
ਭਾਰਤ ਵਿਚ 24879 ਨਵੇਂ ਮਾਮਲੇ, ਪੀੜਤਾਂ ਦੀ ਗਿਣਤੀ 767296 ਹੋਈ
ਨਵੀਂ ਦਿੱਲੀ, 9 ਜੁਲਾਈ : ਦੇਸ਼ ਵਿਚ ਇਕ ਦਿਨ ਵਿਚ ਕੋਰੋਨਾ ਵਾਇਰਸ ਦੇ ਸੱਭ ਤੋਂ ਵੱਧ 24879 ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਕੁਲ ਗਿਣਤੀ 767296 'ਤੇ ਪਹੁੰਚ ਗਈ ਹੈ। ਮਹਾਰਾਸ਼ਟਰ, ਤਾਮਿਲਨਾਡੂ, ਕਰਨਾਟਕ, ਦਿੱਲੀ, ਤੇਲੰਗਾਨਾ, ਯੂਪੀ ਅਤੇ ਆਂਧਰਾ ਪ੍ਰਦੇਸ਼ ਤੋਂ ਲਗਭਗ 75 ਫ਼ੀ ਸਦੀ ਨਵੇਂ ਮਾਮਲੇ ਸਾਹਮਣੇ ਆਏ ਹਨ।
ਕੇਂਦਰੀ ਸਿਹਤ ਮੰਤਰਾਲੇ ਨੇ ਦਸਿਆ ਕਿ ਇਕ ਦਿਨ ਵਿਚ 487 ਹੋਰ ਲੋਕਾਂ ਦੀ ਮੌਤ ਹੋ ਗਈ ਜਿਸ ਨਾਲ ਮੌਤਾਂ ਦੀ ਕੁਲ ਗਿਣਤੀ 21129 ਹੋ ਗਈ ਹੈ। ਦੇਸ਼ ਵਿਚ 476377 ਲੋਕ ਸਿਹਤਯਾਬ ਹੋਏ ਹਨ ਜਦਕਿ ਫ਼ਿਲਹਾਲ 269789 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਹੁਣ ਤਕ ਲਗਭਗ 62.08 ਫ਼ੀ ਸਦੀ ਮਰੀਜ਼ ਠੀਕ ਹੋਏ ਹਨ। ਪੀੜਤਾਂ ਦੀ ਕੁਲ ਗਿਣਤੀ ਵਿਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹੈ।
File Photo
487 ਮੌਤਾਂ ਵਿਚੋਂ ਸੱਭ ਤੋਂ ਵੱਧ ਮਹਾਰਾਸ਼ਟਰ ਵਿਚ 198, ਤਾਮਿਲਨਾਡੂ ਵਿਚ 64, ਕਰਨਾਟਕ ਵਿਚ 54, ਦਿੱਲੀ ਵਿਚ 48, ਪਛਮੀ ਬੰਗਾਲ ਵਿਚ 23, ਯੂਪੀ ਵਿਚ 18, ਗੁਜਰਾਤ ਵਿਚ 16, ਆਂਧਰਾ ਵਿਚ 12, ਤੇਲੰਗਾਨਾ ਵਿਚ 11, ਰਾਜਸਥਾਨ ਵਿਚ 10, ਮੱਧ ਪ੍ਰਦੇਸ਼ ਵਿਚ ਸੱਤ, ਜੰਮੂ ਕਸ਼ਮੀਰ ਅਤੇ ਉੜੀਸਾ ਵਿਚ ਛੇ-ਛੇ, ਬਿਹਾਰ, ਉਤਰਾਖੰਡ, ਪੰਜਾਬ ਅਤੇ ਹਰਿਆਣਾ ਵਿਚ ਤਿੰਨ, ਤਿੱਨ ਤੇ ਆਸਾਮ ਵਿਚ ਦੋ ਜਣਿਆਂ ਦੀ ਮੌਤ ਹੋਈ ਹੈ। (ਏਜੰਸੀ)