
ਰਾਜਸਥਾਨ ਦੇ ਜੋਧਪੁਰ ਵਿਚ ਰਮਜ਼ਾਨ ਦੇ ਮਹੀਨੇ ਵਿਚ ਅਪਣੀ ਹੀ ਬੇਟੀ ਦੀ ਕੁਰਬਾਨੀ ਦੇਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ।
ਜੋਧਪੁਰ : ਰਾਜਸਥਾਨ ਦੇ ਜੋਧਪੁਰ ਵਿਚ ਰਮਜ਼ਾਨ ਦੇ ਮਹੀਨੇ ਵਿਚ ਅਪਣੀ ਹੀ ਬੇਟੀ ਦੀ ਕੁਰਬਾਨੀ ਦੇਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਰਾਜਸਥਾਨ ਦੇ ਪਿਪਰਸਿਟੀ ਵਿਚ ਪਿਤਾ ਨੇ ਅੱਲ੍ਹਾ ਨੂੰ ਖ਼ੁਸ਼ ਕਰਨ ਲਈ ਅਪਣੀ ਹੀ ਬੇਟੀ ਨੂੰ ਰਮਜ਼ਾਨ ਦੇ ਪਾਕ ਮਹੀਨੇ ਵਿਚ ਕੁਰਬਾਨ ਕਰ ਦਿਤਾ। ਪੁਲਿਸ ਨੇ ਦਸਿਆ ਕਿ ਦੋਸ਼ੀ ਪਿਤਾ ਨਵਾਬ ਅਲੀ ਨੇ ਅਪਣੀ ਵੱਡੀ ਬੇਟੀ ਰਿਜ਼ਾਵਾਨਾ ਦੀ ਹੱਤਿਆ ਕਰ ਦਿਤੀ ਹੈ।
murderਪੁਲਿਸ ਨੇ ਦਸਿਆ ਕਿ ਉਸ ਨੇ ਸ਼ੁਕਰਵਾਰ ਸਵੇਰੇ ਅਪਣੇ ਘਰ 'ਤੇ ਬੇਟੀ ਦਾ ਗਲਾ ਵੱਢ ਕੇ ਉਸ ਦੀ ਹੱਤਿਆ ਕਰ ਦਿਤੀ। ਸੁਪਰਟੇਡੈਂਟ ਆਫ਼ ਪੁਲਿਸ ਰਾਜਨ ਦੁਸ਼ਯੰਤ ਨੇ ਦਸਿਆ ਕਿ ਪਿਤਾ ਨੇ ਰਮਜ਼ਾਨ ਦੇ ਪਵਿੱਤਰ ਮਹੀਨੇ ਵਿਚ ਅਪਣੀ ਬੇਟੀ ਦੀ ਕੁਰਬਾਨੀ ਕਰਨ ਦੇ ਨਾਮ 'ਤੇ ਹੱਤਿਆ ਕਰ ਦਿਤੀ ਹੈ। ਮਾਮਲੇ ਦੀ ਜਾਂਚ ਲਈ ਇਕ ਟੀਮ ਨੂੰ ਡਾਗ ਸਕਵਾਇਡ ਦੇ ਨਾਲ ਭੇਜਿਆ ਗਿਆ ਹੈ।
ਉਨ੍ਹਾਂ ਦਸਿਆ ਕਿ ਨਵਾਬ ਅਲੀ 'ਤੇ ਉਸ ਸਮੇਂ ਸ਼ੱਕ ਹੋਇਆ ਜਦੋਂ ਉਸ ਨੇ ਅਪਣੇ ਘਰ ਨੂੰ ਅੰਦਰੋਂ ਬੰਦ ਕਰ ਲਿਆ। ਜਦੋਂ ਪੁਲਿਸ ਨੇ ਉਸ ਤੋਂ ਪੁਛਗਿੱਤ ਕੀਤੀ ਤਾਂ ਉਸ ਨੇ ਇਸ ਗੱਲ ਸਵੀਕਾਰ ਕਰ ਲਿਆ ਕਿ ਉਸ ਨੇ ਰਮਜ਼ਾਨ ਦੇ ਮਹੀਨੇ ਵਿਚ ਅੱਲ੍ਹਾ ਨੂੰ ਖ਼ੁਸ਼ ਕਰਨ ਲਈ ਅਪਣੀ ਬੇਟੀ ਦੀ ਹੱਤਿਆ ਕਰ ਦਿਤੀ ਹੈ। ਜਿਸ ਸਮੇਂ ਅਲੀ ਨੇ ਇਸ ਘਟਨਾ ਨੂੰ ਅੰਜ਼ਾਮ ਦਿਤਾ, ਉਸ ਰਾਤ ਅਲੀ ਦੀ ਪਤਨੀ ਅਤੇ ਦੋ ਲੜਕੀਆਂ ਘਰ ਦੀ ਛੱਤ 'ਤੇ ਸੌਂ ਰਹੀਆਂ ਸਨ।
