸਰਕਾਰ ਨੇ ‘ਆਪ੍ਰੇਸ਼ਨ ਸੰਦੂਰ’ ਚਲਾ ਕੇ 9 ਅਤਿਵਾਦੀ ਕੈਂਪਾਂ ’ਤੇ ਹਮਲਾ ਕੀਤਾ ਹੈ, ਇਸੇ ਤਰ੍ਹਾਂ ਹੋਰਨਾਂ ਅਤਿਵਾਦੀ ਟਿਕਾਣਿਆਂ ’ਤੇ ਹਮਲੇ ਕਰ ਕੇ ਅਤੇ ਅਮਰੀਕਾ, ਚੀਨ, ਰੂਸ ਆਦਿ ਮੁਲਕਾਂ ਨੂੰ ਬੇਨਤੀ ਕਰ ਕੇ ਪਾਕਿਸਤਾਨ ਨੂੰ ਅਤਿਵਾਦ ਖ਼ਤਮ ਕਰਨ ਦਾ ਦਬਾਅ ਪਾਉਣ ਦੀ ਚਿਤਾਵਨੀ ਦੇਣੀ ਚਾਹੀਦੀ ਹੈ। ਜੇਕਰ ਪਾਕਿਸਤਾਨ ਅਤਿਵਾਦ ਖ਼ਤਮ ਨਹੀਂ ਕਰਦਾ, ਤਾਂ ਸਾਰੇ ਦੇਸ਼ਾਂ ਨੂੰ ਉਸ ਦੀ ਮਦਦ ਕਰਨੀ ਬੰਦ ਕਰ ਦੇਣੀ ਚਾਹੀਦੀ ਹੈ। ਪਰ ਉਸ ਜੰਗ ਤੋਂ ਬਚਣਾ ਚਾਹੀਦਾ ਹੈ ਜਿਸ ਵਿਚ ਬੇਕਸੂਰ ਆਮ ਲੋਕਾਂ ਦਾ ਨੁਕਸਾਨ ਹੋਵੇੇ। 

ਜੰਗ ਕਦੇ ਵੀ ਇਕਤਰਫ਼ਾ ਨਹੀਂ ਹੁੰਦੀ ਤੇ ਇਸ ਦਾ ਨੁਕਸਾਨ ਦੋਹਾਂ ਧਿਰਾਂ ਨੂੰ ਹੀ ਹੁੰਦਾ ਹੈ। ਇਸ ਲਈ ਜੰਗ ਦਾ ਖ਼ਿਆਲ ਤਿਆਗ ਕੇ ਅਸੀਂ ਉਨ੍ਹਾਂ ਕਮੀਆਂ ਵਲ ਸਰਕਾਰ ਦਾ ਧਿਆਨ ਦਿਵਾਈਏ ਜਿਨ੍ਹਾਂ ਕਰ ਕੇ ਅਜਿਹੇ ਹਮਲੇ ਹੋ ਜਾਂਦੇ ਹਨ। ਜੰਗ ਦੀ ਬਜਾਏ ਅਸੀਂ ਸਰਕਾਰ ’ਤੇ ਇਹ ਦਬਾਅ ਪਾਈਏ ਕਿ ਜੋ ਜੋ ਕਮੀਆਂ ਰਹਿ ਜਾਂਦੀਆ ਨੇ, ਜੋ ਵੀ ਘਾਟਾਂ ਨੇ ਸਰਕਾਰ ਉਨ੍ਹਾਂ ਵਲ ਧਿਆਨ ਦੇਵੇ ਨਾਕਿ ਜੰਗ ਲੜਨ ਵਲ। ਅੱਜ ਅਸੀਂ ਮੈਟਰੋ ਤੇ ਹਵਾਈ ਜਹਾਜ਼ਾਂ ’ਤੇ ਸਫ਼ਰ ਕਰ ਰਹੇ ਹਾਂ। ਬੁਲਟ ਟ੍ਰੇਨ ਵਲ ਵੇਖ ਰਹੇ ਹਾਂ। 4ਜੀ, 5ਜੀ ਇੰਟਰਨੈੱਟ ’ਤੇ ਏ.ਆਈ. ਵਰਤ ਰਹੇ ਹਾਂ, ਇਹ ਸਭ ਦੇਸ਼ ’ਚ ਸ਼ਾਂਤੀ ਦੇ ਮਾਹੌਲ ਹੋਣ ਕਰ ਕੇ ਹੀ ਸੰਭਵ ਹੋਇਆ ਹੈ। ਇਸ ਲਈ ਅਸੀਂ ਭਾਵੁਕ ਹੋ ਕੇ ਅਪਣੇ ਦਿਮਾਗ਼ ਤੋਂ ਕੰਮ ਲੈਂਦੇ ਹੋਏ ਸਹੀ ਫ਼ੈਸਲਾ ਲੈਣਾ ਹੈ ਕਿ ਜੰਗ ਕਿਸੇ ਸਮੱਸਿਆ ਦਾ ਹੱਲ ਨਹੀਂ।

ਅਸੀਂ ਸਿਰਫ਼ ਅਪਣੇ ਦੇਸ਼ ਨੂੰ ਇਕ ਸੂਤਰ ’ਚ ਪਰੋਣ ਦਾ ਯਤਨ ਕਰੀਏ ਸਭ ਨੂੰ ਸੁਰੱਖਿਅਤ ਮਾਹੌਲ ਦੇਣ ਦਾ ਯਤਨ ਕਰੀਏ, ਜੰਗ ਦਾ ਖ਼ਿਆਲ ਸਾਡੇ ਸੁਪਨੇ ’ਚ ਵੀ ਨਾ ਆਵੇ। ਸਾਨੂੰ ਲੋੜ ਹੈ ਆਪਸੀ ਪਿਆਰ, ਭਾਈਚਾਰੇ, ਮਿਲਵਰਤਣ ਦੀ ਤੇ ਸ਼ਹੀਦ ਹੋਏ ਅਤੇ ਜ਼ਖ਼ਮੀ ਹੋਏ ਸਾਡੇ ਭਾਰਤੀਆਂ ਤੇ ਫ਼ੌਜੀ ਜਵਾਨਾਂ ਦੇ ਪ੍ਰਵਾਰਾਂ ਨਾਲ ਹਮਦਰਦੀ ਕਰਦੇ ਹੋਏ, ਉਨ੍ਹਾਂ ਦੀ ਵੱਧ ਤੋਂ ਵੱਧ ਸਹਾਇਤਾ ਕਰਨ ਦੀ ਨਾ ਕਿ ਜੰਗ ਦੀ ਪਹਿਲ ਕਦਮੀ ਵਰਗੇ ਹਮਲਿਆਂ ਦੇ ਜਸ਼ਨ ਮਨਾਉਣ ਦੀ। ਕਿਉਂਕਿ ਇਨ੍ਹਾਂ ਹਮਲਿਆਂ ਨਾਲ ਸਾਨੂੰ ਸਭ ਨੂੰ ਆਉਣ ਵਾਲੇ ਸਮੇਂ ’ਚ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement