
ਇਹ ਉਤਪਾਦ ਇਨਸਾਨੀ ਇਸਤੇਮਾਲ ਲਈ ਸੁਰੱਖਿਅਤ ਹੈ ਅਤੇ ਆਮ ਤੌਰ...
ਨਵੀਂ ਦਿੱਲੀ: ਭਾਰਤੀ ਵਿਗਿਆਨੀਆਂ ਨੇ ਕੁੱਝ ਹਰਬਲ ਪੌਦਿਆਂ ਵਿਚ ਅਜਿਹੇ ਕੰਪਾਉਂਡ ਮਿਲੇ ਹਨ ਜਿਹਨਾਂ ਨਾਲ ਕੋਰੋਨਾ ਵਾਇਰਸ ਦਾ ਇਲਾਜ ਕੀਤਾ ਜਾ ਸਕਦਾ ਹੈ। ਇਹ ਦਾਅਵਾ ਹਿਸਾਰ ਦੇ ਨੈਸ਼ਨਲ ਰਿਸਰਚ ਸੈਂਟਰ ਆਨ ਇਕਵਾਇੰਸ (NRCE) ਦੇ ਵਿਗਿਆਨੀਆਂ ਦਾ ਹੈ। NRCE ਇੰਡੀਅਨ ਕੌਂਸਲ ਆਫ ਐਗਰੀਕਲਚਰਲ ਰਿਸਰਚ (ICAR) ਤਹਿਤ ਆਉਣ ਵਾਲੀਆਂ ਸੰਸਥਾਵਾਂ ਹਨ।
Corona Virus
ICAR ਨੇ ਸ਼ੁੱਕਰਵਾਰ ਨੂੰ ਇਸ ਰਿਸਰਚ ਦੀ ਫਾਇੰਡਿਗਸ ਤੇ ਫਾਰਮਲ ਨੋਟ ਜਾਰੀ ਕੀਤਾ ਹੈ। ਇਸ ਨਾਲ ਵਿਗਿਆਨੀਆਂ ਲਈ ਕੋਵਿਡ-19 ਮਰੀਜ਼ਾਂ ਦੇ ਇਲਾਜ ਦਾ ਕੋਈ ਰਸਤਾ ਕੱਢਿਆ ਜਾ ਸਕਦਾ ਹੈ। NRCE ਦੇ ਡੈਪੁਟੀ ਡਾਇਰੈਕਟਰ ਜਨਰਲ ( ਐਨੀਮਲਸ ਸਾਇੰਸ) ਬੀਐਨ ਤ੍ਰਿਪਾਠੀ ਨੇ ਦਸਿਆ ਕਿ ਇਹ ਅਜਿਹੀ ਲੀਡ ਹੈ ਜਿਸ ਨੇ NRCE ਦੇ ਸਾਇੰਸਟਸ ਨੂੰ ਕੋਈ ਵਾਇਰਸ ਖਿਲਾਫ ਚੰਗੇ ਨਤੀਜੇ ਦਿੱਤੇ ਹਨ।
Corona Virus
ਹਾਲਾਂਕਿ ਉਹਨਾਂ ਨੇ ਉਹਨਾਂ ਪੌਦਿਆਂ ਬਾਰੇ ਇਸ ਸਮੇਂ ਦੱਸਣ ਤੋਂ ਮਨ੍ਹਾ ਕਰ ਦਿੱਤਾ ਹੈ। ਤ੍ਰਿਪਾਠੀ ਨੇ ਕਿਹਾ ਕਿ ਇਸ ਸਮੇਂ ਉਹ ਇਹੀ ਦਸ ਸਕਦੇ ਹਨ ਕਿ ਹਰਬਲ ਪਲਾਂਟਸ ਫਿਲਹਾਲ ਦੇਸ਼ ਵਿਚ ਕਈ ਆਯੁਰਵੈਦਿਕ ਦਵਾਈਆਂ ਬਣਾਉਣ ਵਿਚ ਇਸਤੇਮਾਲ ਹੋ ਰਹੇ ਹਨ। ਨੋਟ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਮਹਾਂਮਾਰੀ ਦੀ ਸਥਿਤੀ ਨੂੰ ਦੇਖਦੇ ਹੋਏ ICAR-NRCE ਹਿਸਾਰ ਦੇ ਵਿਗਿਆਨੀਆਂ ਨੇ ਕੁੱਝ ਨੈਚਰਲ ਪ੍ਰੋਡਕਟਸ ਦੇ ਅਸਰ ਦਾ ਮੁਲਾਂਕਣ ਕੀਤਾ ਹੈ।
Corona Virus Vaccine
