ਅਮਰੀਕੀ ਕੰਪਨੀ ਨੇ ਗਾਂ ਦੇ ਸਰੀਰ ਵਿਚੋਂ ਲੱਭਿਆ ਕੋਰੋਨਾ ਦਾ ਇਲਾਜ
Published : Jun 10, 2020, 11:40 am IST
Updated : Jun 10, 2020, 11:40 am IST
SHARE ARTICLE
Coronavirus
Coronavirus

ਦੁਨੀਆਂ ਵਿਚ ਤਬਾਹੀ ਮਚਾ ਰਹੇ ਕੋਰੋਨਾਵਾਇਰਸ ਨੂੰ ਠੱਲ੍ਹ ਪਾਉਣ ਲਈ ਵਿਗਿਆਨੀ ਦਿਨ ਰਾਤ ਦਵਾਈ....

ਨਵੀਂ ਦਿੱਲੀ, 9 ਜੂਨ : ਦੁਨੀਆਂ ਵਿਚ ਤਬਾਹੀ ਮਚਾ ਰਹੇ ਕੋਰੋਨਾਵਾਇਰਸ ਨੂੰ ਠੱਲ੍ਹ ਪਾਉਣ ਲਈ ਵਿਗਿਆਨੀ ਦਿਨ ਰਾਤ ਦਵਾਈ ਦੀ ਖੋਜ ਵਿਚ ਜੁਟੇ ਹੋਏ ਹਨ। ਹੁਣ ਵਿਗਿਆਨੀਆਂ ਨੇ ਕੋਰੋਨਾਵਾਇਰਸ ਨੂੰ ਖ਼ਤਮ ਕਰਨ ਦਾ ਇਲਾਜ ਲੱਭ ਲਿਆ ਹੈ। ਇਹ ਇਲਾਜ ਗਾਂ ਦੇ ਸਰੀਰ ਵਿਚ ਹੈ। ਗਾਂ ਦੇ ਸਰੀਰ ਵਿਚੋਂ ਐਂਟੀਬਾਡੀਜ਼ ਦੀ ਵਰਤੋਂ ਨਾਲ ਕੋਰੋਨਾ ਦੇ ਖ਼ਾਤਮੇ ਵਿਚ ਸਫ਼ਲਤਾ ਮਿਲ ਸਕਦੀ ਹੈ। ਅਮਰੀਕਾ ਦੀ ਇਕ ਬਾਇਉਟੈਕ ਕੰਪਨੀ ਸੈਬ ਬਾਇਉਥੈਰਾਪਿਊਟਿਕਸ ਨੇ ਇਹ ਦਾਅਵਾ ਕੀਤਾ ਹੈ। ਕੰਪਨੀ ਜਲਦ ਹੀ ਅਪਣਾ ਕਲੀਨਿਕਲ ਟ੍ਰਾਇਲ ਸ਼ੁਰੂ ਕਰਨ ਜਾ ਰਹੀ ਹੈ। ਜੋਨਜ਼ ਹੌਪਕਿਨਜ਼ ਯੂਨੀਵਰਸਿਟੀ ਵਿਚ ਛੂਤ ਦੀਆਂ ਬੀਮਾਰੀਆਂ ਦੇ ਡਾਕਟਰ ਅਮੇਸ਼ ਅਦਾਲੱਜਾ ਨੇ ਕਿਹਾ ਕਿ ਇਹ ਦਾਅਵਾ ਬਹੁਤ ਸਕਾਰਾਤਮਕ, ਭਰੋਸੇਮੰਦ ਅਤੇ ਆਸ਼ਾ ਵਾਲਾ ਹੈ। ਕੋਰੋਨਾ ਵਾਇਰਸ ਨੂੰ ਖ਼ਤਮ ਕਰਨ ਲਈ ਸਾਨੂੰ ਵੱਖ-ਵੱਖ ਹਥਿਆਰਾਂ ਦੀ ਜ਼ਰੂਰਤ ਹੋਵੇਗੀ।

