
ਵਿਕਾਸ ਦੁਬੇ ਨੂੰ ਸ਼ਹਿ ਦੇਣ ਵਾਲਿਆਂ ਦਾ ਸੱਚ ਸਾਹਮਣੇ ਆਵੇ : ਪ੍ਰਿਯੰਕਾ
ਨਵੀਂ ਦਿੱਲੀ : ਕਾਂਗਰਸ ਨੇ ਯੂਪੀ ਦੇ ਕਾਨਪੁਰ ਵਿਚ ਅੱਠ ਪੁਲਿਸ ਮੁਲਾਜ਼ਮਾਂ ਦੀ ਹਤਿਆ ਦੇ ਮੁਲਜ਼ਮ ਵਿਕਾਸ ਦੁਬੇ ਦੇ ਮੁਕਾਬਲੇ ਵਿਚ ਮਾਰੇ ਜਾਣ ਮਗਰੋਂ ਕਿਹਾ ਕਿ ਕਾਨਪੁਰ ਘਟਨਾਕ੍ਰਮ ਦੀ ਹਾਈ ਕੋਰਟ ਦੇ ਕਿਸੇ ਮੌਜੂਦਾ ਜੱਜ ਕੋਲੋਂ ਨਿਆਂਇਕ ਜਾਂਚ ਕਰਾਈ ਜਾਵੇ ਤਾਕਿ ਸਚਾਈ ਲੋਕਾਂ ਸਾਹਮਣੇ ਆ ਸਕੇ।
priyanka Gandhi
ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਵਿਕਾਸ ਜਿਹੇ ਅਪਰਾਧੀਆਂ ਨੂੰ ਸ਼ਹਿ ਦੇਣ ਵਾਲਿਆਂ ਦੀ ਅਸਲੀਅਤ ਸਾਹਮਣੇ ਆਉਣੀ ਚਾਹਦੀ ਹੈ ਤਦ ਹੀ ਮਾਰੇ ਗਏ ਪੁਲਿਸ ਮੁਲਾਜ਼ਮਾਂ ਦੇ ਪਰਵਾਰਾਂ ਨੂੰ ਇਨਸਾਫ਼ ਮਿਲ ਸਕੇਗਾ।
Priyanka Gandhi
ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਾਇਰਾਨਾ ਅੰਦਾਜ਼ ਵਿਚ ਵਿਅੰਗ ਕਸਦਿਆਂ ਕਿਹਾ, 'ਕਈ ਜਵਾਬੋਂ ਸੇ ਅੱਛੀ ਹੈ ਖ਼ਾਮੋਸ਼ੀ ਉਸਕੀ, ਨਾ ਜਾਨੇ ਕਿਤਨੇ ਸਵਾਲੋਂ ਦੀ ਆਬਰੂ ਰੱਖ ਲੀ'। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਸਵਾਲ ਕੀਤਾ ਕਿ ਵਿਕਾਸ ਤਾਂ ਜਥੇਬੰਦਕ ਅਪਰਾਧ ਦਾ ਮਹਿਜ਼ ਮੋਹਰਾ ਸੀ ਪਰ ਉਸ ਜਥੇਬੰਦਕ ਅਪਰਾਧ ਦੇ ਸਰਗਣੇ ਕੌਣ-ਕੌਣ ਹਨ?
Rahul Gandhi
ਕਾਗਰਸ ਦੀ ਯੂਪੀ ਮਾਮਲਿਆਂ ਦੀ ਇੰਚਾਰਜ ਗਾਂਧੀ ਨੇ ਕਿਹ, 'ਭਾਜਪਾ ਨੇ ਯੂਪੀ ਨੂੰ ਅਪਰਾਧ ਸੂਬੇ ਵਿਚ ਬਦਲ ਦਿਤਾ ਹੈ। ਉਸ ਦੀ ਅਪਣੀ ਸਰਕਾਰ ਦੇ ਅੰਕੜਿਆਂ ਮੁਤਾਬਕ ਯੂਪੀ ਬੱਚਿਆਂ ਵਿਰੁਧ ਅਪਰਾਧ ਦੇ ਮਾਮਲਿਆਂ ਵਿਚ ਸੱਭ ਤੋਂ ਉਪਰ ਹੈ। ਔਰਤਾਂ ਵਿਰੁਧ ਅਪਰਾਧ ਵਿਚ ਸੱਭ ਤੋਂ ਉਪਰ ਹੈ, ਦਲਿਤਾਂ ਵਿਰੁਧ ਅਪਰਾਧ ਵਿਚ ਸੱਭ ਤੋਂ ਉਪਰ ਹੈ, ਨਾਜਾਇਜ਼ ਹਥਿਆਰਾਂ ਦੇ ਮਾਮਲਿਆਂ ਵਿਚ ਸੱਭ ਤੋਂ ਅੱਗੇ ਹੈ, ਹਤਿਆਵਾਂ ਵਿਚ ਸੱਭ ਤੋਂ ਉਪਰ ਹੈ।'
Rahul gandhi
ਉਨ੍ਹਾਂ ਦਾਅਵਾ ਕੀਤਾ ਕਿ ਯੂਪੀ ਵਿਚ ਕਾਨੂੰਨ ਵਿਵਸਥਾ ਦੀ ਹਾਲਤ ਵਿਗੜ ਗਈ ਹੈ। ਇਸ ਹਾਲਤ ਵਿਚ ਵਿਕਾਸ ਦੁਬੇ ਜਿਹੇ ਅਪਰਾਧੀ ਵਧ-ਫੁਲ ਰਹੇ ਹਨ। ਇਨ੍ਹਾਂ ਨੂੰ ਕੋਈ ਰੋਕਣ ਵਾਲਾ ਨਹੀਂ। ਪੂਰਾ ਸੂਬਾ ਜਾਣਦਾ ਹੈ ਕਿ ਇਨ੍ਹਾਂ ਨੂੰ ਰਾਜਸੀ ਅਤੇ ਸੱਤਾ ਦੀ ਸ਼ਹਿ ਮਿਲਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ ।