
ਕੋਰੋਨਾ ਵਾਇਰਸ ਦੌਰਾਨ ਸਕੂਲਾਂ ਨੂੰ ਦੁਬਾਰਾ ਖੋਲ੍ਹਣ ਦੀ ਦਿਸ਼ਾ ਵਿਚ ਵੱਡਾ ਕਦਮ ਚੁੱਕਿਆ ਗਿਆ ਹੈ
ਨਵੀਂ ਦਿੱਲੀ: ਕੋਰੋਨਾ ਵਾਇਰਸ ਦੌਰਾਨ ਸਕੂਲਾਂ ਨੂੰ ਦੁਬਾਰਾ ਖੋਲ੍ਹਣ ਦੀ ਦਿਸ਼ਾ ਵਿਚ ਵੱਡਾ ਕਦਮ ਚੁੱਕਿਆ ਗਿਆ ਹੈ। ਦਰਅਸਲ ਸਕੂਲ ਖੋਲ੍ਹਣ 'ਤੇ ਪੜ੍ਹਾਈ ਦਾ ਸਿਲਸਿਲਾ ਕਿਸ ਤਰ੍ਹਾਂ ਸ਼ੁਰੂ ਹੋਵੇਗਾ ਅਤੇ ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੋਵੇਗਾ, ਇਸ ਨੂੰ ਲੈ ਕੇ ਐਨਸੀਈਆਰਟੀ ਨੇ ਅਪਣੀ ਗਾਈਡਲਾਈਨ ਦਾ ਡਰਾਫਟ ਸਰਕਾਰ ਨੂੰ ਸੌਂਪ ਦਿੱਤਾ ਹੈ।
School
ਮੀਡੀਆ ਰਿਪੋਰਟ ਅਨੁਸਾਰ ਡਰਾਫਟ ਵਿਚ ਕਿਹਾ ਗਿਆ ਹੈ ਕਿ ਸਕੂਲ ਖੋਲ੍ਹਣ ਤੋਂ ਬਾਅਦ ਰੋਲ ਨੰਬਰ ਦੇ ਅਧਾਰ 'ਤੇ ਆਡ-ਈਵਨ ਫਾਰਮੂਲਾ ਲਾਗੂ ਕੀਤਾ ਜਾਵੇਗਾ ਜਾਂ ਫਿਰ ਦੋ ਸ਼ਿਫਟਾਂ ਵਿਚ ਕਲਾਸਾਂ ਲਗਾਈਆਂ ਜਾਣਗੀਆਂ। ਇੱਥੋਂ ਤੱਕ ਕਿ ਬੱਚਿਆਂ ਦੇ ਸਕੂਲ ਪਹੁੰਚਣ ਦੇ ਸਮੇਂ ਵਿਚ ਵੀ ਕਲਾਸਾਂ ਦੇ ਹਿਸਾਬ ਨਾਲ 10-10 ਮਿੰਟ ਦਾ ਗੈਪ ਹੋਵੇਗਾ।
Students
ਡਰਾਫਟ ਵਿਚ ਇਹ ਸਿਫਾਰਿਸ਼ ਵੀ ਕੀਤੀ ਗਈ ਹੈ ਕਿ ਸਮਾਜਕ ਦੂਰੀ ਦੇ ਲਿਹਾਜ਼ ਨਾਲ ਕਲਾਸਾਂ ਖੁੱਲ੍ਹੇ ਮੈਦਾਨ ਵਿਚ ਲਗਾਉਣਾ ਸਹੀ ਹੋਵੇਗਾ।
ਇਹਨਾਂ ਛੇ ਪੜਾਵਾਂ ਵਿਚ ਸ਼ੁਰੂ ਹੋਵੇਗੀ ਪੜ੍ਹਾਈ:
1. ਪਹਿਲੇ ਪੜਾਅ ਵਿਚ 11ਵੀਂ ਅਤੇ 12ਵੀਂ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ।
2.ਇਸ ਤੋਂ ਇਕ ਹਫ਼ਤੇ ਬਾਅਦ ਨੌਵੀਂ ਅਤੇ ਦਸਵੀਂ ਦੀ ਪੜ੍ਹਾਈ ਸ਼ੁਰੂ ਹੋਵੇਗੀ।
Students
3. ਤੀਜੇ ਪੜਾਅ ਵਿਚ ਦੋ ਹਫ਼ਤਿਆਂ ਬਾਅਦ ਛੇਵੀਂ ਤੋਂ ਲੈ ਕੇ ਅੱਠਵੀਂ ਤੱਕ ਦੀਆਂ ਕਲਾਸਾਂ ਸ਼ੁਰੂ ਹੋਣਗੀਆਂ।
4.ਇਸ ਤੋਂ ਤਿੰਨ ਹਫ਼ਤਿਆਂ ਬਾਅਦ ਤੀਜੀ ਤੋਂ ਲੈ ਕੇ ਪੰਜਵੀਂ ਜਮਾਤ ਦੀਆਂ ਕਲਾਸਾਂ ਦੀ ਸ਼ੁਰੂਆਤ ਹੋਵੇਗੀ।
5.ਪੰਜਵੇਂ ਪੜਾਅ ਤਹਿਤ ਪਹਿਲੀ ਅਤੇ ਦੂਜੀ ਕਲਾਸਾਂ ਦੀ ਸ਼ੁਰੂਆਤ ਹੋਵੇਗੀ।
Students
6. ਛੇਵੇਂ ਪੜਾਅ ਵਿਚ ਪੰਜ ਹਫ਼ਤਿਆਂ ਬਾਅਦ ਮਾਪਿਆਂ ਦੀ ਮਨਜ਼ੂਰੀ ਨਾਲ ਨਰਸਰੀ ਅਤੇ ਕੇਜੀ ਦੀਆਂ ਕਲਾਸਾਂ ਸ਼ੁਰੂ ਹੋਣਗੀਆਂ।ਹਾਲਾਂਕਿ ਕੰਟੇਨਮੈਂਟ ਜ਼ੋਨ ਦੇ ਸਕੂਲ ਗ੍ਰੀਨ ਜ਼ੋਨ ਬਣਨ ਤੱਕ ਬੰਦ ਹੀ ਰਹਿਣਗੇ।
Students
ਸਕੂਲ ਵਿਚ ਅਪਣਾਏ ਜਾਣਗੇ ਇਹ ਉਪਾਅ
- ਕਲਾਸ ਵਿਚ ਵਿਦਿਆਰਥੀਆਂ ਵਿਚਕਾਰ 6 ਫੁੱਟ ਦੀ ਦੂਰੀ ਹੋਵੇਗੀ। ਇਕ ਕਮਰੇ ਵਿਚ 30 ਜਾਂ 35 ਬੱਚੇ ਹੋਣਗੇ।
- ਕਲਾਸਰੂਮ ਦੇ ਦਰਵਾਜ਼ੇ ਅਤੇ ਖਿੜਕੀਆਂ ਖੁੱਲ੍ਹੀਆਂ ਹੋਣਗੀਆਂ ਅਤੇ AC ਨਹੀਂ ਚਲਾਏ ਜਾ ਸਕਣਗੇ।
Students
- ਬੱਚਿਆਂ ਨੂੰ ਆਡ-ਈਵਨ ਦੇ ਅਧਾਰ ਤੇ ਬੁਲਾਇਆ ਜਾਏਗਾ, ਪਰ ਘਰੇਲੂ ਅਸਾਈਨਮੈਂਟ ਰੋਜ਼ਾਨਾ ਦੇਣਾ ਹੋਵੇਗਾ।
- ਬੱਚੇ ਸੀਟ ਨਾ ਬਦਲਣ ਇਸ ਦੇ ਲਈ ਡੈਸਕ 'ਤੇ ਬੱਚੇ ਦਾ ਨਾਮ ਲਿਖਿਆ ਜਾਵੇਗਾ।
- ਕਲਾਸਾਂ ਸ਼ੁਰੂ ਹੋਣ ਤੋਂ ਬਾਅਦ ਬੱਚਿਆਂ ਦੇ ਮਾਪਿਆਂ ਨਾਲ ਉਹਨਾਂ ਦੀ ਪ੍ਰੋਗਰੈਸ ਸਬੰਧੀ ਗੱਲਬਾਤ ਕਰਨੀ ਜ਼ਰੂਰੀ ਹੈ।
Students
- ਕਲਾਸ ਰੂਪ ਰੋਜ਼ਾਨਾ ਸੈਨੀਟਾਈਜ਼ ਹੋਣਗੇ। ਮੋਰਨਿੰਗ ਅਸੈਂਬਲੀ ਅਤੇ ਸਲਾਨਾ ਸਮਾਰੋਹ ਆਦਿ ਕੋਈ ਪ੍ਰੋਗਰਾਮ ਨਹੀਂ ਹੋਵੇਗਾ।
- ਅਧਿਆਪਕਾਂ ਅਤੇ ਬੱਚਿਆਂ ਦੀ ਸਕੂਲ ਗੇਟ 'ਤੇ ਸਕਰੀਨਿੰਗ ਹੋਵੇਗੀ ਅਤੇ ਮਾਸਕ ਪਾਉਣਾ ਲਾਜ਼ਮੀ ਹੋਵੇਗਾ।