FileFile

ਵਿਗਿਆਨੀਆਂ ਨੇ ਦਾਅਵਾ ਕੀਤਾ ਕਿ ਕੰਪਨੀ ਗਾਵਾਂ ਵਿਚ ਜੈਨੇਟਿਕ ਤਬਦੀਲੀਆਂ ਕਰਦੀ ਹੈ ਤਾਂ ਜੋ ਉਨ੍ਹਾਂ ਦੇ ਇਮਿਊਨ ਸੈੱਲ ਵਧੇਰੇ ਵਿਕਸਤ ਹੋ ਸਕਣ। ਖ਼ਤਰਨਾਕ ਬਿਮਾਰੀਆਂ ਨਾਲ ਲੜ ਸਕਣ। ਨਾਲ ਹੀ ਇਹ ਗਾਵਾਂ ਐਂਟੀਬਾਡੀਜ਼ ਦੀ ਇਕ ਵੱਡੀ ਮਾਤਰਾ ਬਣਾਉਂਦੀਆਂ ਹਨ ਜੋ ਮਨੁੱਖਾਂ ਨੂੰ ਠੀਕ ਕਰਨ ਲਈ ਵਰਤੀਆਂ ਜਾ ਸਕਦੀਆਂ ਹਨ। ਪਿਟਸਬਰਗ ਯੂਨੀਵਰਸਿਟੀ ਦੇ ਇਮਯੂਨੋਲੋਜਿਸਟ ਵਿਲੀਅਮ ਕਿਲਮਸਟਰਾ ਨੇ ਕਿਹਾ ਕਿ ਇਸ ਕੰਪਨੀ ਦੇ ਗਾਵਾਂ ਦੇ ਐਂਟੀਬਾਡੀਜ਼ ਵਿਚ ਕੋਰੋਨਾ ਵਾਇਰਸ ਦੇ ਸਪਾਈਕ ਪ੍ਰੋਟੀਨ ਨੂੰ ਖ਼ਤਮ ਕਰਨ ਦੀ ਸ਼ਕਤੀ ਹੈ। ਗਾਂ ਅਪਣੇ ਆਪ ਵਿਚ ਇਕ ਬਾਇਉਰੈਕਟਰ ਹੈ। ਉਹ ਭਿਆਨਕ ਤੋਂ ਭਿਆਨਕ ਬਿਮਾਰੀਆਂ ਨਾਲ ਲੜਨ ਲਈ ਐਂਟੀਬਾਡੀਜ਼ ਦੀ ਇਕ ਵੱਡੀ ਮਾਤਰਾ ਬਣਾਉਂਦੀ ਹੈ।   ਵਿਗਿਆਨੀਆਂ ਨੇ ਕਿਹਾ ਕਿ ਸੈਬ ਬਾਇਉਥੈਰਪੀਟਿਕਸ ਦੇ ਸੀਈਓ ਐਡੀ ਸੁਲੀਵਨ ਨੇ ਕਿਹਾ ਕਿ ਗਾਵਾਂ ਵਿਚ ਹੋਰ ਛੋਟੇ ਜੀਵਾਂ ਨਾਲੋਂ ਜ਼ਿਆਦਾ ਖ਼ੂਨ ਹੁੰਦਾ ਹੈ। ਇਸ ਲਈ ਐਂਟੀਬਾਡੀਜ਼ ਵੀ ਉਨ੍ਹਾਂ ਦੇ ਸਰੀਰ ਵਿਚ ਬਹੁਤ ਜ਼ਿਆਦਾ ਬਣ ਜਾਂਦੇ ਹਨ। ਜੋ ਬਾਅਦ ਵਿਚ ਸੁਧਾਰ ਕੇ ਇਨਸਾਨਾਂ ਵਿਚ ਵਰਤੀ ਜਾ ਸਕਦੀ ਹੈ। ਐਡੀ ਨੇ ਕਿਹਾ ਕਿ ਦੁਨੀਆਂ ਦੀਆਂ ਬਹੁਤੀਆਂ ਕੰਪਨੀਆਂ ਕੋਰੋਨਾ ਵਾਇਰਸ ਨਾਲ ਲੜਨ ਲਈ ਮੋਨੋਕਲੋਨਲ ਐਂਟੀਬਾਡੀਜ਼ ਤਿਆਰ ਕਰ ਰਹੀਆਂ ਹਨ। ਜਦੋਂ ਕਿ ਚੰਗੀ ਗੱਲ ਇਹ ਹੈ ਕਿ ਗਾਵਾਂ ਪੌਲੀਕਲੋਨਲ ਐਂਟੀਬਾਡੀਜ਼ ਬਣਾਉਂਦੀਆਂ ਹਨ। ਉਹ ਕਿਸੇ ਵੀ ਵਾਇਰਸ ਨੂੰ ਮਾਰਨ ਦੇ ਮਾਮਲੇ ਵਿਚ ਕਿਸੇ ਮੋਨੋਕਲੋਨਲ ਐਂਟੀਬਾਡੀ ਨਾਲੋਂ ਵਧੇਰੇ ਸਮਰਥ ਹਨ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement