
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਗਈ ਹੈ।
ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਗਈ ਹੈ। ਇਸ ਮੁਲਾਕਾਤ ਵਿਚ ਦਿੱਲੀ ਵਿਚ ਕਰੋਨਾ ਵਾਇਰਸ ਦੇ ਮੌਜ਼ੂਦਾ ਹਲਾਤਾਂ ਬਾਰੇ ਚਰਚਾ ਹੋਈ। CM ਕੇਜਰੀਵਾਲ ਨੇ ਟਵੀਟ ਦੇ ਜ਼ਰੀਏ ਇਸ ਮੁਲਾਕਾਤ ਦੀ ਜਾਣਕਾਰੀ ਦਿੱਤੀ। ਉਨ੍ਹਾਂ ਟਵੀਟ ਚ ਦੱਸਿਆ
amit shah
ਕਿ ਅਮਿਤ ਸ਼ਾਹ ਦੇ ਵੱਲੋਂ ਉਨ੍ਹਾਂ ਨੂੰ ਕਰੋਨਾ ਲੜਾਈ ਵਿਚ ਹਰ ਸੰਭਵ ਸਹਾਇਤਾ ਕਰਨ ਦਾ ਭਰੋਸਾ ਦਵਾਇਆ ਹੈ। ਜ਼ਿਕਰਯੋਗ ਹੈ ਕਿ ਦਿੱਲੀ ਚ ਕਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਅੱਜ ਰਾਜਧਾਨੀ ਵਿਚ 1501 ਮਾਮਲੇ ਦਰਜ਼ ਹੋਏ ਹਨ। ਜਿਸ ਤੋਂ ਬਾਅਦ ਇੱਥੇ ਦਿੱਲੀ ਚ ਕਰੋਨਾ ਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ 32000 ਹਜ਼ਾਰ ਨੂੰ ਪਾਰ ਕਰ ਗਈ ਹੈ
Delhi CM Arvind Kejriwal
ਅਤੇ 984 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸ ਦੱਈਏ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਕਿਹਾ ਗਿਆ ਸੀ। 15 ਜੂਨ ਤੱਕ 44 ਹਜ਼ਾਰ ਕੇਸ ਹੋ ਜਾਣਗੇ ਅਤੇ 31 ਜੁਲਾਈ ਤੱਕ 80 ਹਜ਼ਾਰ ਬੈੱਡਾਂ ਦੀ ਲੋੜ ਹੋਵੇਗੀ। ਕਿਉਂਕਿ ਜਿਨ੍ਹੇ ਬੈੱਡ ਦਿੱਲੀ ਵਾਸੀਆਂ ਦੇ ਲਈ ਚਾਹੀਦੇ ਹਨ
Covid 19
ਉਨ੍ਹੇ ਹੀ ਬੈੱਡ ਬਾਹਰ ਤੋਂ ਆਉਂਣ ਵਾਲੇ ਲੋਕਾਂ ਲਈ ਚਾਹੀਦੇ ਹਨ। ਮਤਲਬ ਕਿ ਜੇਕਰ ਦਿੱਲੀ ਲਈ 33 ਹਜ਼ਾਰ ਬੈੱਡਾਂ ਦੀ ਜਰੂਰਤ ਹੈ ਤਾਂ ਬਾਹਰ ਤੋਂ ਆਉਂਣ ਵਾਲਿਆ ਲਈ ਮਿਲਾਕੇ ਕੁੱਲ 65 ਹਜ਼ਾਰ ਬੈੱਡਾਂ ਦੀ ਲੋੜ ਹੋਵੇਗੀ।
Delhi arvind kejriwal
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।