ਸੀਨੀਅਰ ਪੱਤਰਕਾਰ ਕਮੀਨੇਨੀ ਸ਼੍ਰੀਨਿਵਾਸ ਰਾਓ ਗ੍ਰਿਫ਼ਤਾਰ

By : JUJHAR

Published : Jun 10, 2025, 11:43 am IST
Updated : Jun 10, 2025, 11:47 am IST
SHARE ARTICLE
Senior journalist Kamineni Srinivasa Rao arrested
Senior journalist Kamineni Srinivasa Rao arrested

ਸਾਕਸ਼ੀ ਟੀਵੀ ’ਤੇ ਵਿਵਾਦਪੂਰਨ ਬਹਿਸ ਤੋਂ ਬਾਅਦ ਵਿਵਾਦ ’ਚ ਫਸਿਆ ਸੀ ਰਾਓ

ਆਂਧਰਾ ਪ੍ਰਦੇਸ਼ ਪੁਲਿਸ ਨੇ ਸੋਮਵਾਰ ਨੂੰ ਸੀਨੀਅਰ ਪੱਤਰਕਾਰ ਕਾਮਿਨੇਨੀ ਸ਼੍ਰੀਨਿਵਾਸ ਰਾਓ ਨੂੰ ਗ੍ਰਿਫ਼ਤਾਰ ਕੀਤਾ, ਜੋ ਸਾਕਸ਼ੀ ਤੇਲਗੂ ਟੈਲੀਵਿਜ਼ਨ ਨਾਲ ਕੰਮ ਕਰਦਾ ਹੈ। ਉਹ ਹਾਲ ਹੀ ਵਿਚ ਪੱਤਰਕਾਰ ਅਤੇ ਰਾਜਨੀਤਿਕ ਵਿਸ਼ਲੇਸ਼ਕ ਵੀਵੀਆਰ ਕ੍ਰਿਸ਼ਨਮ ਰਾਜੂ ਨਾਲ ਬਹਿਸ ਕਰਨ ਤੋਂ ਬਾਅਦ ਇਕ ਵੱਡੇ ਵਿਵਾਦ ਵਿਚ ਫਸ ਗਿਆ ਸੀ। ਵੱਖ-ਵੱਖ ਵਰਗਾਂ ਅਤੇ ਖੇਤਰਾਂ ਦੇ ਲੋਕਾਂ ਨੇ ਅਮਰਾਵਤੀ ਖੇਤਰ ਦੀਆਂ ਔਰਤਾਂ ’ਤੇ ਕਥਿਤ ਤੌਰ ’ਤੇ ਅਪਮਾਨਜਨਕ ਟਿੱਪਣੀਆਂ ਕਰਨ ਵਾਲੀ ਅਤੇ ਸਾਕਸ਼ੀ ਟੀਵੀ ’ਤੇ ਪ੍ਰਸਾਰਿਤ ਕੀਤੀ ਗਈ ਬਹਿਸ ’ਤੇ ਪੁਲਿਸ ਕੋਲ ਕਈ ਸ਼ਿਕਾਇਤਾਂ ਦਰਜ ਕਰਵਾਈਆਂ ਹਨ, ਜਿਸ ਦੀ ਮੇਜ਼ਬਾਨੀ ਸ਼੍ਰੀਨਿਵਾਸ ਰਾਓ ਕਰ ਰਹੇ ਸਨ।

ਥੁੱਲੂਰ ਦੇ ਡੀਐਸਪੀ ਮੁਰਲੀ ਕ੍ਰਿਸ਼ਨਾ ਦੀ ਅਗਵਾਈ ਹੇਠ ਅਧਿਕਾਰੀਆਂ ਦੀ ਇਕ ਟੀਮ ਨੇ ਸੋਮਵਾਰ (9 ਜੂਨ, 2025) ਨੂੰ ਹੈਦਰਾਬਾਦ ਵਿਚ ਕੋਮੀਨੇਨੀ ਸ਼੍ਰੀਨਿਵਾਸ ਰਾਓ ਨੂੰ ਗ੍ਰਿਫ਼ਤਾਰ ਕੀਤਾ ਅਤੇ ਗੁੰਟੂਰ ਜ਼ਿਲ੍ਹਾ ਹੈਡਕੁਆਰਟਰ ਦੀ ਪੁਲਿਸ ਨੇ ਇਸ ਦੀ ਪੁਸ਼ਟੀ ਕੀਤੀ। ਪੁਲਿਸ ਨੇ ਇਹ ਵੀ ਦਸਿਆ ਕਿ ਵਿਜੇਵਾੜਾ ਵਿਚ ਆਪਣੇ ਘਰ ਤੋਂ ਫ਼ਰਾਰ ਕ੍ਰਿਸ਼ਨਮ ਰਾਜੂ ਦੀ ਗ੍ਰਿਫ਼ਤਾਰੀ ਲਈ ਤਲਾਸ਼ੀ ਜਾਰੀ ਹੈ। ਆਂਧਰਾ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਪੱਤਰਕਾਰ ਕ੍ਰਿਸ਼ਨਮ ਰਾਜੂ ਦੀਆਂ ਮਹਿਲਾ ਕਿਸਾਨਾਂ ਵਿਰੁੱਧ ਟਿੱਪਣੀਆਂ ਦੀ ਨਿੰਦਾ ਕੀਤੀ।

ਇਸ ਦੌਰਾਨ, ਸਾਕਸ਼ੀ ਟੀਵੀ ਦੁਆਰਾ ਪ੍ਰਸਾਰਿਤ ਬਹਿਸ ਦੀ ਨਿੰਦਾ ਕਰਦੇ ਹੋਏ, ਆਂਧਰਾ ਪ੍ਰਦੇਸ਼ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਇਆਪਤੀ ਸ਼ੈਲਜਾ ਨੇ ਟੀਵੀ ਪ੍ਰਬੰਧਨ ਤੋਂ ਪੂਰੇ ਰਾਜ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗਣ ਦੀ ਮੰਗ ਕੀਤੀ। ਸ਼ੈਲਜਾ ਨੇ ਅੱਗੇ ਕਿਹਾ ਕਿ ਕਮਿਸ਼ਨ ਨੇ ਇਸ ਮੁੱਦੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ, ਕਿਉਂਕਿ ਸਾਕਸ਼ੀ ਟੀਵੀ ਅਤੇ ਇਸ ਦੇ ਪ੍ਰਬੰਧਨ ਨੇ ਔਰਤਾਂ ਨੂੰ ਨਿਸ਼ਾਨਾ ਬਣਾਇਆ ਅਤੇ ਅਪਮਾਨ ਕੀਤਾ। ਉਸ ਨੇ ਸਵਾਲ ਕੀਤਾ ਕਿ ਉਹ ਇਕ ਅਜਿਹੀ ਬਹਿਸ ਕਿਵੇਂ ਪ੍ਰਸਾਰਿਤ ਕਰ ਸਕਦੇ ਹਨ ਜੋ ਕਿਸੇ ਵੀ ਸਮਾਜ ਵਿਚ ਅਸਵੀਕਾਰਨਯੋਗ ਹੈ।

ਸ਼ੈਲਜਾ ਨੇ ਕਿਹਾ ਕਿ ਮਹਿਲਾ ਕਮਿਸ਼ਨ ਭਾਰਤੀ ਪ੍ਰੈਸ ਕੌਂਸਲ, ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੂੰ ਲਿਖੇਗਾ ਅਤੇ ਉਨ੍ਹਾਂ ਨੂੰ ਸਾਕਸ਼ੀ ਟੀਵੀ ਵਿਰੁਧ ਸਖ਼ਤ ਕਾਰਵਾਈ ਕਰਨ ਦੀ ਅਪੀਲ ਕਰੇਗਾ। ਸਾਕਸ਼ੀ ਟੀਵੀ ਦਾ ਲਾਇਸੈਂਸ ਰੱਦ ਕੀਤਾ ਜਾਣਾ ਚਾਹੀਦਾ ਹੈ। ਕਮਿਸ਼ਨ ਸਾਕਸ਼ੀ ਟੀਵੀ ਪ੍ਰਬੰਧਨ ਵਿਰੁਧ ਕਾਨੂੰਨੀ ਅਤੇ ਪੁਲਿਸ ਕਾਰਵਾਈ ਵੀ ਕਰੇਗਾ। ਸਾਕਸ਼ੀ ਟੀਵੀ ਵਿਰੁਧ ਕੀਤੀ ਗਈ ਕਾਰਵਾਈ ਤੋਂ ਸਾਰਿਆਂ ਨੂੰ ਇਕ ਸਖ਼ਤ ਸੰਦੇਸ਼ ਜਾਣਾ ਚਾਹੀਦਾ ਹੈ ਕਿ ਭਵਿੱਖ ਵਿਚ ਕਿਸੇ ਵੀ ਨਿਊਜ਼ ਚੈਨਲ ਦੁਆਰਾ ਅਜਿਹੀਆਂ ਖ਼ਬਰਾਂ ਦੁਬਾਰਾ ਪ੍ਰਸਾਰਿਤ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement