
Fake News Alert : ਸਰਕਾਰ ਨੇ ਲੋਕਾਂ ਨੂੰ ਦੱਸੀ ਮਾਮਲੇ ਦੀ ਪੂਰੀ ਸੱਚਾਈ
Will power be cut off after Pakistan's cyber attack? Latest News in punjabi : ਅਪ੍ਰੇਸ਼ਨ ਸਿੰਦੂਰ ਤੋਂ ਬਾਅਦ, ਭਾਰਤ ਅਤੇ ਪਾਕਿਸਤਾਨ ਵਿਚਕਾਰ ਹਮਲੇ ਜਾਰੀ ਹਨ। ਪਾਕਿਸਤਾਨ ਭਾਰਤ ਦੇ ਕਈ ਹਿੱਸਿਆਂ 'ਤੇ ਡਰੋਨ ਅਤੇ ਮਿਜ਼ਾਈਲਾਂ ਨਾਲ ਲਗਾਤਾਰ ਹਮਲੇ ਕਰ ਰਿਹਾ ਹੈ, ਹਾਲਾਂਕਿ ਉਸ ਦੀਆਂ ਸਾਰੀਆਂ ਨਾਪਾਕ ਕੋਸ਼ਿਸ਼ਾਂ ਸਾਡੇ ਹਵਾਈ ਰੱਖਿਆ ਪ੍ਰਣਾਲੀ ਦੇ ਸਾਹਮਣੇ ਅਸਫ਼ਲ ਹੋ ਰਹੀਆਂ ਹਨ। ਇਸ ਤੋਂ ਇਲਾਵਾ, ਪਾਕਿਸਤਾਨ ਵਲੋਂ ਸੋਸ਼ਲ ਮੀਡੀਆ 'ਤੇ ਭਾਰਤ ਨਾਲ ਸਬੰਧਤ ਕਈ ਜਾਅਲੀ ਜਾਣਕਾਰੀਆਂ ਵੀ ਫੈਲਾਈਆਂ ਜਾ ਰਹੀਆਂ ਹਨ। ਇਹ ਉਸ ਦੇ ਪ੍ਰਚਾਰ ਦਾ ਇਕ ਹਿੱਸਾ ਹੈ। 'ਪੀਆਈਬੀ ਫੈਕਟ ਚੈੱਕ' ਦੁਆਰਾ ਹਰ ਤਰ੍ਹਾਂ ਦੀ ਜਾਅਲੀ ਜਾਣਕਾਰੀ ਅਤੇ ਵੀਡੀਉਜ਼ ਦਾ ਖੰਡਨ ਕੀਤਾ ਜਾ ਰਿਹਾ ਹੈ।
ਪ੍ਰੈੱਸ ਇਨਫਾਰਮੇਸ਼ਨ ਬਿਊਰੋ ਨੇ ਹਾਲ ਹੀ ਵਿਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇਕ ਫ਼ਰਜ਼ੀ ਜਾਣਕਾਰੀ ਦੇ ਦਾਅਵੇ ਦਾ ਖੰਡਨ ਕੀਤਾ ਹੈ। ਪੀਆਈਬੀ ਨੇ ਅਜਿਹੀਆਂ ਅਫ਼ਵਾਹਾਂ ਤੋਂ ਦੂਰ ਰਹਿਣ ਅਤੇ ਉਨ੍ਹਾਂ 'ਤੇ ਭਰੋਸਾ ਨਾ ਕਰਨ ਦੀ ਅਪੀਲ ਕੀਤੀ ਹੈ। ਵਾਇਰਲ ਜਾਅਲੀ ਜਾਣਕਾਰੀ ਦੇ ਅਨੁਸਾਰ, ਪਾਕਿਸਤਾਨੀ ਫ਼ੌਜ ਨੇ ਸਾਈਬਰ ਹਮਲੇ ਰਾਹੀਂ ਭਾਰਤ ਦੇ 70% ਪਾਵਰ ਗਰਿੱਡ ਨੂੰ ਠੱਪ ਕਰ ਦਿਤਾ ਹੈ। ਇਸ ਪੋਸਟ ਨੂੰ ਗਲੋਬਲ ਡਿਫੈਂਸ ਇਨਸਾਈਟ ਅਤੇ ਡਾ. ਕਮਰ ਚੀਮਾ ਨਾਮ ਦੇ ਸੋਸ਼ਲ ਮੀਡੀਆ ਅਕਾਊਂਟਸ ਦੁਆਰਾ ਸਾਂਝਾ ਕੀਤਾ ਗਿਆ ਹੈ।
ਪੋਸਟ ਵਿਚ ਲਿਖਿਆ ਗਿਆ ਸੀ ਕਿ ਪਾਕਿਸਤਾਨੀ ਫ਼ੌਜ ਦੇ ਅਨੁਸਾਰ, ਸਾਈਬਰ ਹਮਲੇ ਕਾਰਨ ਭਾਰਤ ਦੇ 70 ਫ਼ੀ ਸਦੀ ਪਾਵਰ ਗਰਿੱਡ ਵਿਚ ਵਿਘਨ ਪਿਆ ਹੈ। 'ਪੀਆਈਬੀ ਫੈਕਟ ਚੈੱਕ' ਨੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਝੂਠਾ ਅਤੇ ਫ਼ਰਜ਼ੀ ਦਸਿਆ ਹੈ।
ਪੀਆਈਬੀ ਨੇ 'ਐਕਸ' 'ਤੇ ਆਪਣੇ ਅਧਿਕਾਰਤ ਅਕਾਊਂਟ 'ਤੇ ਪੋਸਟ ਕੀਤਾ ਅਤੇ ਲਿਖਿਆ ਕਿ ਇਹ ਪੂਰੀ ਤਰ੍ਹਾਂ ਝੂਠਾ ਹੈ।