ਇਹ ਉਤਪਾਦ ਇਨਸਾਨੀ ਇਸਤੇਮਾਲ ਲਈ ਸੁਰੱਖਿਅਤ ਹੈ ਅਤੇ ਆਮ ਤੌਰ ਖਾਂਸੀ-ਬੁਖਾਰ ਠੀਕ ਕਰਨ ਵਿਚ ਇਸਤੇਮਾਲ ਹੁੰਦੇ ਹਨ। ਵਿਗਿਆਨੀਆਂ ਨੇ ਚਿਕਨ ਕੋਰੋਨਾ ਵਾਇਰਸ ਦੇ ਇੰਫੈਕਸ਼ਨ ਮਾਡਲ ਦੀ ਸਟੱਡੀ ਵਿਚ ਇਸਤੇਮਾਲ ਕੀਤਾ ਤਾਂ ਕਿ ਕੁੱਝ ਹਰਬਲ ਪੌਦਿਆਂ ਦੇ ਐਂਟੀਵਾਇਰਲ ਇਫੈਕਟ ਦੀ ਜਾਂਚ ਕੀਤੀ ਜਾ ਸਕੇ। ਚਿਕਨ ਕੋਰੋਨਾ ਵਾਇਰਸ ਉਹ ਪਹਿਲਾ ਕੋਰੋਨਾ ਵਾਇਰਸ ਸੀ ਜਿਸ ਨੂੰ 1930 ਵਿਚ ਪਹਿਚਾਣਿਆ ਗਿਆ ਸੀ।
Corona Virus
ਇਹ ਪੋਲਟਰੀ ਵਿਚ ਗੰਭੀਰ ਇੰਫੈਕਸ਼ਨ ਪੈਦਾ ਕਰਦਾ ਹੈ। ICAR ਦਾ ਨੋਟ ਕਹਿੰਦਾ ਹੈ ਕਿ ਪ੍ਰੀਲਿਨਰੀ ਸਟੱਡੀ ਵਿਚ ਇਕ ਨੈਚਰਲ ਪ੍ਰੋਡਕਟ (VTC-antiC1) ਨੇ IBV ਕੋਰੋਨਾ ਵਾਇਰਸ ਦੇ ਖਿਲਾਫ ਚੰਗੇ ਨਤੀਜੇ ਦਿੱਤੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਗੰਭੀਰ IBV ਇੰਫੈਕਸ਼ਨ ਨਾਲ ਮੁਰਗੀਆਂ ਦੇ ਭਰੂਣ ਨੂੰ ਬਚਾਉਣ ਵਿਚ ਉਹ ਦਵਾਈ ਸਫ਼ਲ ਰਹੀ ਹੈ। ਇਸ ਪ੍ਰੋਡਕਟ ਨੇ ਕੁੱਝ ਹੋਰ RNA ਅਤੇ DNA ਵਾਇਰਸ ਖਿਲਾਫ ਵੀ ਅਸਰ ਦਿਖਾਇਆ ਹੈ।
Corona Virus
ICAR ਨੇ ਇਸ ਦੇ ਆਧਾਰ ਤੇ ਦਾਅਵਾ ਕੀਤਾ ਹੈ ਕਿ VTC-antiC1 ਵਿਚ ਕੋਰੋਨਾ ਵਾਇਰਸ ਦਾ ਇਲਾਜ ਕਰਨ ਦੀ ਸਮਰੱਥਾ ਹੈ। ਕੋਰੋਨਾ ਨੂੰ ਕੰਟਰੋਲ ਕਰਨ ਲਈ ਫਿਲਹਾਲ ਨਾ ਤਾਂ ਕੋਈ ਦਵਾਈ ਅਤੇ ਨਾ ਹੀ ਕੋਈ ਟੀਕਾ ਉਪਲੱਬਧ ਹੈ।
ਪਰੰਪਰਾਗਤ ਰੂਪ ਤੋਂ ਐਂਟੀ ਵਾਇਰਲ ਦਵਾਈਆਂ ਨੂੰ ਵਿਕਸਿਤ ਕਰਦੇ ਸਮੇਂ ਵਾਇਰਸ ਨਾਲ ਕਿਸੇ ਇਕ ਪ੍ਰੋਟੀਨ ਨੂੰ ਟਾਰਗੇਟ ਕੀਤਾ ਜਾਂਦਾ ਹੈ। ਪਰ ਵਾਇਰਸ ਦੀ ਅਪਣੇ ਆਪ ਵਿਚ ਤੇਜ਼ੀ ਨਾਲ ਹੋਰ ਲਗਾਤਾਰ ਪਰਿਵਰਤਨ ਕਰਨ ਦੀ ਅਪਣੀ ਸਮਰੱਥਾ ਅਜਿਹੀਆਂ ਦਵਾਈਆਂ ਨੂੰ ਬੇਅਸਰ ਕਰ ਦਿੰਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।