Murderਇਸੇ ਦੌਰਾਨ ਰਿਜ਼ਵਾਨਾ ਸਵੇਰੇ ਲਾਪਤਾ ਹੋ ਗਈ ਅਤੇ ਪਰਵਾਰ ਨੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿਤੀ, ਜਿਸ ਤੋਂ ਬਾਅਦ ਉਸ ਦੀ ਲਾਸ਼ ਘਰ ਦੀ ਹੇਠਲੀ ਮੰਜ਼ਲ 'ਤੇ ਪਾਈ ਗਈ। ਪੁਲਿਸ ਨੇ ਦਸਿਆ ਕਿ ਰਿਜ਼ਵਾਨਾ ਦੀ ਹੱਤਿਆ ਤੋਂ ਬਾਅਦ ਅਲੀ ਨੇ ਪਰਵਾਰ ਨੂੰ ਇਹ ਸਮਝਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਕਿ ਰਿਜਵਾਨਾ ਨੂੰ ਬਿੱਲੀ ਨੇ ਕੱਟ ਲਿਆ ਹੈ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿਤਾ।
Murder
ਪੁਲਿਸ ਅਨੁਸਾਰ ਅਲੀ ਰਿਜਵਾਨਾ ਨੂੰ ਵੀਰਵਾਰ ਨੂੰ ਨੂੰ ਬਜ਼ਾਰ ਕੇ ਲੈ ਕੇ ਗਿਆ ਸੀ, ਜਿੱਥੇ ਉਸ ਨੇ ਉਸ ਨੂੰ ਮਠਿਆਈ ਦਿਵਾਈ ਅਤੇ ਉਸ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਉਸ ਨੂੰ ਬਹੁਤ ਪਿਆਰ ਕਰਦਾ ਹੈ ਪਰ ਵੀਰਵਾਰ ਰਾਤ ਉਹ ਰਿਜਵਾਨਾ ਨੂੰ ਛੱਤ ਤੋਂ ਹੇਠਾਂ ਲੈ ਕੇ ਆਇਆ ਅਤੇ ਉਸ ਨੂੰ ਕੁਰਾਨ ਦੀਆਂ ਆਇਤਾਂ ਪੜ੍ਹਨ ਲਈ ਕਿਹਾ, ਜਿਸ ਤੋਂ ਬਾਅਦ ਉਸ ਨੇ ਉਸ ਦਾ ਗਲਾ ਤੇਜ਼ਧਾਰ ਹਥਿਆਰ ਨਾਲ ਵੱਢ ਦਿਤਾ। ਇਸ ਤੋਂ ਬਾਅਦ ਬੱਚੀ ਦੀ ਮੌਤ ਹੋ ਗਈ। ਹੱਤਿਆ ਤੋਂ ਬਾਅਦ ਉਹ ਵਾਪਸ ਛੱਤ 'ਤੇ ਆ ਗਿਆ ਅਤੇ ਪਰਵਾਰ ਦੇ ਨਾਲ ਸੌਂ ਗਿਆ।